ਚੰਡੀਗੜ੍ਹ: ਇੰਜੀਨੀਅਰਿੰਗ ਕਾਲਜ ਸੀ.ਜੀ.ਸੀ. ਲਾਂਡਰਾ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸਾਈਬਰ ਸੁਰੱਖਿਆ ਸੰਬੰਧੀ ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸੀ.ਐੱਸ.ਈ., ਈ.ਸੀ.ਈ. ਅਤੇ ਆਈ.ਟੀ. ਦੇ ਵਿਭਾਗਾਂ ਦੇ 70 ਤੋਂ ਵੱਧ ਇੰਜੀਨੀਅਰਿੰਗ ਫੈਕਲਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਪੰਜ ਦਿਨਾ ਐੱਫ.ਡੀ.ਪੀ. ਸੈਸ਼ਨ ਵਿਚ ਪਹੁੰਚਣ ਵਾਲੇ ਬੁਲਾਰਿਆਂ ਤੇ ਉਦਯੋਗਿਕ ਮਾਹਰਾਂ ਵੱਲੋਂ ਵਿਸ਼ੇਸ਼ ਭਾਸ਼ਣ ਦਿੱਤੇ ਜਾਣਗੇ ਅਤੇ ਨਾਲ ਹੀ ਸਿਖਲਾਈ ਸੈਸ਼ਨਾਂ ਦਾ ਆਯੋਜਨ ਵੀ ਕੀਤਾ ਜਾਵੇਗਾ।

ਇਸ ਪ੍ਰੋਗਰਾਮ ਦਾ ਮਕਸਦ ਸੈਸ਼ਨਾਂ ਵਿਚ ਹਿੱਸਾ ਲੈਣ ਵਾਲੇ ਮੈਂਬਰਾਂ ਨੂੰ ਸਾਈਬਰ ਸਪੇਸ ਵਿਚ ਮਲਟੀਮੀਡੀਆ ਜਾਣਕਾਰੀ ਦੀ ਸੁਰੱਖਿਆ ਤੋਂ ਇਲਾਵਾ ਆਰਟੀਫੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਤਕਨੀਕਾਂ ਅਤੇ ਐਪਲੀਕੇਸ਼ਨਾਂ ਦੀ ਸਮਝ ਨੂੰ ਮਜ਼ਬੂਤ ਕਰਨਾ ਹੈ। ਐੱਫ.ਡੀ.ਪੀ. ਦੇ ਪਹਿਲੇ ਦਿਨ ਐੱਨ.ਆਈ.ਟੀ.ਟੀ.ਟੀ.ਆਰ., ਚੰਡੀਗੜ੍ਹ ਤੋਂ ਡਾ.ਮਾਲਾ ਕਾਲਰਾ ਨੇ ਸਮਿਟ੍ਰਿਕ ਕ੍ਰਿਪਟੋਗ੍ਰਾਫੀ ਬਾਰੇ ਸਭ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮਲਟੀਮੀਡੀਆ ਡੋਮੇਨਾਂ ਵਿਚ ਕ੍ਰਿਪਟੋਗ੍ਰਾਫੀ ਅਤੇ ਉੱਨਤ ਐਲਗੋਰਿਦਮ ਦੀ ਮਹੱਤਤਾ 'ਤੇ ਚਾਨਣਾ ਪਾਇਆ। ਐੱਫ.ਡੀ.ਪੀ. ਦੇ ਪੰਜ ਦਿਨ ਦੌਰਾਨ ਸਿਖਲਾਈ ਸੈਸ਼ਨਾਂ ਦੀ ਮੇਜ਼ਬਾਨੀ ਕਰਨ ਵਾਲੇ ਵਿਸ਼ੇਸ਼ ਮਾਹਰਾਂ ਵਿੱਚੋਂ ਸ੍ਰੀਮਾਨ ਆਂਚਲ ਸਿੰਘ, ਸੋਲੀਟੇਅਰ ਇਨਫੋਸਿਸ, ਡਾ.ਰਿਤੂ ਗਰਗ, ਐੱਨ.ਆਈ.ਟੀ. ਕੁਰੂਕਸ਼ੇਤਰ ਅਤੇ ਸ੍ਰੀ ਸੁਨੀਲ, ਥਿੰਕਨੇਕਸਟ ਟੈਕਨਾਲੋਜੀਜ਼, ਡਾ ਨੀਲ ਮੈਨੀ, ਸੀ.ਏ.ਆਈ.ਆਰ., ਦੇਵ ਸੰਸਕ੍ਰਿਤੀ ਵਿਸ਼ਵਵਿਦਿਆਲਾ, ਹਰਿਦੁਆਰ, ਡਾ.ਨਵਦੀਪ ਕੰਵਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਆਦਿ ਹਾਜ਼ਰ ਹੋਣਗੇ।

ਇਹ ਮਾਹਰ ਬੁਲਾਰੇ ਆਈ.ਓ.ਟੀ. ਦੀ ਵਰਤੋਂ ਕਰਦਿਆਂ ਮਸ਼ੀਨ ਲਰਨਿੰਗ, ਮੈਟਾਹਿਊਰਸਟਿਕ ਆਧਾਰਿਤ ਮਲਟੀਓਬਜੈਕਟਿਵ ਓਪਟੀਮਾਈਜੇਸ਼ਨ, ਸਾਈਬਰ ਸੁਰੱਖਿਆ ਲਈ ਡਾਟਾ ਵਿਸ਼ਲੇਸ਼ਣ ਆਦਿ ਵਿਸ਼ਿਆਂ 'ਤੇ ਸਿਖਲਾਈ ਮੁਹੱਈਆ ਕਰਵਾਉਣਗੇ। ਇਹ ਸਿਖਲਾਈ ਸੈਸ਼ਨ ਭਾਗੀਦਾਰਾਂ ਨੂੰ ਪਾਈਥਨ ਲਾਇਬ੍ਰੇਰੀਆਂ ਦੀ ਜਾਣਪਛਾਣ, ਡਾਟਾ ਪ੍ਰਾਪਤੀ ਅਤੇ ਹੈਂਡਲੰਗਿ, ਡੀਪ ਲਰਨਿੰਗ ਮਾਡਲ, ਆਰ ਵੇਕਾ ਇੰਟਰਫੇਸ ਨਾਲ ਮਸ਼ੀਨ ਲਰਨਿੰਗ ਐਲਗੋਦਿਮ ਵਿਚ ਨਿਪੁੰਨ ਕਰਨਗੇ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਦਾਲਤ ਵੱਲੋਂ ਭਗੌੜਾ ਐਲਾਨਿਆ ਗੈਂਗਸਟਰ ਜੋਧਪੁਰ ਤੋਂ ਗ੍ਰਿਫ਼ਤਾਰ, ਬੈਂਕ 'ਚ ਕੀਤੀ ਸੀ 9 ਲੱਖ ਦੀ ਡਕੈਤੀ
NEXT STORY