ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਕਿਸਾਨ ਸੰਘਰਸ ਕਮੇਟੀ ਪੰਜਾਬ ਦੀ ਅਗਵਾਈ ਹੇਠ ਜੋਨ ਬਾਬਾ ਬੁੱਢਾ ਸਾਹਿਬ ਵਲੋਂ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਪਿੰਡਾਂ 'ਚ ਵਿਸ਼ਾਲ ਮੀਟਿੰਗਾਂ ਕੀਤੀਆ ਗਈਆਂ। ਇਨ੍ਹਾਂ ਮੀਟਿੰਗਾਂ 'ਚ ਕਿਸਾਨਾਂ ਮਜ਼ਦੂਰਾਂ ਅਤੇ ਬੀਬੀਆਂ ਨੇ ਵੱਡੀ ਪੱਧਰ 'ਤੇ ਸ਼ਮੂਲੀਅਤ ਕੀਤੀ।
ਸਾਰੇ ਪਿੰਡਾਂ 'ਚ ਚੋਣ ਕਰਕੇ 11-11 ਮੈਂਬਰੀ ਅਹੁਦੇਦਾਰਾਂ ਦੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ।
ਇਸ ਮੌਕੇ ਵੱਖ-ਵੱਖ ਪਿੰਡਾਂ 'ਚ ਵਿਸ਼ਾਲ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੂਬਾ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ, ਜੋਨ ਪ੍ਰਧਾਨ ਧੰਨਾ ਸਿੰਘ ਲਾਲੂਘੁੰਮਣ ਅਤੇ ਜਰਨੈਲ ਸਿੰਘ ਨੂਰਦੀ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਦੇਸ਼ 'ਚ ਕਿਸਾਨਾਂ ਤੇ ਮਜ਼ਦੂਰਾਂ ਦੀ ਹਾਲਤ ਬਹੁਤ ਚਿੰਤਾਜ਼ਨਕ ਹੈ, ਕਰਜ਼ੇ ਕਰਕੇ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆ ਕਰ ਰਹੇ ਹਨ। ਸਰਕਾਰਾਂ ਖੇਤੀ ਕਿੱਤੇ ਨੂੰ ਬਚਾਉਣ ਦੀ ਥਾਂ ਖੇਤੀ ਮੰਡੀ ਤੋੜਨ, ਖੇਤੀ ਕਿੱਤੇ ਤੇ ਸ਼ੰਦਾਂ ਉੱਪਰ ਟੈਕਸ ਲਾਉਣ, ਫਸਲਾਂ ਦੇ ਭਾਅ ਲਗਾਤਾਰ ਜਾਮ ਕਰਕੇ ਜ਼ਮੀਨਾਂ ਖੋਹ ਕੇ ਰਾਸ਼ਟਰੀ, ਬੁਹਰਾਸ਼ਟਰੀ ਕੰਪਨੀਆਂ ਅਤੇ ਸਾਮਰਾਜੀ ਘਰਾਣਿਆਂ ਦੇ ਹਵਾਲੇ ਕਰਨ ਦੇ ਮਨਸੂਬੇ ਘੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਕਿਸਾਨ ਪਿੰਡਾਂ ਅੰਦਰ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਕੇ ਆਪਣੇ ਕਿੱਤੇ ਦੀ ਰਾਖੀ ਲਈ ਜਥੇਬੰਦਕ ਤਾਕਤ ਨਾਲ ਇਕਜੁੱਟ ਹੋ ਕੇ ਸੰਘਰਸ਼ ਦੇ ਰਾਹ ਪੈਣ। ਇਸ ਸਮੇਂ ਕਿਸਾਨ
ਆਗੂਆਂ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਚੋਣ ਵਾਅਦੇ ਅਨੁਸਾਰ ਕਿਸਾਨ, ਮਜ਼ਦੂਰਾ ਦਾ ਸਮੁੱਚਾ ਕਰਜ਼ਾ ਖਤਮ ਕਰਕੇ ਕੇਂਦਰ ਸਰਕਾਰ ਤੋਂ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾ ਕੇ ਸਾਰੀਆ ਫਸਲਾਂ ਦੇ ਭਾਅ ਲਾਗਤ ਖਰਚਿਆਂ 'ਚ 50 ਫੀਸਦੀ ਮੁਨਾਫਾ ਜੋੜ ਕੇ ਦੇਵੇ। ਖੇਤੀਮੰਡੀ ਤੋੜਨ ਦੀ ਨੀਤੀ ਰੱਦ ਕੀਤੀ ਜਾਵੇ, ਖੇਤੀ ਕਿੱਤੇ ਤੇ ਖੇਤੀ ਸ਼ੰਦਾ 'ਤੇ ਟੈਕਸ ਲਾਉਣ ਦੀ ਨੀਤੀ ਰੱਦ ਕੀਤੀ ਜਾਵੇ। ਕਿਸਾਨਾਂ ਨੇ ਮੰਗ ਕੀਤੀ ਕਿ ਝਬਾਲ ਰੋਡ ਤੋ ਬਾਬਾ ਸਿਧਾਣਾ, ਲਾਲੂਘੁੰਮਣ ਨੂੰ ਜਾਂਦੀ ਖਸਤਾ ਹਾਲਤ ਸੜਕ ਤੁਰੰਤ ਬਣਾਈ ਜਾਵੇ। ਇਸ ਸਮੇਂ ਬਲਜੀਤ ਸਿੰਘ ਬੱਲੂ, ਸੁੱਖਾ ਸਿੰਘ ਠੱਠਾ, ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ, ਕੈਰੋਂਵਾਲ, ਮੁਹਿੰਦਰ ਸਿੰਘ, ਕਸ਼ਮੀਰ ਸਿੰਘ ਕੋਟ, ਮੁਹਿੰਦਰ ਸਿੰਘ, ਹਰਦੀਪ ਸਿੰਘ ਭੋਜੀਆਂ, ਨਿਸ਼ਾਨ ਸਿੰਘ ਨੂਰਦੀ, ਹਰਭਜਨ ਸਿੰਘ, ਬਾਜ ਸਿੰਘ ਬੁਰਜ, ਬਲਵਿੰਦਰ ਸਿੰਘ, ਗੁਰਦਿਆਲ ਸਿੰਘ ਲਾਲੂਘੁੰਮਣ, ਗੁਰਦੀਪ ਸਿੰਘ, ਸ਼ਮਸ਼ੇਰ ਸਿੰਘ ਪੰਡੋਰੀ ਹੱਸਣ, ਜਰਨੈਲ ਸਿੰਘ, ਕ੍ਰਿਪਾਲ ਸਿੰਘ ਕੋਟ, ਬਲਵਿੰਦਰ ਸਿੰਘ ਝਬਾਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਸੰਘਣੀ ਧੁੰਦ 'ਚ ਵਾਪਰਿਆ ਹਾਦਸਾ, ਵਿਅਕਤੀ ਗੰਭੀਰ ਜ਼ਖਮੀ
NEXT STORY