ਫਿਰੋਜ਼ਪੁਰ (ਕੁਮਾਰ) : ਜ਼ਿਲ੍ਹਾ ਫਿਰੋਜ਼ਪੁਰ ’ਚ ਪੁਲਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਵੱਲੋਂ ਵੀ ਪਰਾਲੀ ਨਾ ਸਾੜਨ ’ਤੇ ਪਾਬੰਦੀ ਵੀ ਲਾਈ ਗਈ ਹੈ ਪਰ ਇਸ ਦੇ ਬਾਵਜੂਦ ਜ਼ਿਲ੍ਹੇ ’ਚ ਕਈ ਪਿੰਡਾਂ ’ਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ ਹੈ। ਪਰਾਲੀ ਸਾੜਨ ਨਾਲ ਹਵਾ ਪ੍ਰਦੂਸ਼ਣ ਵਧ ਰਿਹਾ ਹੈ ਅਤੇ ਪ੍ਰਦੂਸ਼ਿਤ ਹਵਾ ਕਾਰਨ ਆਮ ਲੋਕਾਂ ਅਤੇ ਖਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਬੀਮਾਰ ਲੋਕਾਂ ਲਈ ਸਾਹ ਲੈਣਾ ਔਖਾ ਹੋ ਗਿਆ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੈਟੇਲਾਈਟ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ ’ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਸ ਨੇ ਵੱਖ-ਵੱਖ ਪਿੰਡਾਂ ’ਚ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ 35 ਹੋਰ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦਿਆਂ ਐੱਸ. ਪੀ. ਰਣਧੀਰ ਕੁਮਾਰ ਨੇ ਦੱਸਿਆ ਕਿ ਪਿੰਡ ਹਾਮਦ ਚੱਕ, ਪਿੰਡ ਬੱਗੇਵਾਲਾ, ਹਾਮਦ ਵਾਲਾ, ਮਸਤੇ ਕੇ, ਬੱਗੇ ਕੇ ਪਿੱਪਲ, ਹਸਤੀ ਵਾਲਾ, ਫੱਤੇ ਵਾਲਾ, ਗੱਟੀ ਮਹਿਮੂਦ, ਕਾਕੜ, ਪਿੰਡ ਰਾਊ ਕੇ ਹਿਠਾੜ, ਲੱਖਾ ਸਿੰਘ ਵਾਲਾ, ਮਮਦੋਟ ਹਿਠਾੜ, ਗਾਮੇ ਵਾਲਾ, ਰਾਊ ਕੇ, ਟਿੱਬੀ ਕਲਾਂ, ਨੂਰਪੁਰ ਸੇਠਾ, ਕਾਸੂ ਬੇਗੂ, ਸੋਢੀ ਵਾਲਾ, ਪੀਹੇ ਵਾਲਾ, ਬੰਬ ਬੰਡਾਲਾ ਨੌ, ਮੱਲਾਂਵਾਲਾ, ਚੰਗਾਲੀ ਕਦੀਮ, ਪਿੰਡ ਝੋਕ ਟਹਿਲ ਸਿੰਘ, ਚੱਕ ਹਰਾਜ ਬੈਰਕਾ, ਝੋਕ ਟਹਿਲ ਸਿੰਘ, ਪਿੰਡ ਹਾਮਦ, ਦੋਨਾ ਮੱਤੜ, ਫਤਹਿਗੜ੍ਹ ਗਹਿਰੀ, ਮਾੜੇ ਖੁਰਦ, ਮੇਘਾ ਪੰਜ ਗਰਾਈ, ਮੇਘਾ ਮਹਾਤਮ ਦੇ ਖੇਤਾਂ ’ਚ ਪਰਾਲੀ ਨੂੰ ਸਾੜਨ ਦੇ ਦੋਸ਼ ’ਚ ਥਾਣਾ ਆਰਿਫ, ਮਮਦੋਟ, ਥਾਣਾ ਕੁਲਗੜ੍ਹੀ, ਥਾਣਾ ਸਦਰ ਜੀਰਾ, ਥਾਣਾ ਮੱਲਾਂਵਾਲਾ, ਲੱਖੋ ਕੇ ਬਹਿਰਾਮ ਅਤੇ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਅਤੇ ਖਾਨ ਸਿੰਘ, ਪਰਮਜੀਤ ਕੌਰ, ਬਲਦੇਵ ਸਿੰਘ, ਸੁਖਚੈਨ ਕੌਰ, ਸੁਖਦੇਵ ਸਿੰਘ ਅਤੇ ਸ਼ਵਿੰਦਰ ਕੌਰ ਖ਼ਿਲਾਫ ਮਾਮਲੇ ਦਰਜ ਕੀਤੇ ਹਨ।
PRTC ਬੱਸਾਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਇਆ ਸਖ਼ਤ ਹੁਕਮ
NEXT STORY