ਲੁਧਿਆਣਾ (ਤਰੁਣ) : ਇੱਥੇ ਥਾਣਾ ਡਵੀਜ਼ਨ ਨੰਬਰ-3 ਦੇ ਇਲਾਕੇ ਨਿੰਮ ਵਾਲਾ ਚੌਂਕ ਗਲੀ ਨੰਬਰ-2 ਪੁਰਾਣੀ ਮੰਦਰ ਵਾਲੀ ਗਲੀ 'ਚ ਐਕਟਿਵਾ ਸਾਈਡ ’ਤੇ ਕਰਨ ਸਬੰਧੀ 2 ਧਿਰਾਂ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਇਕ ਧਿਰ ਦੇ ਕੁੱਝ ਵਿਅਕਤੀਆਂ ਨੇ ਸ਼ਰੇਆਮ ਗੁੰਡਾਗਰਦੀ ਦਿਖਾਉਣੀ ਸ਼ੁਰੂ ਕਰ ਦਿੱਤੀ। ਮਾਮੂਲੀ ਗੱਲ ਨੂੰ ਲੈ ਕੇ ਹੋਇਆ ਝਗੜਾ ਜੰਗ ਦਾ ਮੈਦਾਨ ਬਣ ਗਿਆ। ਮੁਲਜ਼ਮ ਧਿਰ ਦੇ 10-12 ਵਿਅਕਤੀਆਂ ਨੇ ਪੀੜਤ ਧਿਰ ਦੇ 2 ਭਰਾਵਾਂ ’ਤੇ ਜਾਨਲੇਵਾ ਹਮਲਾ ਕਰਦੇ ਹੋਏ ਬੇਸਬਾਲ ਦੇ ਡੰਡੇ ਅਤੇ ਕਿਰਪਾਨ ਨਾਲ ਤਾਬੜਤੋੜ ਵਾਰ ਕੀਤੇ। ਘਟਨਾ 'ਚ ਛੋਟੇ ਭਰਾ ’ਤੇ ਕਿਰਪਾਨ ਨਾਲ ਵਾਰ ਕੀਤਾ ਗਿਆ, ਜਦੋਂ ਕਿ ਵੱਡੇ ਭਰਾ ਦਾ ਬੇਸਬਾਲ ਦੇ ਡੰਡੇ ਨਾਲ ਵਾਰ ਕਰ ਕੇ ਹੱਥ ਤੋੜ ਦਿੱਤਾ ਗਿਆ।
ਇਹ ਵੀ ਪੜ੍ਹੋ : ਬੱਬਰ ਖਾਲਸਾ ਦੇ ਗ੍ਰਿਫ਼ਤਾਰ ਅੱਤਵਾਦੀਆਂ ਨੇ ਕੀਤੇ ਵੱਡੇ ਖ਼ੁਲਾਸੇ, ਨਿਸ਼ਾਨੇ 'ਤੇ ਸੀ ਕਾਂਗਰਸੀ ਆਗੂ
ਚੀਕ ਚਿਹਾੜਾ ਸੁਣ ਕੇ ਇਲਾਕਾ ਵਾਸੀਆਂ ਦੇ ਇਕੱਠਾ ਹੋਣ ’ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਨਿੱਜੀ ਹਸਪਤਾਲ 'ਚ ਦਾਖ਼ਲ ਪੀੜਤ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਇਕ ਫੈਕਟਰੀ ’ਚ ਠੇਕੇਦਾਰੀ ਦਾ ਕੰਮ ਕਰਦਾ ਹੈ। ਐਤਵਾਰ ਨੂੰ ਜਦੋਂ ਉਹ ਘਰ ਪੁੱਜਾ ਤਾਂ ਛੋਟੇ ਭਰਾ ਦੇ ਬੱਚਿਆਂ ਦੀ ਐਕਟਿਵਾ ਸਾਈਡ ਕਰਨ ਨੂੰ ਲੈ ਕੇ ਗੁਆਂਢੀ ਨਾਲ ਬਹਿਸ ਹੋ ਰਹੀ ਸੀ ਤਾਂ ਗੁਆਂਢੀ ਨੇ ਆਪਣੇ 3-4 ਸਾਥੀਆਂ ਨੂੰ ਉੱਥੇ ਬੁਲਾ ਲਿਆ, ਜਿਸ 'ਚ 2 ਵਿਅਕਤੀਆਂ ਨੇ ਕਿਰਪਾਨ ਅਤੇ ਬੇਸਬਾਲ ਦੇ ਡੰਡੇ ਨਾਲ ਉਸ ਦੇ ਭਰਾ ਨਰਿੰਦਰ ’ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : PSEB : ਸਾਲ 2004 ਤੋਂ ਰੀ-ਅਪੀਅਰ/ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲਿਆ ਸੁਨਹਿਰੀ ਮੌਕਾ
ਪੀੜਤ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਨਰਿੰਦਰ ਦੀ ਅੱਖ ਅਤੇ ਮੱਥੇ ’ਤੇ ਕਿਰਪਾਨ ਦੇ ਵਾਰ ਨਾਲ ਡੂੰਘਾ ਜ਼ਖਮ ਹੋ ਗਿਆ, ਜਿਸ ਤੋਂ ਬਾਅਦ ਉਹ ਛੋਟੇ ਭਰਾ ਨੂੰ ਲੈ ਕੇ ਈ. ਐੱਸ. ਆਈ. ਹਸਪਤਾਲ ਪੁੱਜਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ। ਉਹ ਇਸ ਗੱਲ ਦੀ ਸ਼ਿਕਾਇਤ ਲੈ ਕੇ ਥਾਣੇ ਪੁੱਜੇ। ਉਨ੍ਹਾਂ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਅਤੇ ਘਰ ਮੁੜ ਆਏ। ਵਿਨੋਦ ਨੇ ਦੱਸਿਆ ਕਿ ਬਦਮਾਸ਼ਾਂ ਨੂੰ ਪਤਾ ਲੱਗ ਗਿਆ ਕਿ ਉਸ ਨੇ ਥਾਣੇ ਸ਼ਿਕਾਇਤ ਦਿੱਤੀ ਹੈ। ਘਰ ਦੇ ਦਰਵਾਜ਼ੇ ਦੇ ਬਾਹਰ ਹੀ ਬਦਮਾਸ਼ਾਂ ਨੇ ਦੋਵੇਂ ਭਰਾਵਾਂ ਨੂੰ ਮੁੜ ਘੇਰ ਲਿਆ। 6-7 ਵਿਅਕਤੀਆਂ ਨੇ ਉਸ ’ਤੇ ਬੇਸਬਾਲ ਦੇ ਡੰਡਿਆਂ ਨਾਲ ਤਾਬੜਤੋੜ ਵਾਰ ਕੀਤੇ।
ਇਹ ਵੀ ਪੜ੍ਹੋ : ਸ਼ਰਮਨਾਕ : ਜਿਸਮ ਦੇ ਭੁੱਖੇ 3 ਦਰਿੰਦਿਆਂ ਨੇ ਰੋਲ੍ਹੀ ਨਾਬਾਲਗ ਕੁੜੀ ਦੀ ਇੱਜਤ, ਅਸ਼ਲੀਲ ਵੀਡੀਓ ਵੀ ਬਣਾਈ
ਸਰੀਰ ਪੱਖੋਂ ਇਕ ਹੱਟੇ-ਕੱਟੇ ਬਦਮਾਸ਼ ਨੇ ਉਸ ਦੇ ਹੱਥ ’ਤੇ ਉਦੋਂ ਤੱਕ ਬੇਸਬਾਲ ਦੇ ਡੰਡੇ ਨਾਲ ਵਾਰ ਕੀਤੇ, ਜਦੋਂ ਤੱਕ ਉਸ ਦਾ ਹੱਥ ਟੁੱਟ ਕੇ ਲਟਕ ਨਹੀਂ ਗਿਆ। ਪੀੜਤ ਧਿਰ ਨੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਗੁਹਾਰ ਲਾਈ ਕਿ ਉਨ੍ਹਾਂ ਨੂੰ ਬਦਮਾਸ਼ ਸ਼ਰੇਆਮ ਧਮਕਾ ਰਹੇ ਹਨ। ਪੁਲਸ ਨੇ ਮੁਲਜ਼ਮ ਧਿਰ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਪੀੜਤ ਧਿਰ ਨੇ ਮੁਲਜ਼ਮ ਧਿਰ ਖਿਲਾਫ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਮੁਖੀ ਸਤੀਸ਼ ਕੁਮਾਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਨੇ ਦੱਸਿਆ ਕਿ ਕੁੱਟਮਾਰ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਹੈ। 4 ਦਿਨ ਪਹਿਲਾਂ ਪੀੜਤ ਵਿਨੋਦ ਵੱਲੋਂ ਸ਼ਿਕਾਇਤ ਮਿਲੀ ਹੈ।
ਦੋਵੇਂ ਧਿਰਾਂ ਦਰਮਿਆਨ ਰਾਜ਼ੀਨਾਮੇ ਦੀ ਗੱਲਬਾਤ ਚੱਲ ਰਹੀ ਸੀ। ਹੋ ਸਕਦਾ ਹੈ ਕਿ ਦੋਵੇਂ ਧਿਰਾਂ 'ਚ ਰਾਜ਼ੀਨਾਮਾ ਹੋ ਗਿਆ ਹੋਵੇ। ਜੇਕਰ ਹਮਲਾਵਰ ਪੀੜਤ ਧਿਰ ਨੂੰ ਧਮਕਾ ਰਹੇ ਹਨ ਤਾਂ ਕਿਸੇ ਵੀ ਹਾਲਤ 'ਚ ਬਦਮਾਸ਼ਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਸ ਜਲਦ ਹੀ ਪੀੜਤ ਧਿਰ ਦੇ ਬਿਆਨ ਲੈ ਕੇ ਮੁਲਜ਼ਮ ਧਿਰ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰੇਗੀ।
4 ਘੰਟੇ ਚੱਲਿਆ ਪੀੜਤ ਵਿਨੋਦ ਦਾ ਆਪਰੇਸ਼ਨ
ਐਤਵਾਰ ਨੂੰ ਹੋਏ ਝਗੜੇ ਤੋਂ ਬਾਅਦ ਵਿਨੋਦ ਨੂੰ ਨਿੱਜੀ ਹਸਪਤਾਲ 'ਚ ਐਕਸ-ਰੇ ਰਿਪੋਰਟ ਤੋਂ ਬਾਅਦ ਟੁੱਟ ਚੁੱਕੇ ਹੱਥ ਦਾ ਆਪਰੇਸ਼ਨ ਕਰ ਕੇ ਰਾਡ ਪਾਏ ਜਾਣ ਦਾ ਕਿਹਾ ਗਿਆ ਸੀ। ਸੋਮਵਾਰ ਨੂੰ 4 ਘੰਟੇ ਚੱਲੇ ਆਪਰੇਸ਼ਨ 'ਚ ਡਾਕਟਰਾਂ ਵੱਲੋਂ ਉਸ ਦੇ ਹੱਥ 'ਚ ਰਾਡ ਪਾ ਕੇ ਪਲਸਤਰ ਕੀਤਾ ਗਿਆ। ਡਾਕਟਰਾਂ ਮੁਤਾਬਕ 6 ਮਹੀਨੇ ਤੱਕ ਵਿਨੋਦ ਕੁਮਾਰ ਨੌਕਰੀ ’ਤੇ ਨਹੀਂ ਜਾ ਸਕਦਾ। ਛੋਟੇ ਭਰਾ ਨਰਿੰਦਰ ਦੀ ਅੱਖ ਅਤੇ ਸਿਰ ’ਤੇ 8 ਟਾਂਕੇ ਲੱਗੇ ਹਨ।
ਵਿਆਹੁਤਾ ਦੀ ਸ਼ੱਕੀ ਹਾਲਾਤਾਂ 'ਚ ਮੌਤ, ਪੇਕੇ ਪਰਿਵਾਰ ਨੇ ਹੱਤਿਆ ਦੇ ਲਾਏ ਦੋਸ਼
NEXT STORY