ਅੰਮ੍ਰਿਤਸਰ, (ਕਮਲ)- ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕੇਂਦਰੀ ਜੇਲ ਦਾ ਦੌਰਾ ਕਰ ਕੇ ਅੌਰਤਾਂ ਤੇ ਹਵਾਲਾਤੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ। ਇਸ ਮੌਕੇ ਉਨ੍ਹਾਂ ਨਾਲ ਜੇਲ ਸੁਪਰਡੈਂਟ ਅਰਸ਼ਦੀਪ ਸਿੰਘ ਗਿੱਲ, ਡਿਪਟੀ ਸੁਪਰਡੈਂਟਅਰੋਡ਼ਾ, ਡੀ. ਐੱਸ. ਪੀ. ਸਕਿਓਰਿਟੀ ਹੇਮੰਤ ਸ਼ਰਮਾ ਅਤੇ ਬਲਵਿੰਦਰ ਸਿੰਘ ਵੀ ਸਨ। ਗੁਲਾਟੀ ਨੇ ਉਥੇ ਪਹੁੰਚ ਕੇ ਮਹਿਲਾ ਕੈਦੀਆਂ ਤੇ ਹਵਾਲਾਤੀਆਂ ਨਾਲ ਗੱਲ ਕੀਤੀ ਤੇ ਮਹਿਲਾ ਕੈਦੀਆਂ ਨਾਲ ਖਾਣਾ ਵੀ ਖਾਧਾ। ਗੁਲਾਟੀ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ 4 ਜੇਲਾਂ ਦਾ ਦੌਰਾ ਕਰ ਚੁੱਕੇ ਹਨ। ਪਟਿਆਲਾ, ਹੁਸ਼ਿਆਰਪੁਰ, ਫਰੀਦਕੋਟ, ਫਿਰੋਜ਼ਪੁਰ ਤੇ ਹੁਣ ਅੰਮ੍ਰਿਤਸਰ ਪਹੁੰਚੇ ਹਨ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜੇਲ ’ਚ 150 ਦੇ ਕਰੀਬ ਮਹਿਲਾ ਹਵਾਲਾਤੀ ਤੇ ਕੈਦੀ ਹਨ, ਇਥੇ ਕੋਈ ਖਾਸ ਕਮੀ ਨਜ਼ਰ ਨਹੀਂ ਆਈ। ਕੁਝ ਅੌਰਤਾਂ ਨੇ ਦੱਸਿਆ ਕਿ ਸਾਨੂੰ ਲੀਗਲ ਤੌਰ ’ਤੇ ਕੋਈ ਸਪੋਰਟ ਨਹੀਂ ਹੈ, ਇਸ ਲਈ ਅਸੀਂ ਜੇਲ ’ਚ ਬੰਦ ਹਾਂ, ਸਾਨੂੰ ਲੀਗਲ ਤੌਰ ’ਤੇ ਸਹਾਇਤਾ ਮਿਲਣੀ ਚਾਹੀਦੀ ਹੈ। ਗੁਲਾਟੀ ਨੇ ਕਿਹਾ ਕਿ ਸੁਪਰਡੈਂਟ ਅਰਸ਼ਦੀਪ ਸਿੰਘ ਨੇ ਦੱਸਿਆ ਹੈ ਕਿ ਕੁਝ ਕੈਦੀ ਜੋ ਕੁਝ ਦਿਨ ਪਹਿਲਾਂ ਹੀ ਜੇਲ ’ਚ ਆਏ ਹਨ, ਉਨ੍ਹਾਂ ਨੂੰ ਲੀਗਲ ਤੌਰ ’ਤੇ ਮਦਦ ਦੀ ਜ਼ਰੂਰਤ ਹੈ। ਹਰ ਰੋਜ਼ 150 ਦੇ ਕਰੀਬ ਕੈਦੀ ਜੇਲ ਆ ਰਹੇ ਹਨ। ਜੇਲ ’ਚ ਮੇਲ ਕੈਦੀਆਂ ਲਈ 3 ਡਾਕਟਰ ਹਨ ਪਰ ਉਨ੍ਹਾਂ ਲਈ 10 ਡਾਕਟਰਾਂ ਦੀ ਜ਼ਰੂਰਤ ਹੈ। ਮਹਿਲਾ ਕੈਦੀਆਂ ਦੇ ਇਲਾਜ ਲਈ ਹਫ਼ਤੇ ’ਚ 2 ਵਾਰ ਲੇਡੀਜ਼ ਡਾਕਟਰ ਜੇਲ ’ਚ ਆਉਂਦੇ ਹਨ ਪਰ ਇਥੇ ਪਰਮਾਨੈਂਟ ਡਾਕਟਰ ਚਾਹੀਦਾ ਹੈ। ਗੁਲਾਟੀ ਨੇ ਕਿਹਾ ਕਿ ਇਸ ਲਈ ਸਰਕਾਰ ਅਤੇ ਡਿਪਟੀ ਕਮਿਸ਼ਨਰ ਨੂੰ ਵੀ ਲਿਖਿਆ ਜਾਵੇਗਾ।
ਪੰਜਾਬ ਤੇ ਮਹਾਰਾਸ਼ਟਰ ਦੇ ਸਹਿਕਾਰਤਾ ਮੰਤਰੀਆਂ ਦੀ ਮੌਜੂਦਗੀ 'ਚ 3 ਸਮਝੌਤਿਆਂ 'ਤੇ ਹਸਤਾਖਰ
NEXT STORY