ਜਗਰਾਓ(ਰਾਜ ਬੱਬਰ)—ਖੇਤਾਂ 'ਚ ਫਸਲ ਨੂੰ ਲੱਗੀ ਇਹ ਅੱਗ ਕਿਸੇ ਸਾਜ਼ਿਸ਼ ਜਾਂ ਹਾਦਸੇ 'ਚ ਨਹੀਂ ਲੱਗੀ, ਬਲਕਿ ਕਿਸਾਨ ਨੇ ਖੁਦ ਆਪਣੇ ਹੱਥੀਂ ਪੁੱਤਾਂ ਵਾਂਗ ਪਾਲੀ ਆਲੂਆਂ ਦੀ ਫਸਲ ਨੂੰ ਅੱਗ ਦੇ ਹਵਾਲੇ ਕੀਤਾ ਹੈ। ਤਸਵੀਰਾਂ ਜਗਰਾਓਂ ਦੇ ਪਿੰਡ ਤਲਵੰਡੀ ਕਲਾਂ ਦੀਆਂ ਹਨ, ਜਿਥੇ ਆਲੂਆਂ ਦਾ ਸਹੀ ਰੇਟ ਨਾ ਮਿਲਣ ਤੋਂ ਪ੍ਰੇਸ਼ਾਨ ਕਿਸਾਨ ਜਗਵਿੰਦਰ ਸਿੰਘ ਨੇ 15 ਕਿੱਲਿਆਂ 'ਚ ਬੀਜੀ ਆਲੂਆਂ ਦੀ ਫਸਲ ਨੂੰ ਸਾੜ ਦਿੱਤਾ ਹੈ। ਦਰਅਸਲ ਕਿਸਾਨ ਨੇ ਠੇਕੇ ਉੱਤੇ ਜ਼ਮੀਨ ਨੂੰ ਲੈ ਕੇ 30 ਕਿਲਿਆਂ 'ਚ ਆਲੂ ਬੀਜੇ ਸਨ, ਜਿਨ੍ਹਾਂ 'ਚੋਂ 15 ਕਿੱਲਿਆਂ ਦੀ ਫਸਲ ਨੂੰ ਉਸ ਨੇ ਕੋਲਡ ਸਟੋਰ ਨਾ ਮਿਲਣ ਕਾਰਨ ਪਰਾਲੀ ਦੇ ਹੇਠ ਖੇਤਾਂ 'ਚ ਰੱਖਿਆ ਹੋਇਆ ਸੀ। ਫਸਲ ਦਾ ਸਹੀ ਰੋਟ ਨਾ ਮਿਲਣ ਤੋਂ ਦੁੱਖੀ ਕਿਸਾਨਾਂ ਨੇ ਸਰਕਾਰ ਤੋਂ ਫਸਲ ਦਾ ਸਹੀ ਭਾਅ ਤੈਅ ਕਰਨ ਦੀ ਮੰਗ ਕੀਤੀ ਹੈ।
ਜ਼ਮੀਨ ਦੇ ਲਾਲਚ 'ਚ ਅੰਨੇ ਹੋਏ ਲੋਕਾਂ ਨੇ ਗਰਭਵਤੀ ਮਹਿਲਾ ਨਾਲ ਕੀਤੀ ਜ਼ਬਰ-ਜਨਾਹ ਦੀ ਕੋਸ਼ਿਸ਼, ਪਾੜੇ ਕਪੜੇ
NEXT STORY