ਫਿਰੋਜ਼ਪੁਰ (ਮਲਹੋਤਰਾ) - ਰੇਲ ਮੰਡਲ ਫਿਰੋਜ਼ਪੁਰ ਨੇ ਧੁੰਦ ਕਾਰਨ 5 ਪੈਸੰਜਰ ਗੱਡੀਆਂ ਨੂੰ 2 ਮਹੀਨਿਆਂ ਲਈ 1 ਜਨਵਰੀ ਤੋਂ 28 ਫਰਵਰੀ ਤੱਕ ਰੱਦ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ 5 ਹੋਰਨਾਂ ਪੈਸੰਜਰ ਗੱਡੀਆਂ ਨੂੰ ਸ਼ਾਰਟ ਟਰਮੀਨੇਟ ਕਰਦੇ ਹੋਏ ਰਸਤੇ ’ਚੋਂ ਵਾਪਸ ਮੋੜ ਦਿੱਤਾ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਡੀ. ਆਰ. ਐੱਮ. ਰਜੇਸ਼ ਅਗਰਵਾਲ ਨੇ ਦੱਸਿਆ ਕਿ ਧੁੰਦ ਅਤੇ ਕੋਹਰੇ ਕਾਰਨ ਇਨ੍ਹਾਂ ਗੱਡੀਆਂ ਦਾ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਾਰਨ 28 ਫਰਵਰੀ ਤੱਕ ਇਨ੍ਹਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਰੱਦ ਹੋਈਆਂ ਗੱਡੀਆਂ
74912 ਜਲੰਧਰ-ਹੁਸ਼ਿਆਰਪੁਰ ਡੀ. ਐੱਮ. ਯੂ.
74911 ਹੁਸ਼ਿਆਰਪੁਰ-ਜਲੰਧਰ ਡੀ.ਐੱਮ.ਯੂ.
74641 ਜਲੰਧਰ-ਮਾਨਾਂਵਾਲਾ ਡੀ.ਐੱਮ.ਯੂ.
74984 ਫਾਜ਼ਿਲਕਾ-ਕੋਟਕਪੂਰਾ ਡੀ.ਐੱਮ.ਯੂ.
74981 ਕੋਟਕਪੂਰਾ-ਫਾਜ਼ਿਲਕਾ ਡੀ.ਐੱਮ.ਯੂ.
ਸ਼ਾਰਟ ਟਰਮੀਨੇਟ ਕੀਤੀਆਂ ਗੱਡੀਆਂ
74968 ਲੋਹੀਆਂ ਖਾਸ-ਲੁਧਿਆਣਾ ਡੀ.ਐੱਮ.ਯੂ. ਨੂੰ ਫਿਲੌਰ ਤੱਕ ਚਲਾਇਆ ਜਾਵੇਗਾ।
74986 ਫਾਜ਼ਿਲਕਾ-ਬਠਿੰਡਾ ਡੀ.ਐੱਮ.ਯੂ. ਨੂੰ ਕੋਟਕਪੂਰਾ ਤੱਕ ਚਲਾਇਆ ਜਾਵੇਗਾ।
74969 ਲੁਧਿਆਣਾ-ਲੋਹੀਆਂ ਖਾਸ ਡੀ.ਐੱਮ.ਯੂ. ਨੂੰ ਲੁਧਿਆਣਾ ਦੀ ਥਾਂ ਫਿਲੌਰ ਤੋਂ ਚਲਾਇਆ ਜਾਵੇਗਾ।
74985 ਬਠਿੰਡਾ-ਫਾਜ਼ਿਲਕਾ ਡੀ.ਐੱਮ.ਯੂ. ਨੂੰ ਬਠਿੰਡਾ ਦੀ ਥਾਂ ਕੋਟਕਪੂਰਾ ਤੋਂ ਚਲਾਇਆ ਜਾਵੇਗਾ।
74924 ਮਾਨਾਂਵਾਲਾ-ਹੁਸ਼ਿਆਰਪੁਰ ਡੀ.ਐੱਮ.ਯੂ. ਨੂੰ ਮਾਨਾਂਵਾਲਾ ਦੀ ਥਾਂ ਜਲੰਧਰ ਤੱਕ ਚਲਾਇਆ ਜਾਵੇਗਾ।
ਸਾਲ 2019: ਮਾਛੀਵਾੜਾ 'ਚ ਜ਼ੁਰਮ ਦਾ ਘਟਿਆ ਗ੍ਰਾਫ, ਵਾਪਰੀਆਂ ਇਹ ਘਟਨਾਵਾਂ
NEXT STORY