ਫਾਜ਼ਿਲਕਾ, (ਨਾਗਪਾਲ)- ਜ਼ਿਲ੍ਹਾ ਫਾਜ਼ਿਲਕਾ ’ਚ ਪਿਛਲੇ ਦੋ ਹਫਤਿਆਂ ਤੋਂ ਲਗਾਤਾਰ ਕੋਰੋਨਾ ਪਾਜ਼ੇਵਿਟ ਦੀ ਗਿਣਤੀ ’ਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਹਾਲਾਂਕਿ ਕਾਫੀ ਸਾਰੇ ਕੋਰੋਨਾ ਪਾਜ਼ੇਟਿਵ ਠੀਕ ਵੀ ਹੋ ਰਹੇ ਹਨ ਪਰ ਗਿਣਤੀ ’ਚ ਵਾਧਾ ਚਿੰਤਾਜਨਕ ਹੈ। ਪ੍ਰਸ਼ਾਸਨ ਵੱਲੋਂ ਦੇਰ ਸ਼ਾਮ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਜ਼ਿਲਾ ਫਾਜ਼ਿਲਕਾ ’ਚ 61 ਨਵੇਂ ਕੇਸ ਆਏ, ਜਦ ਕਿ 7 ਜਣੇ ਠੀਕ ਹੋਕੇ ਆਪਣੇ ਘਰਾਂ ਨੂੰ ਪਰਤ ਗਏ ਹਨ।
ਜ਼ਿਲ੍ਹਾ ’ਚ ਹੁਣ ਤੱਕ 617 ਪਾਜ਼ੇਟਿਵ ਕੇਸ ਮਿਲੇ ਜਿਨ੍ਹਾਂ ’ਚ 380 ਠੀਕ ਹੋ ਚੁੱਕੇ ਹਨ ਅਤੇ ਅੱਜ 232 ਐਕਟਿਵ ਕੇਸ ਹਨ। ਜ਼ਿਲ੍ਹੇ ’ਚ 5 ਕੋਰੋਨਾ ਪਾਜ਼ੇਟਿਵ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਅੱਜ 232 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ।
ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਦੇ 1741 ਨਵੇਂ ਮਾਮਲੇ ਆਏ ਸਾਹਮਣੇ, 37 ਮਰੀਜ਼ਾਂ ਦੀ ਮੌਤ
NEXT STORY