ਫਾਜ਼ਿਲਕਾ (ਨਾਗਪਾਲ) - ਫਾਜ਼ਿਲਕਾ ਜ਼ਿਲੇ ਦੇ ਪਿੰਡ ਢਾਣੀ ਲਾਭ ਸਿੰਘ 'ਚ ਬੀਤੀ ਰਾਤ ਤੰਦੂਰ ਨਾਲ ਬਿਸਤਰੇ ਨੂੰ ਅੱਗ ਲੱਗਣ ਕਾਰਨ ਹਾਦਸਾ ਵਾਪਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਨਾਲ ਅੱਧੀ ਦਰਜਨ ਤੋਂ ਵਧ ਔਰਤਾਂ ਗੰਭੀਰ ਤੌਰ 'ਤੇ ਝੁਲਸ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਢਾਣੀ ਲਾਭ 'ਚ ਕਿਸੇ ਨੌਜਵਾਨ ਦਾ ਵਿਆਹ ਸੀ, ਜਿਸ ਦੀ ਬਾਰਾਤ ਵਾਪਸ ਘਰ ਆਉਣ 'ਤੇ ਰਿਸ਼ਤੇਦਾਰਾਂ ਲਈ ਖਾਣਾ ਤਿਆਰ ਕੀਤਾ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਤੰਦੂਰ ਦੀ ਚਗਿਆੜੀ ਬਿਸਤਰੇ 'ਤੇ ਡਿੱਗ ਗਈ, ਜਿਸ ਨੇ ਭਿਆਨਕ ਅੱਗ ਦਾ ਰੂਪ ਧਾਰਨ ਕਰ ਲਿਆ। ਇਸ ਦੌਰਾਨ ਬਿਸਤਰੇ 'ਤੇ ਆਰਾਮ ਕਰ ਰਹੀਆਂ 8 ਔਰਤਾਂ ਬੁਰੀ ਤਰ੍ਹਾਂ ਝੁਲਸ ਗਈਆਂ, ਜਿਨ੍ਹਾਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਖਾਣਾ ਬਣਾਉਦੇ ਸਮੇਂ ਤੰਦੂਰ 'ਚ ਤੇਲ ਪਾਉਂਦੇ ਹੋਏ ਭੜਕੀ ਅੱਗ ਦੀ ਚਗਿਆੜੀ ਕਾਰਨ ਇਹ ਹਾਦਸਾ ਵਾਪਰਿਆ ਹੈ।
ਸੁਖਬੀਰ-ਮਜੀਠੀਆ ਨੂੰ ਨੋਟਿਸ 'ਤੇ ਬੋਲੇ ਸ਼ਵੇਤ ਮਲਿਕ
NEXT STORY