Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 19, 2026

    8:55:26 PM

  • ind vs eng 3rd odi england set india a target of 388 runs

    IND vs ENG 3rd ODI: ਇੰਗਲੈਂਡ ਨੇ ਭਾਰਤ ਨੂੰ 388...

  • sunpreet from jalandhar adorned the turban on pm modi s head

    ਜਲੰਧਰ ਦੇ ਸਨਪ੍ਰੀਤ ਨੇ PM ਮੋਦੀ ਦੇ ਸਿਰ 'ਤੇ ਸਜਾਈ...

  • big incident in punjab

    ਪੰਜਾਬ 'ਚ ਵੱਡੀ ਘਟਨਾ : ਰਾਹ ਜਾਂਦੀ ਕੁੜੀ ਨਾਲ ਆਹ...

  • pinkoo tv shares special video on children s health

    ਸਿਹਤਮੰਦ ਬੱਚੇ, ਖ਼ੁਸ਼ਹਾਲ ਪਰਿਵਾਰ, ਬੱਚਿਆਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Bathinda
  • ਬਦਲਦੀਆਂ ਨੇ ਸਰਕਾਰਾਂ ਪਰ ਨਹੀਂ ਬਦਲੀ ਕਿਸਾਨਾਂ ਦੀ ਤਕਦੀਰ, ਜੁਲਾਈ 'ਚ ਹੋਈਆਂ 26 ਮੌਤਾਂ

PUNJAB News Punjabi(ਪੰਜਾਬ)

ਬਦਲਦੀਆਂ ਨੇ ਸਰਕਾਰਾਂ ਪਰ ਨਹੀਂ ਬਦਲੀ ਕਿਸਾਨਾਂ ਦੀ ਤਕਦੀਰ, ਜੁਲਾਈ 'ਚ ਹੋਈਆਂ 26 ਮੌਤਾਂ

  • Edited By Cherry,
  • Updated: 19 Aug, 2019 01:04 PM
Bathinda
farmers  laborers  suicide  chief minister capt  amarinder singh
  • Share
    • Facebook
    • Tumblr
    • Linkedin
    • Twitter
  • Comment

ਬਠਿੰਡਾ (ਰਾਜਵੰਤ) : ਸਮੇਂ-ਸਮੇਂ 'ਤੇ ਵੱਖ-ਵੱਖ ਸਰਕਾਰਾਂ ਪੰਜਾਬ ਦੀ ਵਾਗਡੋਰ ਸੰਭਾਲਦੀਆਂ ਰਹੀਆਂ ਹਨ ਤੇ ਮੌਜੂਦਾ ਸਮੇਂ 'ਚ ਸੰਭਾਲ ਰਹੀਆਂ ਹਨ ਪਰ ਸੂਬੇ ਦੇ ਕਿਸਾਨਾਂ-ਮਜ਼ਦੂਰਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਹਰ ਸਰਕਾਰ ਦੇ ਰਾਜਭਾਗ ਲਈ ਇਕ ਸਵਾਲ ਖੜ੍ਹਾ ਕਰਦੀਆਂ ਹਨ। ਸੂਬੇ ਦੇ ਮੌਜੂਦਾ ਹਾਲਾਤ ਵੀ ਅਜਿਹੇ ਹੀ ਹਨ। ਹਰ ਮਹੀਨੇ ਸੂਬੇ ਭਰ 'ਚ ਕਿਸਾਨ-ਮਜ਼ਦੂਰ ਕਰਜ਼ੇ ਤੇ ਪ੍ਰੇਸ਼ਾਨੀ ਕਾਰਣ ਜਹਾਨ ਨੂੰ ਅਲਵਿਦਾ ਆਖ ਰਹੇ ਹਨ, ਜਦੋਂਕਿ ਸਰਕਾਰਾਂ ਦੇ ਵਾਅਦੇ ਸਿਰਫ਼ ਕਾਗਜ਼ੀ ਕਾਰਵਾਈ ਤੱਕ ਹੀ ਸੀਮਤ ਰਹਿ ਜਾਂਦੇ ਹਨ, ਜਿਸ ਕਰ ਕੇ ਆਪਣੇ ਮੈਂਬਰ ਗੁਆ ਚੁੱਕੇ ਪੀੜਤ ਪਰਿਵਾਰਾਂ 'ਚ ਸਰਕਾਰਾਂ ਖ਼ਿਲਾਫ਼ ਰੋਹ ਭਖ਼ਦਾ ਰਹਿੰਦਾ ਹੈ। ਮੀਡੀਆ ਦੀ ਰਿਪੋਰਟ ਅਨੁਸਾਰ ਪਿਛਲੇ ਮਹੀਨੇ ਜੁਲਾਈ 2019 'ਚ ਸੂਬੇ ਭਰ ਦੇ 26 ਕਿਸਾਨ-ਮਜ਼ਦੂਰ ਖੁਦਕੁਸ਼ੀ ਕਰ ਚੁੱਕੇ ਹਨ, ਜਿਨ੍ਹਾਂ ਸਿਰ ਲੱਖਾਂ ਦਾ ਕਰਜ਼ਾ ਸੀ ਤੇ ਕਈ ਘਰ ਦੇ ਮਾੜੇ ਹਾਲਾਤ ਤੋਂ ਦੁਖੀ ਪਾਏ ਗਏ ਹਨ। ਸੱਤਾ 'ਤੇ ਕਾਬਜ਼ ਰਹਿਣ ਵਾਲੀਆਂ ਸਰਕਾਰਾਂ ਚੋਣਾਂ ਵੇਲੇ ਕਿਸਾਨਾਂ-ਮਜ਼ਦੂਰਾਂ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਦੀਆਂ ਹਨ ਪਰ ਸੱਤਾ ਹਾਸਲ ਕਰਨ ਤੋਂ ਬਾਅਦ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾਂਦਾ। ਸਾਲ 2017 'ਚ ਵੀ ਚੋਣ ਮੈਨੀਫੈਸਟੋ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਮੂਹ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰ ਰਹੀ ਹੈ। ਸਰਕਾਰ ਵੱਲੋਂ ਕਰਜ਼ਾ ਮੁਆਫ਼ੀ ਦੀਆਂ ਪੇਸ਼ ਕੀਤੀਆਂ ਗਈਆਂ ਲਿਸਟਾਂ 'ਚ ਬਹੁਤੇ ਕਿਸਾਨ ਕਰਜ਼ਾ ਮੁਆਫ਼ੀ ਯੋਜਨਾ ਤੋਂ ਵਾਂਝੇ ਰਹੇ, ਜਦੋਂਕਿ ਕਈ ਥਾਵਾਂ 'ਤੇ ਕਰਜ਼ਾ ਮੁਆਫ਼ੀ ਰਾਸ਼ੀ ਵੀ ਹਾਸੋ-ਹੀਣੀ ਬਣਦੀ ਰਹੀ।

ਕਿਸਾਨ ਕਰਜ਼ੇ ਤੇ ਮਜ਼ਦੂਰ ਗੁਰਬਤ ਕਾਰਣ ਛੱਡ ਰਹੇ ਨੇ ਜਹਾਨ
ਪਿਛਲੇ ਲੰਬੇ ਸਮੇਂ ਤੋਂ ਪੰਜਾਬ 'ਚ ਕਿਸਾਨਾਂ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਆਏ ਮਹੀਨੇ ਪੰਜਾਬ ਭਰ 'ਚੋਂ 30-40 ਦੇ ਕਰੀਬ ਕਿਸਾਨ-ਮਜ਼ਦੂਰ ਜਹਾਨ ਤੋਂ ਰੁਖ਼ਸਤ ਹੋ ਰਹੇ ਹਨ। ਇਸ ਵਾਰ ਜੁਲਾਈ ਮਹੀਨੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ ਸੂਬੇ ਭਰ 'ਚ 14 ਕਿਸਾਨਾਂ ਤੇ 12 ਦੇ ਕਰੀਬ ਮਜ਼ਦੂਰਾਂ ਦੇ ਘਰ ਸੱਥਰ ਵਿਛ ਚੁੱਕੇ ਹਨ, ਜੋ ਕਰਜ਼ੇ ਤੇ ਘਰ ਦੀ ਗੁਰਬਤ ਤੋਂ ਪ੍ਰੇਸ਼ਾਨ ਸਨ, ਜਦੋਂਕਿ ਇਨ੍ਹਾਂ ਮਾਮਲਿਆਂ 'ਚੋਂ ਬਹੁਤਿਆਂ ਪਰਿਵਾਰਾਂ ਨੂੰ ਅਜੇ ਤਕ ਮੁਆਵਜ਼ਾ ਤਕ ਵੀ ਨਸੀਬ ਨਹੀਂ ਹੋ ਸਕਿਆ ਹੈ।

  • 3 ਜੁਲਾਈ ਦੇ ਦਿਨ ਬਠਿੰਡਾ ਜ਼ਿਲੇ ਦੇ ਪਿੰਡ ਕੋਟਲੀ ਖ਼ੁਰਦ ਵਿਖੇ ਮਜ਼ਦੂਰ ਵਿੰਦਰ ਸਿੰਘ (32) ਨੇ ਪ੍ਰੇਸ਼ਾਨੀ ਕਾਰਣ ਆਪਣੇ ਘਰ ਅੰਦਰ ਪੱਖੇ ਨਾਲ ਫਾਹ ਲਾ ਲਿਆ ਸੀ।
  • 4 ਜੁਲਾਈ ਨੂੰ ਬਠਿੰਡਾ ਜ਼ਿਲੇ ਦੇ ਪਿੰਡ ਸੇਖੂ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਉਜਾਗਰ ਸਿੰਘ ਪੁੱਤਰ ਜੁਗਿੰਦਰ ਸਿੰਘ ਨੇ ਆਪਣੇ ਘਰ 'ਚ ਸਲਫ਼ਾਸ ਦੀਆਂ ਗੋਲੀਆਂ ਖ਼ਾ ਕੇ ਜੀਵਨ ਲੀਲਾ ਖ਼ਤਮ ਕਰ ਲਈ ਸੀ। ਕਿਸਾਨ ਸਿਰ ਬੈਂਕ ਤੇ ਸ਼ਾਹੂਕਾਰਾਂ ਦਾ 7 ਲੱਖ ਦਾ ਕਰਜ਼ਾ ਸੀ, ਜਦੋਂਕਿ ਉਹ 2 ਏਕੜ ਜ਼ਮੀਨ ਦਾ ਮਾਲਕ ਸੀ।
  • 6 ਜੁਲਾਈ ਨੂੰ ਰਾਏਕੋਟ ਜ਼ਿਲੇ ਦੇ ਪਿੰਡ ਬੁਰਜ ਹਰੀ ਸਿੰਘ ਵਿਖੇ ਕਿਸਾਨ ਜਿੰਦਰਪਾਲ ਸਿੰਘ (31), ਜਿਸ 'ਤੇ 5 ਲੱਖ ਦੇ ਕਰੀਬ ਕਰਜ਼ਾ ਸੀ, ਨੇ ਕਰਜ਼ੇ ਦੀ ਪ੍ਰੇਸ਼ਾਨੀ ਕਾਰਣ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਸੀ।
  • 8 ਜੁਲਾਈ ਨੂੰ ਫਰੀਦਕੋਟ ਜ਼ਿਲੇ ਦੇ ਕਸਬੇ ਸਾਦਿਕ ਅਧੀਨ ਆਉਂਦੇ ਪਿੰਡ ਸੰਗਤਪੁਰਾ ਵਿਖੇ ਕਿਸਾਨ ਜੋਗਿੰਦਰ ਸਿੰਘ (45) ਪੁੱਤਰ ਬਲਵੀਰ ਸਿੰਘ ਨੇ ਕਰਜ਼ੇ ਤੋਂ ਚਿੰਤਤ ਹੁੰਦਿਆਂ ਖੁਦਕੁਸ਼ੀ ਕਰ ਲਈ ਸੀ। ਕਿਸਾਨ ਸਿਰ ਬੈਂਕਾਂ ਤੇ ਆੜ੍ਹਤੀਆਂ ਦਾ 10 ਲੱਖ ਦਾ ਕਰਜ਼ਾ ਸੀ।
  • 9 ਜੁਲਾਈ ਦੇ ਦਿਨ ਬੰਗਾ ਦੇ ਪਿੰਡ ਘੁੰਮਣਾਂ ਦੇ ਕਿਸਾਨ ਗੁਰਮੁਖ ਸਿੰਘ (56) ਨੇ ਕਰਜ਼ੇ ਕਾਰਣ ਖੁਦਕੁਸ਼ੀ ਕਰ ਲਈ ਸੀ।
  • 13 ਜੁਲਾਈ ਵਾਲੇ ਦਿਨ ਪਠਾਨਕੋਟ ਦੇ ਪਿੰਡ ਦਾਰੋਸਲਾਮ ਵਿਖੇ ਮਜ਼ਦੂਰ ਗੋਪਾਲ ਪੁੱਤਰ ਚਿਮਨ ਲਾਲ ਨੇ ਘਰ ਦੀ ਤੰਗੀ ਕਾਰਣ ਜ਼ਹਿਰੀਲੀ ਚੀਜ਼ ਨਿਗਲ ਲਈ ਸੀ, ਜਿਸ ਕਰ ਕੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਸੀ।
  • 14 ਜੁਲਾਈ ਨੂੰ ਬੋਹਾ ਦੇ ਪਿੰਡ ਸੈਦੇਵਾਲਾ ਵਿਖੇ ਮਜ਼ਦੂਰ ਬਿਕਰਮਜੀਤ ਸਿੰਘ ਨੇ ਘਰ ਦੀ ਗੁਰਬਤ ਤੋਂ ਤੰਗ ਆ ਕੇ ਘਰ 'ਚ ਫਾਹ ਲਾ ਲਿਆ ਸੀ।
  • 16 ਜੁਲਾਈ ਨੂੰ ਬਠਿੰਡਾ ਜ਼ਿਲੇ ਦੇ ਪਿੰਡ ਰਾਜਗੜ੍ਹ ਕੁੱਬੇ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਗੁਰਮੀਤ ਸਿੰਘ (33) ਪੁੱਤਰ ਭੋਲਾ ਸਿੰਘ ਨੇ ਸਲਫ਼ਾਸ ਨਿਗਲ ਕੇ ਆਤਮ-ਹੱਤਿਆ ਕੀਤੀ ਸੀ।
  • 17 ਜੁਲਾਈ ਨੂੰ ਦੀਨਾਨਗਰ ਨਜ਼ਦੀਕ ਪਿੰਡ ਕੋਹਲੀਆਂ ਵਿਖੇ ਕਰਜ਼ੇ ਦੇ ਸਤਾਏ ਕਿਸਾਨ ਤਰਲੋਕ ਸਿੰਘ (63) ਪੁੱਤਰ ਜਗਤਾਰ ਸਿੰਘ, ਜੋ ਤਿੰਨ ਏਕੜ ਜ਼ਮੀਨ ਦਾ ਮਾਲਕ ਸੀ ਤੇ ਸਿਰ 'ਤੇ 5 ਲੱਖ ਦਾ ਕਰਜ਼ਾ ਸੀ, ਨੇ ਖੇਤ 'ਚ ਮੋਟਰ ਵਾਲੇ ਕਮਰੇ 'ਚ ਫ਼ਾਹ ਲਾ ਲਿਆ ਸੀ। ਇਸੇ ਦਿਨ ਹੁਸ਼ਿਆਰਪੁਰ ਦੇ ਪਿੰਡ ਸਿੰਗੜੀਵਾਲਾ ਦੇ ਰਹਿਣ ਵਾਲੇ ਮਜ਼ਦੂਰ ਮਨਦੀਪ ਸਿੰਘ (40) ਪੁੱਤਰ ਇਕਬਾਲ ਸਿੰਘ ਨੇ ਮਾਨਸਿਕ ਪ੍ਰੇਸ਼ਾਨੀ ਕਾਰਣ ਫਾਹ ਲਾ ਲਿਆ ਸੀ। ਇਸ ਤੋਂ ਇਲਾਵਾ ਬਠਿੰਡਾ ਜ਼ਿਲੇ ਦੇ ਪਿੰਡ ਰਾਮਾਂ ਮੰਡੀ ਦੇ ਮਜ਼ਦੂਰ ਅਸ਼ੋਕ ਕੁਮਾਰ (27) ਪੁੱਤਰ ਸਵਨੰਦ ਕਿਸ਼ੋਰ ਨੇ ਘਰ ਦੀ ਗਰੀਬੀ ਤੋਂ ਤੰਗ ਆ ਕੇ ਖ਼ੁਦ ਨੂੰ ਫਾਹ ਲਾ ਲਿਆ ਸੀ।
  • 18 ਜੁਲਾਈ ਦੇ ਦਿਨ ਮਾਨਸਾ ਦੇ ਪਿੰਡ ਬੁਰਜ ਭਲਾਈਕੇ ਦੇ ਖੇਤ ਮਜ਼ਦੂਰ ਸਰਦੂਲ ਸਿੰਘ (40) ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਕਰਜ਼ੇ ਤੋਂ ਚਿੰਤਤ ਸੀ।
  • 22 ਜੁਲਾਈ ਨੂੰ ਨਵਾਂਸ਼ਹਿਰ ਦੇ ਮੁਹੱਲਾ ਰੌਂਤਾ ਦੇ ਰਹਿਣ ਵਾਲੇ ਨੌਜਵਾਨ ਜਗਜੀਤ ਸਿੰਘ (30) ਪੁੱਤਰ ਭੁਪਿੰਦਰ ਸਿੰਘ ਨੇ ਫਾਹ ਲਾ ਲਿਆ ਸੀ। ਮ੍ਰਿਤਕ ਸਿਰ ਢਾਈ ਲੱਖ ਦੇ ਕਰੀਬ ਕਰਜ਼ਾ ਸੀ। ਇਸੇ ਦਿਨ ਬਰੇਟਾ ਨੇੜੇ ਪਿੰਡ ਬਹਾਦਰਪੁਰ ਵਿਖੇ ਕਰਜ਼ਾਈ ਕਿਸਾਨ ਪ੍ਰੀਤਮ ਸਿੰਘ ਪੁੱਤਰ ਜ਼ੋਰਾ ਸਿੰਘ ਨੇ ਕਰਜ਼ੇ ਤੋਂ ਚਿੰਤਤ ਹੁੰਦਿਆਂ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਕਿਸਾਨ ਸਿਰ 8 ਲੱਖ ਦਾ ਕਰਜ਼ਾ ਸੀ, ਜਦੋਂਕਿ ੳਹ 5 ਏਕੜ ਜ਼ਮੀਨ ਦਾ ਮਾਲਕ ਸੀ।
  • 23 ਜੁਲਾਈ ਨੂੰ ਫ਼ਰੀਦਕੋਟ ਜ਼ਿਲੇ ਦੇ ਕਸਬੇ ਸਾਦਿਕ ਦੇ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਕਰਜ਼ੇ ਤੋਂ ਚਿੰਤਤ ਕਿਸਾਨ ਜਸਵੀਰ ਸਿੰਘ (49) ਪੁੱਤਰ ਨੈਬ ਸਿੰਘ, ਜਿਸ ਸਿਰ ਬੈਂਕਾਂ ਤੇ ਆੜ੍ਹਤੀਆਂ ਦਾ 7 ਲੱਖ ਦਾ ਕਰਜ਼ਾ ਸੀ, ਨੇ ਕੀਟਨਾਸ਼ਕ ਦਵਾਈ ਪੀ ਕੇ ਆਤਮਹੱਤਿਆ ਕਰ ਲਈ ਸੀ। ਇਸੇ ਦਿਨ ਦਸੂਹਾ ਦੇ ਪਿੰਡ ਉਸਮਾਨ ਸ਼ਹੀਦਾਂ ਵਿਖੇ ਕਰਜ਼ੇ ਦੀ ਪ੍ਰੇਸ਼ਾਨੀ ਕਾਰਣ ਕਿਸਾਨ ਅਜੀਤ ਸਿੰਘ ਪੁੱਤਰ ਮੋਹਿੰਦਰ ਸਿੰਘ ਨੇ ਸਲਫਾਸ ਨਿਗਲ ਲਈ ਸੀ, ਜਿਸ ਕਾਰਣ ਉਸਦੀ ਮੌਤ ਹੋ ਗਈ ਸੀ।
  • 24 ਜੁਲਾਈ ਨੂੰ ਮੁਕੰਦਪੁਰ ਦੇ ਪਿੰਡ ਔਜਲਾ ਵਿਖੇ ਕਰਜ਼ਾਈ ਕਿਸਾਨ ਸੁਖਦੇਵ ਸਿੰਘ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਸੀ।
  • 26 ਜੁਲਾਈ ਵਾਲੇ ਦਿਨ ਸਮਾਣਾ ਦੇ ਪਿੰਡ ਨਨਹੇੜਾ ਤੋਂ ਲਾਪਤਾ ਹੋਏ 85 ਸਾਲਾ ਕਿਸਾਨ ਜੰਗ ਸਿੰਘ ਦੀ ਲਾਸ਼ ਭਾਖੜਾ ਨਹਿਰ ਤੋਂ ਬਰਾਮਦ ਹੋਈ ਸੀ, ਪਰਿਵਾਰਿਕ ਮੈਂਬਰਾਂ ਅਨੁਸਾਰ ਮ੍ਰਿਤਕ ਆਰਥਿਕ ਤੰਗੀ ਕਰ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿ ਰਿਹਾ ਸੀ।
  • 27 ਜੁਲਾਈ ਨੂੰ ਘੁਮਾਣ ਦੇ ਪਿੰਡ ਪੈਰੋਸ਼ਾਹ ਵਿਖੇ ਕਿਸਾਨ ਅਮਨਦੀਪ ਸਿੰਘ (38), ਜਿਸਦੇ ਸਿਰ ਬੈਂਕ ਦਾ ਕਰੀਬ 13 ਲੱਖ ਦਾ ਕਰਜ਼ਾ ਸੀ, ਨੇ ਮਾਨਸਿਕ ਪ੍ਰੇਸ਼ਾਨੀ ਕਾਰਣ ਟਰੇਨ ਥੱਲੇ ਆ ਕੇ ਖੁਦਕੁਸ਼ੀ ਕਰ ਲਈ ਸੀ। ਇਸੇ ਦਿਨ ਮੋਗਾ ਜ਼ਿਲੇ ਦੇ ਪਿੰਡ ਕਾਵਾਂ ਵਾਲਾ ਦੇ ਰਹਿਣ ਵਾਲੇ ਨੌਜਵਾਨ ਕੁਲਦੀਪ ਸਿੰਘ (18) ਨੇ ਆਰਥਿਕ ਤੰਗੀ ਕਾਰਣ ਖ਼ੁਦ ਨੂੰ ਫਾਹ ਲਾ ਲਿਆ ਸੀ।
  • 28 ਜੁਲਾਈ ਨੂੰ ਬਠਿੰਡਾ ਦੇ ਗੋਨਿਆਣਾ ਮੰਡੀ (ਬਠਿੰਡਾ) ਕਸਬੇ ਅੰਦਰ ਆਉਂਦੇ ਪਿੰਡ ਕੋਠੇ ਸਪੂਰਾ ਸਿੰਘ ਵਾਲਾ ਵਿਖੇ ਕਿਸਾਨ ਸਤਨਾਮ ਸਿੰਘ ਪੁੱਤਰ ਮਲਕੀਤ ਸਿੰਘ ਨੇ ਸਪ੍ਰੇਅ ਪੀ ਕੇ ਆਤਮਹੱਤਿਆ ਕੀਤੀ ਸੀ। ਕਿਸਾਨ ਦਾ 14 ਹਜ਼ਾਰ ਏਕੜ ਝੋਨਾ ਪਾਣੀ ਨਾਲ ਡੁੱਬ ਗਿਆ ਸੀ, ਜਿਸ ਕਾਰਣ ਉਹ ਪ੍ਰੇਸ਼ਾਨ ਸੀ। ਇਸੇ ਦਿਨ ਨਵਾਂਸ਼ਹਿਰ ਦੇ ਪਿੰਡ ਬਸਿਆਲਾ ਦੇ ਨੌਜਵਾਨ ਸੁਖਵਿੰਦਰ (24) ਨੇ ਆਰਥਿਕ ਤੰਗੀ ਕਾਰਣ ਸਲਫਾਸ ਨਿਗਲ ਲਈ ਸੀ।
  • 29 ਜੁਲਾਈ ਨੂੰ ਬਰਨਾਲਾ ਸ਼ਹਿਰ ਦੇ ਜੋਗਿੰਦਰ ਸਿੰਘ (60) ਪੁੱਤਰ ਬਾਬੂ ਸਿੰਘ ਨੇ ਘਰ ਦਾ ਮਾੜੇ ਹਾਲਾਤ ਤੋਂ ਪ੍ਰੇਸ਼ਾਨ ਹੁੰਦਿਆਂ ਜ਼ਹਿਰੀਲੀ ਚੀਜ਼ ਨਿਕਲ ਕੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਕਰਜ਼ਾਈ ਸੀ, ਜਿਸ ਕਰ ਕੇ ਬੈਂਕ ਵੱਲੋਂ ਉਸ ਨੂੰ ਨੋਟਿਸ ਕੱਢ ਦਿੱਤਾ ਗਿਆ ਸੀ।
  • 31 ਜੁਲਾਈ ਨੂੰ ਪੰਜਾਬ 'ਚ ਦੋ ਥਾਵਾਂ 'ਚ ਮਜ਼ਦੂਰ ਤੇ ਕਿਸਾਨ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ। ਭਗਤਾ ਭਾਈਕਾ (ਬਠਿੰਡਾ) ਵਿਖੇ ਮਜ਼ਦੂਰ ਦਰਸ਼ਨ ਸਿੰਘ (34) ਵਾਸੀ ਕੋਠਾਗੁਰੂ ਜੋ ਰੇਹੜੀ-ਫੜ੍ਹੀ ਦਾ ਕੰਮ ਕਰਦਾ ਸੀ ਤੇ ਡੇਢ ਲੱਖ ਦਾ ਕਰਜ਼ਾਈ ਸੀ, ਜਿਸ ਕਰ ਕੇ ਉਸ ਨੇ ਫਾਹ ਲਾ ਲਿਆ ਸੀ। ਇਸੇ ਦਿਨ ਲਹਿਰਾਗਾਗਾ ਦੇ ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ ਕਿਸਾਨ ਜਗਦੇਵ ਸਿੰਘ, ਜਿਸ ਦੇ ਸਿਰ ਬੈਂਕ ਤੇ ਕੋਆਪ੍ਰੇਟਿਵ ਸੋਸਾਇਟੀ ਦਾ 5 ਲੱਖ ਦੇ ਕਰੀਬ ਕਰਜ਼ਾ ਸੀ, ਨੇ ਕਰਜ਼ ਪ੍ਰੇਸ਼ਾਨੀ ਕਾਰਣ ਸਪ੍ਰੇਅ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ।

ਸਰਕਾਰ ਨਿਭਾਏ ਵਾਅਦੇ ਤਾਂ ਘੱਟ ਸਕਦੈ ਖੁਦਕੁਸ਼ੀਆਂ ਦਾ ਰੁਝਾਨ : ਸਿੱਧੂ
ਕੈਪਟਨ ਸਰਕਾਰ ਵੱਲੋਂ ਚੋਣਾਂ ਸਮੇਂ ਹਰ ਕਿਸਾਨ ਦਾ ਕਰਜ਼ਾ ਮੁਆਫ਼ ਕੀਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਵਾਅਦਾ ਅਮਲੀ ਤੌਰ 'ਤੇ ਪੂਰਾ ਨਹੀਂ ਹੋ ਸਕਿਆ। ਅੱਜ ਪੰਜਾਬ ਦੇ ਹਾਲਾਤ ਇਸ ਕਦਰ ਬਦਤਰ ਹੋ ਗਏ ਹਨ ਕਿ ਕਿਸਾਨ-ਮਜ਼ਦੂਰ ਕਰਜ਼ਿਆਂ ਕਾਰਣ ਖੁਦਕੁਸ਼ੀਆਂ ਕਰ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ, ਜਦੋਂਕਿ ਸਰਕਾਰ ਵੀ ਅਜਿਹੇ ਕਿਸਾਨਾਂ ਦੀ ਬਾਂਹ ਨਹੀਂ ਫੜ ਰਹੀ। ਇਸ ਤੋਂ ਇਲਾਵਾ ਕੁਦਰਤੀ ਕਰੋਪੀਆਂ ਕਰ ਕੇ ਹਰ ਸੀਜ਼ਨ ਦੌਰਾਨ ਫਸਲਾਂ ਦੀ ਬਰਬਾਦੀ ਹੁੰਦੀ ਹੈ, ਜਿਸਦੇ ਮੁਆਵਜ਼ਿਆਂ ਲਈ ਕਿਸਾਨ ਸਰਕਾਰਾਂ ਤੋਂ ਗੁਹਾਰ ਤਾਂ ਲਾਉਂਦੇ ਹਨ ਪਰ ਉਨ੍ਹਾਂ ਦੀ ਸਾਰ ਨਹੀਂ ਲਈ ਜਾਂਦੀ। ਜੇਕਰ ਸਰਕਾਰ ਆਪਣੇ ਵਾਅਦੇ ਚੰਗੀ ਤਰ੍ਹਾਂ ਪੂਰੇ ਕਰੇ ਤਾਂ ਸ਼ਾਇਦ ਕਿਰਸਾਨੀ ਨੂੰ ਬਚਾਇਆ ਜਾ ਸਕਦਾ ਹੈ।

  • Farmers
  • laborers
  • suicide
  • Chief Minister Capt Amarinder Singh
  • ਕਿਸਾਨਾਂ
  • ਮਜ਼ਦੂਰਾਂ
  • ਖੁਦਕੁਸ਼ੀਆਂ
  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

'ਸਾਬਕਾ ਪ੍ਰਧਾਨ ਮੰਤਰੀ ਦਾ ਜਨਮ ਦਿਨ ਮਨਾਉਣਾ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਦੇ ਬਰਾਬਰ'

NEXT STORY

Stories You May Like

  • 26 lakh migrants deported
    26 ਲੱਖ ਪ੍ਰਵਾਸੀ ਡਿਪੋਰਟ ! ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਪ੍ਰਵਾਸੀਆਂ ਖ਼ਿਲਾਫ਼ ਪਾਕਿ ਪ੍ਰਸ਼ਾਸਨ ਦੀ ਵੱਡੀ ਕਾਰਵਾਈ
  • bpsc  s 72nd prelims exam postponed
    BPSC ਦੀ 72ਵੀਂ ਪ੍ਰੀਲਿਮਸ ਪ੍ਰੀਖਿਆ ਮੁਲਤਵੀ, 26 ਜੁਲਾਈ ਨੂੰ ਹੋਣਾ ਸੀ ਪੇਪਰ
  • prison violence
    ਸ਼੍ਰੀਲੰਕਾ ਜੇਲ੍ਹ ਹਿੰਸਾ: ਮੌਤਾਂ ਦੀ ਗਿਣਤੀ 25 ਤੱਕ ਪਹੁੰਚੀ
  • after 4 months of selling  fpis have put rs 15 157 crore in indian stocks
    4 ਮਹੀਨਿਆਂ ਦੀ ਵਿਕਰੀ ਤੋਂ ਬਾਅਦ ਜੁਲਾਈ ’ਚ ਹੁਣ ਤੱਕ FPI ਨੇ ਭਾਰਤੀ ਸ਼ੇਅਰਾਂ ’ਚ 15,157 ਕਰੋੜ ਰੁਪਏ ਪਾਏ
  • actress sharmiela mandre to marry producer sudhan sundaram in jaipur
    ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ, 12 ਜੁਲਾਈ ਨੂੰ ਇਕ-ਦੂਜੇ ਦਾ ਹੋ ਜਾਵੇਗਾ ਇਹ ਮਸ਼ਹੂਰ ਜੋੜਾ
  • punjab lottery rs 5 lakh rs 7 ticket
    ਪੰਜਾਬ : 7 ਰੁਪਏ ਨੇ ਬਦਲੀ ਬੰਦੇ ਦੀ ਕਿਸਮਤ, ਕੁਝ ਘੰਟਿਆਂ 'ਚ ਬਣ ਗਿਆ ਲੱਖ ਪਤੀ
  • punjabi boy dies in romania
    ਰੋਮਾਨੀਆ 'ਚ ਪੰਜਾਬੀ ਨੌਜਵਾਨ ਦੀ ਮੌਤ! 6 ਲੱਖ ਖ਼ਰਚ ਕੇ ਗਿਆ ਸੀ ਵਿਦੇਸ਼ ਪਰ ਇਕ ਮਹੀਨੇ 'ਚ ਹੀ...
  • venezuela earthquake
    ਹੁਣ ਤੱਕ ਭੂਚਾਲ ਦੇ 942 ਝਟਕਿਆਂ ਨਾਲ ਕੰਬਿਆ ਵੈਨੇਜ਼ੁਏਲਾ ! ਮੌਤਾਂ ਦੀ ਗਿਣਤੀ 2,954 ਹੋਈ
  • sunpreet from jalandhar adorned the turban on pm modi s head
    ਜਲੰਧਰ ਦੇ ਸਨਪ੍ਰੀਤ ਨੇ PM ਮੋਦੀ ਦੇ ਸਿਰ 'ਤੇ ਸਜਾਈ ਸੀ ਦਸਤਾਰ, ਦੋ ਮਿੰਟਾਂ 'ਚ...
  • pinkoo tv shares special video on children s health
    ਸਿਹਤਮੰਦ ਬੱਚੇ, ਖ਼ੁਸ਼ਹਾਲ ਪਰਿਵਾਰ, ਬੱਚਿਆਂ ਦੀ ਸਿਹਤ ਨੂੰ ਲੈ ਕੇ Pinkoo TV ਨੇ...
  • narendra modi give with his green turban during his visit to punjab
    ਪੰਜਾਬ ਫੇਰੀ ਦੌਰਾਨ ਨਰਿੰਦਰ ਮੋਦੀ ਨੇ ਹਰੀ ਪੱਗ ਨਾਲ ਕੀ ਸੰਦੇਸ਼ ਦਿੱਤਾ?
  • family blocks road in front of police station in adampur murder case
    ਆਦਮਪੁਰ 'ਚ ਹੋਏ ਵਿਅਕਤੀ ਦੇ ਕਤਲ ਮਾਮਲੇ 'ਚ ਪਰਿਵਾਰ ਨੇ ਥਾਣੇ ਅੱਗੇ ਰੋਡ ਕੀਤੀ...
  • heavy rains with strong winds in punjab
    ਪੰਜਾਬ 'ਚ 5 ਦਿਨ ਅਹਿਮ, ਕਿਤੇ ਕਾਲੀ ਘਟਾ ਤੇ ਕਿਤੇ ਤੇਜ਼ ਤੂਫਾਨ ਨਾਲ ਮੀਂਹ,...
  • power cuts continue in jalandhar
    ਭਿਆਨਕ ਗਰਮੀ ਦੌਰਾਨ ਜਲੰਧਰ 'ਚ ਲੱਗੇ ਰਹੇ ਬਿਜਲੀ ਕੱਟਾਂ ਨੇ ਵਧਾਈ ਪ੍ਰੇਸ਼ਾਨੀ
  • passengers disturbed waiting hall of jalandhar cantt railway station is closed
    ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਵੇਟਿੰਗ ਹਾਲ ਬੰਦ ਪਿਆ ਹੋਣ ਕਾਰਨ ਯਾਤਰੀ ਹੋਏ...
  • free medical camp death anniversary of mrs  swadesh chopra
    ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਯਾਦ 'ਚ ਲਗਾਇਆ ਗਿਆ ਫਰੀ ਮੈਡੀਕਲ ਕੈਂਪ
Trending
Ek Nazar
hungary president resignation

ਹੰਗਰੀ ਦੇ ਰਾਸ਼ਟਰਪਤੀ ਤਾਮਸ ਸਜ਼ੂਲਿਓਕ ਜਲਦ ਦੇਣਗੇ ਅਸਤੀਫ਼ਾ

uranium enrichment

ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਲਈ ਦਿੱਤੀ ਪ੍ਰਵਾਨਗੀ

body of one of two brothers who drowned in river beas found

ਵਿਦੇਸ਼ ਜਾਣ ਦਾ ਸੁਫਨਾ ਰਿਹਾ ਅਧੂਰਾ, ਬਿਆਸ ਦਰਿਆ 'ਚ ਡੁੱਬੇ ਦੋ ਭਰਾਵਾਂ ’ਚੋਂ ਇਕ...

rubio to visit philippines

ਰੂਬੀਓ ਆਸੀਆਨ ਮੀਟਿੰਗਾਂ 'ਚ ਸ਼ਾਮਲ ਹੋਣ ਲਈ ਜਾਣਗੇ ਫਿਲੀਪੀਨਜ਼, ਖੇਤਰੀ ਵਿਦੇਸ਼...

dri s big action near amritsar border

ਅੰਮ੍ਰਿਤਸਰ ਬਾਰਡਰ ਨੇੜੇ DRI ਦਾ ਵੱਡਾ ਐਕਸ਼ਨ; ਸਰਹੱਦੀ ਪਿੰਡ ਦੇ ਸ਼ਮਸ਼ਾਨਘਾਟ ’ਚ...

famous punjabi singer tells painful story

'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...'; ਮਸ਼ਹੂਰ ਪੰਜਾਬੀ ਗਾਇਕਾ ਨੇ...

indiscriminate firing at the shop of a renowned cloth merchant

ਫਿਰੌਤੀ ਨਾ ਦੇਣ ’ਤੇ ਨਾਮੀ ਕੱਪੜਾ ਵਪਾਰੀ ਦੀ ਦੁਕਾਨ ’ਤੇ ਕੀਤੀ ਅੰਨ੍ਹੇਵਾਹ ਫਾਇਰਿੰਗ

heavy rain next 5 days monsoon

19, 20, 21, 22, 23 ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਮੌਸਮ ਵਿਭਾਗ ਵਲੋਂ...

mankirt aulakh backs diljit dosanjh  s   satluj

'ਦਿਲਜੀਤ ਦੋਸਾਂਝ ਨੇ ਸੱਚ ਦਿਖਾਇਆ ਹੈ'; 'ਸਤਲੁਜ' ਫ਼ਿਲਮ ਦੇ ਹੱਕ 'ਚ ਨਿੱਤਰੇ...

1 55 lakh women accounts no rs 1000

1.55 ਲੱਖ ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਨਹੀਂ ਆਉਣਗੇ 1000-1000 ਰੁਪਏ !...

bollywood superstar receives threat

ਬਾਲੀਵੁੱਡ ਸੁਪਰਸਟਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ! ਹਾਲੇ ਕੁਝ ਦਿਨ ਪਹਿਲਾਂ...

jammu kashmir security internet shut down

ਇੰਟਰਨੈੱਟ ਬੰਦ ! ਡੋਡਾ 'ਚ ਸੁਰੱਖਿਆ ਕਰਮਚਾਰੀਆਂ 'ਤੇ ਹਮਲੇ ਮਗਰੋਂ ਵਿਗੜੇ ਹਾਲਾਤ,...

famous actress becomes bride for the second time

ਦੂਜੀ ਵਾਰ ਲਾੜੀ ਬਣੀ ਮਸ਼ਹੂਰ ਅਦਾਕਾਰਾ ! ਵਿਦੇਸ਼ੀ ਲਾੜੇ ਨਾਲ ਕਰਵਾਇਆ ਵਿਆਹ

neet exam  failed student

NEET ’ਚ ਤੀਜੀ ਵਾਰ ਫੇਲ੍ਹ ਹੋਈ ਵਿਦਿਆਰਥਣ, ਖਾਣਾ ਖਾਣ ਮਗਰੋਂ ਲਿਖਿਆ ਸੁਸਾਈਡ ਨੋਟ...

a powerful 74 magnitude earthquake mexico

7.4 ਤੀਬਰਤਾ ਦੇ ਜ਼ਬਰਦਸਤ ਭੂਚਾਲ ਨਾਲ ਕੰਬੀ ਧਰਤੀ ! ਮੈਕਸੀਕੋ 'ਚ ਸੁਨਾਮੀ ਦੀ...

pakistani army action

ਪਾਕਿਸਤਾਨੀ ਫੌਜ ਨੇ 24 ਅੱਤਵਾਦੀ ਕੀਤੇ ਢੇਰ, ਰਾਸ਼ਟਰਪਤੀ ਨੇ ਕੀਤੀ ਸ਼ਲਾਘਾ

famous actor secretly got engaged shared beautiful pictures

ਮਸ਼ਹੂਰ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾ ਲਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ...

is arjun bijlani dating mouni roy

ਕੀ ਮੌਨੀ ਰਾਏ ਨੂੰ ਡੇਟ ਕਰ ਰਹੇ ਹਨ ਅਰਜੁਨ ਬਿਜਲਾਨੀ ? ਅਦਾਕਾਰ ਨੇ ਸਭ ਦੀ ਬੋਲਤੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • boy commits suicide by jumping into nangal hydel canal
      Punjab: 'ਮੈਨੂੰ ਲੱਭ ਲੈਣਾ, ਮੇਰੀ ਕਾਰ MP ਦੀ ਕੋਠੀ ਨੇੜੇ ਖੜ੍ਹੀ', ਫਿਰ ਨਹਿਰ...
    • heavy rains with strong winds in punjab
      ਪੰਜਾਬ 'ਚ 5 ਦਿਨ ਅਹਿਮ, ਕਿਤੇ ਕਾਲੀ ਘਟਾ ਤੇ ਕਿਤੇ ਤੇਜ਼ ਤੂਫਾਨ ਨਾਲ ਮੀਂਹ,...
    • body of one of two brothers who drowned in river beas found
      ਵਿਦੇਸ਼ ਜਾਣ ਦਾ ਸੁਫਨਾ ਰਿਹਾ ਅਧੂਰਾ, ਬਿਆਸ ਦਰਿਆ 'ਚ ਡੁੱਬੇ ਦੋ ਭਰਾਵਾਂ ’ਚੋਂ ਇਕ...
    • punjab important news about the promotions of principals and headmasters
      ਪੰਜਾਬ : ਪ੍ਰਿੰਸੀਪਲਾਂ-ਹੈੱਡਮਾਸਟਰਾਂ ਨੂੰ ਤੁਰੰਤ ਦਿਓ PROMOTION! ਰੱਖੀ ਗਈ...
    • geetansh sareen  who secured all india rank 8 in neet  will be honored
      NEET 'ਚ ਆਲ ਇੰਡੀਆ ਰੈਂਕ 8 ਹਾਸਲ ਕਰਨ ਵਾਲੇ ਗੀਤਾਂਸ਼ ਸਰੀਨ ਦਾ ਹੋਵੇਗਾ ਸਨਮਾਨ
    • fir case
      ਘਰ 'ਚ ਦਾਖ਼ਲ ਹੋ ਕੇ ਹਮਲਾ ਕਰਨ ਵਾਲੇ 3 ਵਿਅਕਤੀਆਂ 'ਤੇ ਪਰਚਾ ਦਰਜ
    • viral fever rages in punjab
      ਪੰਜਾਬ ’ਚ ਵਾਇਰਲ ਬੁਖਾਰ ਦਾ ਕਹਿਰ! ਮਰੀਜ਼ਾਂ ਦੀ ਵਧੀ ਗਿਣਤੀ, ਸਿਹਤ ਵਿਭਾਗ ਵੱਲੋਂ...
    • orders to dismiss these punjab employees
      ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਹੁਕਮ! ਪੜ੍ਹੋ ਕੀ ਹੈ...
    • deadbodies of two persons found in nakodar sensation spreads
      ਨਕੋਦਰ ਵਿਖੇ ਦੋ ਵਿਅਕਤੀਆਂ ਦੀਆਂ ਮਿਲੀਆਂ ਲਾਸ਼ਾਂ! ਫ਼ੈਲੀ ਸਨਸਨੀ
    • firing case
      ਸ਼ੋਅਰੂਮ ਦੇ ਬਾਹਰ ਅੰਨ੍ਹੇਵਾਹ ਫਾਇਰਿੰਗ, ਵਾਲ-ਵਾਲ ਬਚਿਆ ਸੁਰੱਖਿਆ ਗਾਰਡ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +