ਫਾਜ਼ਿਲਕਾ (ਸੁਨੀਲ ਨਾਗਪਾਲ) : ਅਕਸਰ ਕਿਹਾ ਜਾਂਦਾ ਹੈ ਕਿ ਧੀਆਂ ਪਿਓ ਦੇ ਸਿਰ ਦਾ ਤਾਜ ਹੁੰਦੀਆਂ ਹਨ ਅਤੇ ਜ਼ਿੱਦ ਕਰਕੇ ਆਪਣੀ ਹਰ ਗੱਲ ਪਿਆਰ ਨਾਲ ਪੁਗਾ ਲੈਂਦੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਅੱਜ ਫਾਜ਼ਿਲਕਾ ਵਿਖੇ ਸਾਹਮਣੇ ਆਇਆ, ਜਿੱਥੇ ਇਕ ਮਾਸੂਮ ਧੀ ਦੀ ਜ਼ਿੱਦ ਨੇ ਪਿਓ ਦੀ ਝੋਲੀ ਨੋਟਾਂ ਨਾਲ ਭਰ ਦਿੱਤੀ ਅਤੇ ਉਸ ਦਾ ਲਾਟਰੀ 'ਚ 45 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ। ਜਾਣਕਾਰੀ ਮੁਤਾਬਕ ਪਿੰਡ ਮਹਾਲਮ ਦੇ ਰਹਿਣ ਵਾਲੇ ਬੱਬੂ ਨੇ ਦੱਸਿਆ ਕਿ ਉਹ ਆਪਣੀ ਭੈਣ ਨੂੰ ਮਿਲਣ ਲਈ ਪਿੰਡ ਜਟਵਾਲੀ ਆਇਆ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਤੋਂ 3 ਸਰਕਾਰੀ ਛੁੱਟੀਆਂ, WEEKEND 'ਤੇ ਲੱਗ ਗਈਆਂ ਮੌਜਾਂ
ਇੱਥੇ ਉਸ ਨੇ ਆਪਣੀ ਮਾਸੂਮ ਧੀ ਨਾਲ ਬਾਜ਼ਾਰ 'ਚੋਂ ਲਾਟਰੀ ਦੀ ਟਿਕਟ ਖ਼ਰੀਦੀ, ਜਿਸ 'ਚੋਂ ਉਸ ਨੂੰ 3,000 ਰੁਪਏ ਦਾ ਇਨਾਮ ਨਿਕਲਿਆ। ਜਦੋਂ ਉਹ 3 ਹਜ਼ਾਰ ਰੁਪਏ ਦਾ ਇਨਾਮ ਲੈਣ ਗਿਆ ਤਾਂ ਉਸ ਦੀ ਧੀ ਨੇ ਇਕ ਹੋਰ ਲਾਟਰੀ ਦੀ ਟਿਕਟ ਚੁੱਕ ਲਈ। ਉਹ ਜ਼ਿੱਦ ਕਰਨ ਲੱਗੀ ਕਿ ਇਹ ਲਾਟਰੀ ਦੀ ਟਿਕਟ ਹੀ ਲੈ ਕੇ ਜਾਣੀ ਹੈ, ਜਿਸ ਤੋਂ ਬਾਅਦ ਬੱਬੂ ਨੇ ਲਾਟਰੀ ਦੀ ਉਹ ਟਿਕਟ ਖ਼ਰੀਦ ਗਈ। ਇਸ ਟਿਕਟ 'ਚੋਂ ਉਸ ਦਾ 45 ਹਜ਼ਾਰ ਰੁਪਏ ਦਾ ਇਨਾਮ ਨਿਕਲ ਆਇਆ, ਜਿਸ ਤੋਂ ਬਾਅਦ ਬੱਬੂ ਅਤੇ ਪਰਿਵਾਰ ਮੈਂਬਰ ਬੇਹੱਦ ਖ਼ੁਸ਼ ਨਜ਼ਰ ਆਏ।
ਇਹ ਵੀ ਪੜ੍ਹੋ : ਕੀ ਚੰਡੀਗੜ੍ਹ 'ਚ ਅੱਜ BLACKOUT ਹੋਵੇਗਾ? ਮੌਕ ਡਰਿੱਲ ਬਾਰੇ ਸਾਹਮਣੇ ਆਈ ਵੱਡੀ ਅਪਡੇਟ
ਬੱਬੂ ਦਾ ਕਹਿਣਾ ਹੈ ਕਿ ਧੀਆਂ ਪਿਓ ਦੇ ਸਿਰ ਦਾ ਤਾਜ ਹੁੰਦੀਆਂ ਹਨ ਅਤੇ ਉਹ ਇਨ੍ਹਾਂ ਪੈਸਿਆਂ ਨੂੰ ਆਪਣੀ ਧੀ 'ਤੇ ਹੀ ਖ਼ਰਚੇਗਾ। ਉਸ ਨੇ ਕਿਹਾ ਕਿ ਆਪਣੀ ਧੀ ਕਰਕੇ ਹੀ ਉਹ ਅੱਜ ਪੂਰੇ ਬਜ਼ਾਰ 'ਚ ਸਭ ਦਾ ਮੂੰਹ ਮਿੱਠਾ ਕਰਵਾ ਰਿਹਾ ਹੈ। ਲਾਟਰੀ ਦੇ ਸੰਚਾਲਕ ਹਰਬੰਸ ਦਾ ਕਹਿਣਾ ਹੈ ਕਿ ਬੱਚੀ ਦੀ ਕਿਸਮਤ ਨੇ ਹੀ ਪਿਓ ਦੀ ਝੋਲੀ ਭਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਮਨ ਅਰੋੜਾ ਦੇ PA ਰੋਹਿਤ ਕਪੂਰ ਤੇ ਰਿਸ਼ਤੇਦਾਰ ਸ਼ਿਵਮ ਮਦਾਨ ਨੇ ਵਿਜੀਲੈਂਸ ਸਾਹਮਣੇ ਖੋਲ੍ਹੇ ਕਈ ਰਾਜ਼
NEXT STORY