ਫਿਰੋਜ਼ਪੁਰ : 2019 'ਚ ਪੰਜਾਬ ਦੀਆਂ ਵੱਖ-ਵੱਖ ਜੇਲਾਂ 'ਚ ਬੰਦ ਕੈਦੀਆਂ ਕੋਲੋਂ ਪੁਲਸ ਨੇ ਚੈਕਿੰਗ ਦੌਰਾਨ 1,800 ਤੋਂ ਵੱਧ ਮੋਬਾਇਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 50 ਤੋਂ ਵੱਧ ਜੇਲ ਅਧਿਕਾਰੀਆਂ ਨੂੰ ਡਿਊਟੀ 'ਚ ਕੁਤਾਹੀ ਵਰਤਣ ਦੇ ਕਾਰਨ ਸਸਪੈਂਡ ਵੀ ਕੀਤਾ ਗਿਆ ਹੈ। ਇਸ ਦਾ ਖੁਲਾਸਾ ਕਰਦਿਆਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜੇਲਾਂ ਦੇ ਕੰਮਕਾਜ ਸੁਧਾਰ ਹੋਇਆ ਹੈ, ਜਿਸ ਕਾਰਨ ਵੱਡੀ ਗਿਣਤੀ 'ਚ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਜੇਲਾਂ 'ਚੋਂ ਬਰਾਮਦ ਕੀਤੇ ਗਏ ਹਨ। ਸਭ ਤੋਂ ਵੱਧ 350 ਮੋਬਾਇਲ ਲੁਧਿਆਣਾ ਦੀ ਸੈਂਟਰਲ ਜੇਲ 'ਚੋਂ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਫਿਰੋਜ਼ਪੁਰ ਸੈਂਟਰਲ ਜੇਲ 'ਚੋਂ 110, ਫਰੀਦਕੋਟ 98, ਅੰਮ੍ਰਿਤਸਰ 95, ਪਟਿਆਲਾ 72, ਬਠਿੰਡਾ 66 ਅਤੇ ਰੋਪੜ ਜੇਲ 'ਚੋਂ 50 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।
ਰੰਧਾਵਾ ਨੇ ਕਿਹਾ ਕਿ ਜੇਲਾਂ 'ਚ ਮੋਬਾਇਲ ਫੋਨ ਦਾਖਲ ਹੋਣ ਦੀ ਪਾਬੰਦੀ ਨੂੰ ਲੈ ਕੇ ਸੂਬਾ ਸਰਕਾਰ ਜੈਮਰ ਸਥਾਪਤ ਕਰਨ ਦੀ ਬਜਾਏ ਇਲੈਕਟ੍ਰੋਨਿਕ ਯੰਤਰ ਲੋਕੇਟਰਸ ਅਤੇ ਪੋਰਟਬਲ ਦੀ ਵਰਤੋਂ ਨੂੰ ਘੱਟ ਕਰ ਰਹੀ ਹੈ। ਜੈਮਰ ਲਗਾਉਣਾ ਇਕ ਬਦਲ ਨਹੀਂ ਸੀ ਕਿਉਂਕਿ ਜੇਲਾਂ ਤੋਂ 2 ਜਾਂ 3 ਕਿਲੋਮੀਟਰ ਦੇ ਘੇਰੇ ਅੰਦਰ ਵੱਖ-ਵੱਖ ਮੋਬਾਇਲ ਕੰਪਨੀਆਂ ਦੇ ਨੈੱਟਵਰਕ ਵੀ ਇਸ ਨਾਲ ਪ੍ਰਭਾਵਿਤ ਹੁੰਦੇ ਹਨ।
ਭਾਈ ਦਾਦੂਵਾਲ ਨੇ ਘੇਰੀ ਕਾਂਗਰਸ, ਮਨਪ੍ਰੀਤ ਬਾਦਲ 'ਤੇ ਮੜ੍ਹੇ ਦੋਸ਼
NEXT STORY