Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, OCT 26, 2026

    4:11:49 PM

  • parvinder jhota  s cremation should be performed

    'ਝੋਟੇ ਦਾ ਸਸਕਾਰ ਕੀਤਾ ਜਾਵੇ ਅਤੇ ਭੋਗ ਪਾਇਆ...

  • shahi imam statement

    ਪੰਜਾਬ 'ਚ ਨਸ਼ਿਆਂ ਨੂੰ ਲੈ ਕੇ ਸ਼ਾਹੀ ਇਮਾਮ ਨੇ...

  • imran khan s sisters

    ਇਮਰਾਨ ਖਾਨ ਦੀਆਂ ਭੈਣਾਂ 'ਤੇ ਪੰਜਾਬ ਸਰਕਾਰ ਹੋਈ...

  • 2 parties  fight  one family  3 members  police

    ਲਖਨਊ 'ਚ ਵੱਡੀ ਵਾਰਦਾਤ: 2 ਧਿਰਾਂ ਵਿਚਾਲੇ ਹੋਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Fazilka
  • ਆਜ਼ਾਦੀ ਦੇ 74 ਸਾਲ ਬਾਅਦ ਵੀ ਮੁੱਲ ਦਾ ਪਾਣੀ ਪੀ ਰਿਹੈ ਫਾਜ਼ਿਲਕਾ ਦਾ ਪਿੰਡ ਘੱਲੂ (ਵੀਡੀਓ)

PUNJAB News Punjabi(ਪੰਜਾਬ)

ਆਜ਼ਾਦੀ ਦੇ 74 ਸਾਲ ਬਾਅਦ ਵੀ ਮੁੱਲ ਦਾ ਪਾਣੀ ਪੀ ਰਿਹੈ ਫਾਜ਼ਿਲਕਾ ਦਾ ਪਿੰਡ ਘੱਲੂ (ਵੀਡੀਓ)

  • Updated: 26 May, 2021 08:09 PM
Fazilka
  • Share
    • Facebook
    • Tumblr
    • Linkedin
    • Twitter
  • Comment

ਜਲੰਧਰ/ਫਾਜ਼ਿਲਕਾ (ਰਮਨ ਸੋਢੀ/ਜਗਵੰਤ ਬਰਾੜ): ਬੇਸ਼ੱਕ ਸੂਬੇ ਦੀਆਂ ਸਰਕਾਰਾਂ ਪੰਜਾਬ ਨੂੰ ਵਿਦੇਸ਼ੀ ਮੁਲਕਾਂ ਵਰਗਾ ਬਣਾਉਣ ਦੇ ਦਾਅਵੇ ਕਰਦੀਆਂ ਹਨ ਪਰ ਅੱਜ ਵੀ ਸਰਹੱਦੀ ਖ਼ੇਤਰ ਦੇ ਕੁਝ ਪਿੰਡ ਅਜਿਹੇ ਹਨ ਜੋ ਬੁਨਿਆਦੀ ਸਹੂਲਤਾਂ ਤੋਂ ਵੀ ਸੱਖਣੇ ਹਨ। ਇਸੇ ਹੀ ਤਰ੍ਹਾਂ ਦਾ ਬਲੂਆਣਾ ਹਲਕੇ ’ਚ ਪੈਂਦਾ ਪਿੰਡ ਘੱਲੂ ਹੈ ਜੋ ਆਪਣੇ ਹਾਲ ’ਤੇ ਰੋ ਰਿਹਾ ਹੈ। 21ਵੀਂ ਸਦੀ ਦੇ ਦੌਰ ’ਚ ਜਿੱਥੇ ਹੁਣ ਮਾਡਰਨ ਪਿੰਡਾਂ ਦੇ ਲੋਕ ਵੀ ਆਟੋਮੈਟਿਕ ਫਿਲਟਰਾਂ ’ਚੋਂ ਬਟਨ ਨੱਪ ਕੇ ਪਾਣੀ ਦਾ ਗਲਾਸ ਭਰਦੇ ਹਨ, ਤੇ ਮੋਟਰਾਂ ਛੱਡ ਕੇ ਖੁੱਲ੍ਹੇ ਪਾਣੀ ਨਾਲ ਆਪਣੀਆਂ ਕਾਰਾਂ ਤੱਕ ਵੀ ਧੋਂਦੇ ਹਨ ਪਰ ਇਸ ਪਿੰਡ ਦੇ ਵਾਸੀਆਂ ਦੀ ਕਿਸਮਤ ਇੰਨੀ ਮਾੜੀ ਹੈ ਕਿ ਅੱਜ ਵੀ ਉਹ ਪਿਆਸ ਬੁਝਾਉਣ ਲਈ ਤਿੰਨ ਕਿਲੋਮੀਟਰ ਦਾ ਪੈਂਡਾ ਤਹਿ ਕਰ ਰਹੇ ਹਨ। ਹੈਰਾਨੀ ਤਾਂ ਉਸ ਵੇਲੇ ਹੁੰਦੀ ਹੈ ਜਦੋਂ ਪਿੰਡ ਵਿਚ ਵਾਟਰ ਵਰਕਸ ਹੋਣ ਦੇ ਬਾਵਜੂਦ ਲੋਕਾਂ ਘਰ ਪਾਣੀ ਨਹੀਂ ਪਹੁੰਚ ਰਿਹਾ। ਦਰਅਸਲ ਇਸ ਪਿੰਡ ਦਾ ਜ਼ਮੀਨੀ ਪਾਣੀ ਨਾ-ਪੀਣਯੋਗ ਹੈ ਜਿਸ ਕਾਰਨ ਲੋਕਾਂ ਨੂੰ ਨਹਿਰੀ ਪਾਣੀ ’ਤੇ ਨਿਰਭਰ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: ਵਿਧਾਇਕ ਰਾਜਾ ਵੜਿੰਗ ਨੇ ਕੋਰੋਨਾ ਮਰੀਜ਼ਾਂ ਦੀ ਆਰਥਿਕ ਲੁੱਟ ਕਰਨ ਵਾਲੇ ਪ੍ਰਾਈਵੇਟ ਡਾਕਟਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ

PunjabKesari

ਪਾਣੀ ਮੁਹੱਈਆ ਕਰਵਾਉਣ ਲਈ ਬਕਾਇਦਾ ਇਕ ਵਾਟਰ ਵਰਕਸ ਬਣਾਇਆ ਗਿਆ ਹੈ ਜੋ ਨਹਿਰ ਤੋਂ ਮੋਟਰ ਰਾਹੀਂ ਪਾਣੀ ਖਿੱਚ ਕੇ ਸਟੋਰ ਕਰਦਾ ਹੈ ਤੇ ਫ਼ਿਰ ਪਿੰਡ ’ਚ ਸਪਲਾਈ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਪਾਣੀ ਦੀ ਗੁਣਵੱਤਾ ਵਧਾਉਣ ਲਈ ਕਰੀਬ ਢਾਈ ਕਰੋੜ ਦੀ ਲਾਗਤ ਨਾਲ ਪਿੰਡ ਦੇ ਵਾਟਰ ਵਰਕਸ ’ਚ ਫਿਲਟਰ ਲਗਾ ਕੇ ਅਪਗ੍ਰੇਡ ਕੀਤਾ ਗਿਆ ਪਰ ਸਥਾਨਕ ਵਾਸੀਆਂ ਮੁਤਾਬਕ ਇਹ ਸਾਰੀਆਂ ਸਹੂਲਤਾਂ ਉਨ੍ਹਾਂ ਲਈ ਸਫ਼ੈਦ ਹਾਥੀ ਸਾਬਤ ਹੋ ਰਹੀਆਂ ਹਨ। ਸਰਕਾਰੀ ਸਿਸਟਮ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ, ਵਾਟਰ ਵਰਕਸ ਦੀਆਂ ਡਿੱਗੀਆਂ ਵਿਚ ਘਾਹ-ਫੂਸ ਉੱਘਿਆ ਹੋਇਆ ਹੈ, ਕਾਰਨ ਹੈ ਕਿ ਇਹ ਪਿੰਡ ਟੇਲਾਂ ’ਤੇ ਪੈਂਦਾ ਹੈ। ਨਹਿਰੀ ਪਾਣੀ ਇੱਥੇ ਨਾ-ਮਾਤਰ ਹਾਲਤ ’ਚ ਪਹੁੰਚਦਾ ਹੈ। ਪਿੰਡ ਵਾਸੀ ਬਲਜਿੰਦਰ ਸਿੰਘ ਮੁਤਾਬਕ ਟੇਲਾਂ ਤੋਂ ਵਾਟਰ ਵਰਕਸ ਤੱਕ ਪਾਣੀ ਪਹੁੰਚਦਾ ਨਹੀਂ ਹੈ, ਅਸੀਂ ਸਰਕਾਰਾਂ ਨਾਲ ਵੀ ਜੱਦੋ-ਜਹਿਦ ਕਰਦੇ ਰਹਿੰਦੇ ਹਾਂ। ਸਾਨੂੰ ਤਾਂ ਦੋਹਰੀ ਮਾਰ ਪੈ ਰਹੀ ਹੈ, ਕਿਉਂਕਿ ਨਾ ਤਾਂ ਫਸਲਾਂ ਲਈ ਪੂਰਾ ਪਾਣੀ ਹੈ ਤੇ ਨਾ ਸਾਡੀ ਪਿਆਸ ਬੁੱਝ ਰਹੀ ਹੈ। ਉਨ੍ਹਾਂ ਮੁਤਾਬਕ ਪਿੰਡ ਦੀ ਪੰਚਾਇਤ ਵਲੋਂ ਨੇੜਿਓਂ ਲੰਘਦੀ ਗੰਗ ਕਨਾਲ ਤੋਂ ਪਾਣੀ ਦੀ ਵਾਰੀ ਵੀ ਲਈ ਗਈ ਹੈ ਪਰ ਫ਼ਿਰ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ ਕਿਉਂਕਿ ਪਾਣੀ ਦੀ ਸਪਲਾਈ ਲਈ ਅਤੇ ਗੁਣਵੱਤਾ ਲਈ ਬਣਾਇਆ ਗਿਆ ਵਾਟਰ ਵਰਕਸ ਅਤੇ ਆਰ. ਓ. ਸਿਸਟਮ ਖਸਤਾ ਹੋ ਚੁੱਕਾ ਹੈ। ਸੋ ਮਜ਼ਬੂਰੀ ਵੱਸ ਲੋਕਾਂ ਨੂੰ ਪਿੰਡੋਂ ਦੂਰ ਮੋਟਰਾਂ ਜਾਂ ਨਲਕਿਆਂ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ, ਜਿਸਦੀ ਗੁਣਵੱਤਾ ਵੀ ਕੋਈ ਬਹੁਤੀ ਚੰਗੀ ਨਹੀਂ ਹੈ।

ਇਹ ਵੀ ਪੜ੍ਹੋ: ਕਾਨੂੰਨ ਰੱਦ ਹੋਣ ਤੱਕ ਲੋਕ ਦਿੱਲੀ ਧਰਨੇ ’ਚ ਕਰਨ ਸ਼ਮੂਲੀਅਤ : ਲੱਖਾ ਸਿਧਾਣਾ

ਸਿਰ ’ਤੇ ਘੜੇ ਢੋਣ ਨੂੰ ਮਜ਼ਬੂਰ ਹਨ ਲੋਕ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜ਼ਮੀਨੀ ਪਾਣੀ ਇੰਨਾ ਖ਼ਰਾਬ ਹੈ ਕਿ ਯੂਰੇਨੀਅਮ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਲੋਕ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕਈ ਬੱਚੇ ਤਾਂ ਪੈਦਾ ਹੀ ਅਪਾਹਿਜ ਹੋਏ ਹਨ। ਪਿੰਡ ਵਾਸੀਆਂ ਮੁਤਾਬਕ ਜ਼ਮੀਨੀ ਪਾਣੀ ਨੂੰ ਜੇਕਰ ਦੋ ਦਿਨ ਭਾਂਡਿਆਂ ’ਚ ਰੱਖ ਦਿੱਤਾ ਜਾਵੇ ਤਾਂ ਉਸ ਦੀ ਤਹਿ ’ਤੇ ਸ਼ੋਰਾ ਜੰਮ ਜਾਂਦਾ ਹੈ। ਇਸ ਤੋਂ ਬਚਣ ਲਈ ਉਨ੍ਹਾਂ ਨੂੰ ਮੁੱਲ ਦਾ ਪਾਣੀ ਖ਼ਰੀਦਣਾ ਪੈਂਦਾ ਹੈ। ਪਿੰਡ ’ਚ ਆਏ ਟੈਂਕਰ ਤੋਂ ਮੁੱਲ ਪਾਣੀ ਖਰੀਦ ਰਹੇ ਲੋਕਾਂ ਨੇ ਦੱਸਿਆ ਕਿ ਉਹ ਤਕਰੀਬਨ ਚਾਰ ਸੌ ਰੁਪਏ ’ਚ ਇਕ ਟੈਂਕਰ ਖਰੀਦਦੇ ਹਨ ਤੇ ਉਹ ਵੀ ਉਨ੍ਹਾਂ ਨੂੰ ਫਟਕਰੀ ਪਾ ਕੇ ਸਾਫ਼ ਕਰਨਾ ਪੈਂਦਾ ਹੈ। ਇਕ ਟੈਂਕਰ ਨਾਲ ਲਗਭਗ ਇਕ ਹਫਤਾ ਮੁਸ਼ਕਲ ਨਾਲ ਲੰਘਦਾ ਹੈ। ਆਲਮ ਇਹ ਹੈ ਕਿ ਗਰੀਬ ਤਬਕਾ ਤਾਂ ਉਹ ਵੀ ਖਰੀਦਣ ਤੋਂ ਅਸਮਰੱਥ ਹੈ ਜਿਸ ਕਾਰਨ ਮਜ਼ਬੂਰੀ ’ਚ ਉਨ੍ਹਾਂ ਦੀਆਂ ਔਰਤਾਂ ਨੂੰ ਸਿਰ ’ਤੇ ਘੜੇ ਢੋਣੇ ਪੈ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਾ ਤਾਂ ਪਿਛਲੀ ਸਰਕਾਰ ’ਚ ਕਿਸੇ ਲੀਡਰ ਨੇ ਸੁਣੀ ਹੈ ਤੇ ਨਾ ਹੀ ਹੁਣ ਕਿਸੇ ਦੇ ਕੰਨ੍ਹ ’ਤੇ ਜੂੰ ਸਰਕਦੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਮੋਗਾ ’ਚ ਮਰੀਜ਼ ਨੂੰ ਆਕਸੀਜਨ ਲਗਾਉਂਦੇ ਸਮੇਂ ਫਟਿਆ ਸਿਲੰਡਰ, ਐਂਬੂਲੈਂਸ ਚਾਲਕ ਦੀ ਮੌਤ

PunjabKesari

‘ਸਾਡੀ ਤਾਂ ਜ਼ਿੰਦਗੀ ਹੀ ਸਮੱਸਿਆਵਾਂ ਭਰੀ ਹੈ। ਨਾ ਸਰਕਾਰ ਸੁਣਦੀ ਹੈ ਨਾ ਪ੍ਰਸ਼ਾਸਨ। ਪਾਣੀ ਦੇ ਮਸਲੇ ਤੋਂ ਇਲਾਵਾ ਸਾਡੇ ਪਿੰਡੋਂ ਲੰਘਦਾ ਸੇਮਨਾਲਾ ਵੀ ਸਾਡੇ ਲਈ ਮੁਸੀਬਤ ਬਣਿਆ ਹੋਇਆ ਹੈ। ਪ੍ਰਸ਼ਾਸਨ ਉਸਦੀ ਸਫਾਈ ਨਹੀਂ ਕਰਦਾ ਜਿਸ ਕਰ ਕੇ ਧੱਕੇ ਨਾਲ ਸਾਡੇ ਪਿੰਡ ’ਚ ਸੇਮ ਪੈਦਾ ਕੀਤੀ ਜਾ ਰਹੀ ਹੈ। ਓਵਰ ਫਲੋ ਹੋਣ ਕਾਰਨ ਸੇਮਨਾਲੇ ਦਾ ਗੰਦਾ ਪਾਣੀ ਖੇਤਾਂ ’ਚ ਆਉਂਦਾ ਹੈ ਤੇ ਪਿੰਡ ’ਚ ਬਦਬੂ ਵੀ ਫੈਲਦੀ ਹੈ। ਇਸ ਨਾਲ ਸਾਡੇ ਪਿੰਡ ਦਾ ਕਰੀਬ 4 ਸੌ ਏਕੜ ਰਕਬਾ ਪ੍ਰਭਾਵਿਤ ਹੋ ਰਿਹਾ ਹੈ।’

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ 'ਬਲੈਕ ਫੰਗਸ' ਦਾ ਖ਼ੌਫ਼, ਜਾਣੋ ਕਾਰਨ, ਲੱਛਣ ਅਤੇ ਬਚਾਅ, ਸੁਣੋ ਡਾਕਟਰ ਦੀ ਸਲਾਹ (ਵੀਡੀਓ)
ਜੋਗਿੰਦਰਪਾਲ ਸਿੰਘ (ਸਰਪੰਚ)

PunjabKesari

‘ਵੇਖੋ ਜੀ ਪਾਣੀ ਦੀ ਸਮੱਸਿਆ ਤਾਂ ਮਾਲਵਾ ਖੇਤਰ ਸਾਰੇ ’ਚ ਹੀ ਹੈ। ਮੈਂ ਤਾਂ ਪਿੰਡ ਵਾਸੀਆਂ ਨੂੰ ਸਪੈਸ਼ਲ ਗੰਗ ਕਨਾਲ ਤੋਂ ਪਾਈਪ ਲਾਈਨ ਪਵਾ ਕੇ ਦਿੱਤੀ ਹੈ। ਰਹੀ ਗੱਲ ਸੇਮਨਾਲੇ ਦੀ ਤਾਂ ਇਹ ਸਮੱਸਿਆ ਤਾਂ ਅਕਾਲੀਆਂ ਨੇ 1997 ’ਚ ਪੈਦਾ ਕੀਤੀ ਹੈ। ਉਨ੍ਹਾਂ ਵਲੋਂ ਸੇਮਨਾਲਿਆਂ ਦੀ ਬਣਤਰ ਹੀ ਗਲਤ ਕੀਤੀ ਗਈ ਹੈ ਜਿਸ ਨਾਲ ਲੱਖਾਂ ਏਕੜ ਰਕਬਾ ਪ੍ਰਭਾਵਿਤ ਹੁੰਦਾ ਹੈ।
ਨੱਥੂ ਰਾਮ ਮੌਜੂਦਾ ਵਿਧਾਇਕ, ਬੱਲੂਆਣਾ

  • Fazilka
  • village Ghallu
  • water
  • ਆਜ਼ਾਦੀ
  • ਫਾਜ਼ਿਲਕਾ
  • ਪਿੰਡ ਘੱਲੂ
  • ਪਾਣੀ

ਅਖਨੂਰ ਸੈਕਟਰ ਦੇ ਸਰਹੱਦੀ ਪਰਿਵਾਰਾਂ ਨੂੰ ਵੰਡੀ ਗਈ 591ਵੇਂ ਟਰੱਕ ਦੀ ਰਾਹਤ ਸਮੱਗਰੀ

NEXT STORY

Stories You May Like

  • basmati will become 74 percent cheaper export of rice  businessmen
    74 ਫ਼ੀਸਦੀ ਸਸਤਾ ਹੋ ਜਾਵੇਗਾ ਬਾਸਮਤੀ ਚੌਲਾਂ ਦਾ ਨਿਰਯਾਤ, ਕਾਰੋਬਾਰੀਆਂ ਨੂੰ ਹੋਵੇਗੀ  2,350 ਕਰੋੜ ਰੁਪਏ ਬੱਚਤ
  • brick prices in punjab broken records
    ਪੰਜਾਬ 'ਚ ਇੱਟਾਂ ਦੇ ਭਾਅ ਨੇ ਤੋੜੇ ਰਿਕਾਰਡ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ ਲੱਗੇਗਾ ਝਟਕਾ
  • toxic wastewater from factories in baddi himachal has reached ropar
    ਹਿਮਾਚਲ ਦੀਆਂ ਬੱਦੀ ਫੈਕਟਰੀਆਂ ਦਾ ਕਾਲਾ ਪਾਣੀ ਲਗਾਤਾਰ ਪਹੁੰਚ ਰਿਹੈ ਪੰਜਾਬ, ਕੌਣ ਕਰੂ ਕਾਰਵਾਈ
  • india  s trade deficit with china crosses  100 billion in first nine months
    ਭਾਰਤ ਦਾ ਚੀਨ ਨਾਲ ਵਪਾਰ ਘਾਟਾ ਚਾਲੂ ਸਾਲ ਦੇ ਪਹਿਲੇ ਨੌਂ ਮਹੀਨਿਆਂ 'ਚ 100 ਅਰਬ ਡਾਲਰ ਦੇ ਪਾਰ
  • arshad sharif wait for justice
    4 ਸਾਲ ਬਾਅਦ ਵੀ ਪਾਕਿ ਪੱਤਰਕਾਰ ਅਰਸ਼ਦ ਸ਼ਰੀਫ਼ ਇਨਸਾਫ਼ ਮਿਲਣ ਦੇ ਇੰਤਜ਼ਾਰ 'ਚ
  • accused in relative murder in maharashtra arrested from bihar after 28 years
    ਮਹਾਰਾਸ਼ਟਰ ’ਚ ਰਿਸ਼ਤੇਦਾਰ ਦੇ ਕਤਲ ਦਾ ਮੁਲਜ਼ਮ 28 ਸਾਲ ਬਾਅਦ ਬਿਹਾਰ ਤੋਂ ਗ੍ਰਿਫਤਾਰ
  • sahjadra village youth abroad
    ਪਿੰਡ ਸਹਿਜੜਾ ਦੇ ਹਰਦੇਵ ਦੀ ਵਿਦੇਸ਼ 'ਚ ਮੌਤ, ਅੱਤ ਗ਼ਰੀਬ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
  • bsf big action
    ਪੰਜਾਬ ਦੇ ਪਿੰਡ 'ਚੋਂ ਮਿਲਿਆ 60,00,00,000 ਰੁਪਏ ਦਾ ਨਸ਼ਾ
  • association should boycott chemists who sell intoxicating drugs
    ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਦਾ ਐਸੋਸੀਏਸ਼ਨ ਨੂੰ ਕਰਨਾ ਚਾਹੀਦੈ ਬਾਈਕਾਟ
  • thieves fled with a woman  s jewellery
    ਜਲੰਧਰ 'ਚ ਬਜ਼ੁਰਗ ਦੀ ਮਦਦ ਕਰਨੀ ਔਰਤ ਨੂੰ ਪਈ ਮਹਿੰਗੀ! ਮਿੰਟਾਂ 'ਚ ਲੁੱਟੇ ਗਏ...
  • taxi drivers
    ਭਾਰਤੀ ਕਾਰ ਡਰਾਈਵਰਾਂ ਲਈ UAE ਦੀ ਟੈਕਸੀ ਕੰਪਨੀ 'ਚ ਨਿਕਲੀਆਂ ਨੌਕਰੀਆਂ ! 1 ਲੱਖ...
  • traffic lights damage in jalandhar city
    ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਵਿਚਕਾਰ ਸ਼ਹਿਰ ਦੀਆਂ ਵਧੇਰੇ ਟ੍ਰੈਫਿਕ ਲਾਈਟਾਂ...
  • punjabi boys in france
    ਫਰਾਂਸ 'ਚ 2 ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਭਾਣਾ, ਰੋ-ਰੋ ਮਾਪਿਆਂ ਦਾ ਬੁਰਾ ਹਾਲ
  • police take major action in suicide case of boy
    ਗਰਲਫ੍ਰੈਂਡ ਘਰ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪਰਿਵਾਰ ਵੱਲੋਂ ਥਾਣੇ...
  • one person arrested with stolen goods
    ਚੋਰੀ ਦੇ ਸਾਮਾਨ ਸਣੇ 1 ਗ੍ਰਿਫ਼ਤਾਰ, ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ...
  • raowali firecracker market dispute firecracker traders   protest
    ਰਾਓਵਾਲੀ ਪਟਾਕਾ ਮਾਰਕੀਟ ਵਿਵਾਦ: ਸਰਪੰਚ ਜਸਬੀਰ ਸਿੰਘ ਰਾਣਾ ਦੇ ਵਿਰੋਧ 'ਚ ਧਰਨਾ...
Trending
Ek Nazar
love gill  s character torn to shreds on national tv

ਨੈਸ਼ਨਲ ਟੀਵੀ 'ਤੇ ਉੱਡੀਆਂ ਲਵ ਗਿੱਲ ਦੇ ਕਰੈਕਟਰ ਦੀਆਂ ਧੱਜੀਆਂ ! ਧੀ ਦੀ ਹਾਲਤ ਦੇਖ...

karva chauth fasting women clothes

ਕਰਵਾਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਕਦੇ ਨਾ ਪਾਉਣ ਇਸ ਰੰਗ ਦੇ ਕੱਪੜੇ! ਹੋ ਸਕਦੇ...

shampoo causes a major commotion at home family domestic dispute

'ਸ਼ੈਂਪੂ' ਨੇ ਘਰ 'ਚ ਪਾ 'ਤਾ ਪੁਆੜਾ! ਪਤੀ ਪੁੱਜਾ ਹਸਪਤਾਲ, ਪੰਜਾਬ ਦਾ ਇਹ ਪੂਰਾ...

van falls into a gorge

ਪੰਜਾਬ ਸੂਬੇ 'ਚ ਖੱਡ 'ਚ ਡਿੱਗੀ ਬੇਕਾਬੂ ਵੈਨ, ਇਕੋ ਪਰਿਵਾਰ ਦੇ 7 ਮੈਂਬਰਾਂ ਦੀ...

us colleges

ਚੀਨੀ ਸੰਸਥਾਵਾਂ ਨਾਲ ਸਬੰਧ ਤੋੜ ਰਹੇ ਅਮਰੀਕੀ ਕਾਲਜ ; ਪੈਂਟਾਗਨ ਦੇ ਦਬਾਅ ਤੋਂ ਬਾਅਦ...

yograj singh gives health after heart surgery

'ਮੌਤ ਦੇ ਮੂੰਹ 'ਚੋਂ ਮੁੜ ਕੇ ਆਇਆਂ...' ਯੋਗਰਾਜ ਸਿੰਘ ਨੇ ਦਿੱਤੀ ਹੈਲਥ ਅਪਡੇਟ

gold silver rate

ਮੁੜ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਹੁਣ ਕਿੰਨੇ 'ਚ ਮਿਲ ਰਿਹੈ 24 ਤੇ...

virat kohli  anushka sharma attend krishna das  kirtan in mumbai

ਸੰਗੀਤਕਾਰ ਕ੍ਰਿਸ਼ਨਾ ਦਾਸ ਦੇ ਭਜਨਾਂ 'ਤੇ ਝੂਮੇ ਵਿਰਾਟ-ਅਨੁਸ਼ਕਾ, ਦੇਖੋ ਵੀਡੀਓ

stock market

ਗੋਤਾ ਲਾਉਣ ਮਗਰੋਂ ਸ਼ੇਅਰ ਬਾਜ਼ਾਰ ਨੇ ਫੜੀ ਰਫ਼ਤਾਰ ! ਇਨ੍ਹਾਂ ਸ਼ੇਅਰਾਂ 'ਚ ਦਿਖੀ ਸਭ...

a golden period begins for those of these 5 zodiac signs

ਇਨ੍ਹਾਂ 5 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ,...

bangladesh sought details

ਬੰਗਲਾਦੇਸ਼ ਨੇ ਸਾਊਦੀ ਅਰਬ 'ਚ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ...

araghchi  statement

ਜੰਗ ਦੀਆਂ ਨਵੀਆਂ ਧਮਕੀਆਂ ਵਿਚਾਲੇ ਈਰਾਨੀ ਵਿਦੇਸ਼ ਮੰਤਰੀ ਦਾ ਬਿਆਨ ਆਇਆ ਸਾਹਮਣੇ

bus incident in kenya

ਕੀਨੀਆ 'ਚ ਬੱਸ ਹਾਦਸਾ,  22 ਲੋਕਾਂ ਦੀ ਮੌਤ

sarpanch arrested while accepting a bribe

50 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਚੌਧਰੀਵਾਸ ਦਾ ਸਰਪੰਚ ਗ੍ਰਿਫ਼ਤਾਰ ! ACB ਨੇ ਘਰੋਂ...

pakistan reopened key border

ਪਾਕਿਸਤਾਨ ਨੇ ਖੋਲ੍ਹ'ਤਾ ਈਰਾਨ ਨਾਲ ਲੱਗਦਾ ਮੁੱਖ ਸਰਹੱਦੀ ਲਾਂਘਾ

ndia slammed pakistan in united nations

ਸਰਕਾਰ ਨਹੀਂ ਸਗੋੰ ਫੌਜ ਹੈ "ਅਸਲੀ ਸ਼ਾਸਕ" ! ਭਾਰਤ ਨੇ  UN 'ਚ ਪਾਕਿਸਤਾਨ ਨੂੰ...

schools and colleges to remain closed for 2 days

2 ਦਿਨ ਬੰਦ ਰਹਿਣਗੇ ਸਕੂਲ-ਕਾਲਜ ! ਭਿਆਨਕ ਤੂਫਾਨ ਦੀ ਭਵਿੱਖਬਾਣੀ ਮਗਰੋਂ CM ਮਾਝੀ...

job cuts

ਮਸ਼ਹੂਰ ਕੰਪਨੀ 12,000 ਨੌਕਰੀਆਂ 'ਚ ਕਰੇਗੀ ਕਟੌਤੀ, ਕਰ'ਤਾ ਐਲਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • accident in ludhiana
      ਲੁਧਿਆਣਾ 'ਚ 5 ਸਾਲਾ ਬੱਚੀ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ
    • ludhiana railway station
      ਲੁਧਿਆਣਾ ਰੇਲਵੇ ਸਟੇਸ਼ਨ ’ਤੇ ਤਿਉਹਾਰਾਂ ਦੇ ਮੱਦੇਨਜ਼ਰ ਵਾਧੂ ਐਂਟਰੀ ਗੇਟ ਦੀ ਸੁਵਿਧਾ
    • petrol pump ludhiana
      ਅੱਧੀ ਰਾਤ ਨੂੰ ਪੈਟਰੋਲ ਪੰਪ ਦੇ ਬਾਥਰੂਮ 'ਚ ਵੜਿਆ ਮੁੰਡਾ, ਸਵੇਰ ਤਕ ਨਾ ਨਿਕਲਿਆ...
    • complete ban on the entry of stray animals and dogs
      ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੇ ਦਾਖ਼ਲੇ 'ਤੇ ਲੱਗੀ ਮੁਕੰਮਲ ਰੋਕ
    • municipal corporation elections
      ਨਗਰ ਨਿਗਮ ਚੋਣਾਂ ਲਈ ਸਰਗਰਮ ਹੋਈ ਭਾਜਪਾ, ਸਾਰੇ 35 ਵਾਰਡ ਜਿੱਤਣ ਦਾ ਟੀਚਾ
    • fraud in ludhiana
      ਕੌਂਸਲਰ ਦੀ ਮਾਂ ਨਾਲ 30 ਲੱਖ ਰੁਪਏ ਦੀ ਠੱਗੀ! 15 ਸਾਲਾਂ ਤਕ ਭਰਦੀ ਰਹੀ ਕਿਸ਼ਤਾਂ
    • parvinder singh jhota  bhagwant mann  family
      ਪਰਵਿੰਦਰ ਸਿੰਘ ਝੋਟਾ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
    • businessmen will meet jhota  s family
      ਝੋਟਾ ਦੇ ਪਰਿਵਾਰ ਨੂੰ ਮਿਲਣਗੇ ਕਾਰੋਬਾਰੀ, ਬਾਜ਼ਾਰ ਵੱਲ ਆਉਂਦਾ ਇਕ ਰਸਤਾ...
    • youth moga dgp
      ਮੋਗਾ 'ਚ ਅੰਨ੍ਹੇਵਾਹ ਗੋਲੀਬਾਰੀ, ਦੋ ਨੌਜਵਾਨਾਂ ਦੀ ਮੌਤ, ਮੌਕੇ 'ਤੇ ਪਹੁੰਚੇ ਡੀ....
    • sunil jakhar  s questions on the issue of drugs in punjab
      ਪੰਜਾਬ 'ਚ ਨਸ਼ਿਆਂ ਦੇ ਮੁੱਦੇ ’ਤੇ ਸੁਨੀਲ ਜਾਖੜ ਦੇ ਸਵਾਲ, 250 ਕਰੋੜ ਰੁਪਏ ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +