ਸਾਹਨੇਵਾਲ / ਕੋਹਾੜ — ਆਪਣੇ ਜੱਦੀ ਘਰ 'ਚ ਸਫਾਈ ਕਰਵਾਉਣ ਲਈ ਆਈ ਇਕ ਗਰਭਵਤੀ ਮਹਿਲਾ ਨਾਲ ਕੁੱਟਮਾਰ ਕਰਨ ਤੇ ਉਸ ਦੇ ਕਪੜੇ ਫਾੜਨ ਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਥਾਣਾ ਕੂਮਕਲਾਂ ਪੁਲਸ ਨੇ 5 ਔਰਤਾਂ ਤੇ 3 ਆਦਮੀਆਂ ਸਮੇਤ 8 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਕੁੱਟਮਾਰ ਦਾ ਸ਼ਿਕਾਰ ਹੋਏ ਪੀੜਤਾ ਨਵਦੀਪ ਕੌਰ ਪਤਨੀ ਨਵਪ੍ਰੀਤ ਸਿੰਘ ਨਿਵਾਸੀ ਜੁਝਾਰ ਨਗਰ, ਬਠਿੰਡਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਜੱਦੀ ਜਗ੍ਹਾ ਉਨ੍ਹਾਂ 2 ਭੈਣਾਂ ਦੇ ਨਾਂ 'ਤੇ ਹੈ ਜੋ ਕਟਾਨੀ ਖੁਰਦ 'ਚ ਹਨ। ਬੀਤੇ ਦਿਨ ਉਹ ਘਰ ਦੀ ਸਫਾਈ ਕਰਵਾਉਣ ਆਏ ਸਨ। ਇਸ ਦੌਰਾਨ ਉਕਤ ਜਗ੍ਹਾ 'ਤੇ ਕਥਿਤ ਕਬਜ਼ੇ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੇ ਹਮਲਾ ਕਰ ਦਿੱਤਾ। ਇਨ੍ਹਾਂ 'ਚੋਂ ਕੁਝ ਮਹਿਲਾਵਾਂ ਤੇ ਕੁਝ ਆਦਮੀ ਸ਼ਾਮਲ ਸਨ। ਉਕਤ ਲੋਕਾਂ ਨੇ ਉਸ ਦੇ ਘਰ 'ਚ ਦਾਖਲ ਹੋ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਦੇ ਕਪੜੇ ਪਾੜ ਦਿੱਤੇ।
ਪੀੜਤ ਮਹਿਲਾ ਨੇ ਦੋਸ਼ ਲਗਾਇਆ ਕਿ ਉਹ 4 ਮਹੀਨਿਆਂ ਦੀ ਗਰਭਵਤੀ ਹੈ, ਜਦ ਕਿ ਉਕਤ ਹਮਲਾਵਰਾਂ 'ਚ ਸ਼ਾਮਲ ਆਦਮੀਆਂ ਨੇ ਉਸ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਉਹ ਨੇ ਕਿਸੇ ਤਰ੍ਹਾਂ ਨਾਲ ਰੌਲਾ ਪਾ ਕੇ ਆਪਣੀ ਜਾਨ ਬਚਾਈ। ਥਾਣਾ ਕੂਮਕਲਾਂ ਪੁਲਸ ਨੇ ਪੀੜਤ ਦੀ ਸ਼ਿਕਾਇਤ 'ਤੇ ਹਰਜਿੰਦਰ ਕੌਰ, ਸੁਖਵਿੰਦਰ ਕੌਰ, ਪਰਮਜੀਤ ਕੌਰ, ਸੰਦੀਪ ਕੌਰ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਉਸ ਦੀ ਪਤਨੀ ਹਰਦੀਪ ਕੌਰ ਸਾਰੇ ਨਿਵਾਸੀ ਕਟਾਨੀ ਖੁਰਦ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਆਹ ਦੇ ਇਕ ਸਾਲ 'ਚ ਸਹੁਰਿਆਂ ਨੇ ਦਿਖਾਏ ਆਪਣੇ ਅਸਲੀ ਰੰਗ, ਚੁੰਨੀ 'ਤੇ ਮਿੱਟੀ ਦਾ ਤੇਲ ਪਾ ਕੇ ਲਗਾਈ ਨੂੰਹ ਨੂੰ ਅੱਗ
NEXT STORY