ਸਾਹਨੇਵਾਲ/ਕੁਹਾੜਾ (ਜਗਰੂਪ)- ਟਰੈਕਟਰ 'ਤੇ ਉੱਚੀ ਆਵਾਜ਼ ਵਿਚ ਗਾਣੇ ਵਜਾਉਣ ਅਤੇ ਹੁੱਲੜਬਾਜੀ ਨੂੰ ਲੈ ਕੇ ਦੋ ਧਿਰਾਂ ਵਿਚ ਖੂਨੀ ਜੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਥਾਣਾ ਕੂੰਮ ਕਲਾਂ ਅਧੀਨ ਆਉਂਦੇ ਇਲਾਕੇ ਭਮਾ ਖੁਰਦ ਦੀ ਹੈ। ਜਿਸ ਵਿਚ ਪੁਲਸ ਨੇ ਇਕ ਧਿਰ ਦੀ ਮੈਡੀਕਲ ਰਿਪੋਰਟ ਤੋਂ ਬਾਅਦ ਮਾਮਲਾ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ਰਮਨਾਕ ਘਟਨਾ! ਮਾਸੀ ਨੇ ਭਾਣਜੀ ਨੂੰ Cold Drink 'ਚ ਨਸ਼ੀਲੀ ਚੀਜ਼ ਪਿਆ ਕੇ 5 ਮੁੰਡਿਆਂ ਨਾਲ...
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਤਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਭਮਾ ਕਲਾਂ ਨੇ ਪੁਲਸ ਨੂੰ ਦੱਸਿਆ ਕਿ ਕੇ ਉਹ ਆਪਣੇ ਖੇਤ ਤੋਂ ਟਰੈਕਟਰ ਤੇ ਘਰ ਵੱਲ ਨੂੰ ਆ ਰਿਹਾ ਸੀ, ਜਦੋਂ ਪਿੰਡ ਭਮਾ ਦੇ ਮੋੜ ਤੇ ਪਹੁੰਚਿਆ ਤਾਂ ਅੱਗੋਂ ਤਾਕ ਵਿਚ ਖੜੇ ਵਿਕਰਮਜੀਤ ਸਿੰਘ ਰਘੁਵੀਰ ਸਿੰਘ ਦੋਨੋਂ ਪੁੱਤਰ ਪਿਆਰਾ ਸਿੰਘ, ਗੁਰਿੰਦਰ ਸਿੰਘ ਤੇ ਮੋਨੂੰ ਪੁੱਤਰ ਰਘੁਵੀਰ ਸਿੰਘ, ਰਵਿੰਦਰ ਸਿੰਘ ਪੁੱਤਰ ਵਿਕਰਮ ਸਿੰਘ ਅਤੇ ਜੱਸ ਪੁੱਤਰ ਪ੍ਰੇਮ ਸਿੰਘ ਵਾਸੀ ਭਮਾ ਕਲਾਂ ਨੇ ਰੋਕ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਜਦੋਂ ਉਸ ਦਾ ਭਰਾ ਅਤੇ ਪਿਤਾ ਉਸ ਨੂੰ ਛੁਡਾਉਣ ਲਈ ਆਏ ਤਾਂ ਇਨ੍ਹਾਂ ਲੋਕਾਂ ਨੇ ਮੇਰੇ ਭਰਾ ਤੇ ਪਿਤਾ ਜੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸਤਬੀਰ ਸਿੰਘ ਦੀ ਸ਼ਿਕਾਇਤ ਤੇ ਦੂਜੀ ਧਿਰ ਦੇ ਖ਼ਿਲਾਫ਼ ਕੁੱਟਮਾਰ ਅਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਪਰ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਦੂਜੀ ਧਿਰ ਦੀ ਮੈਡੀਕਲ ਰਿਪੋਰਟ ਵੀ ਆ ਚੁੱਕੀ ਹੈ ਜਿਸ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉੱਧਰ ਜਦੋਂ ਦੂਜੀ ਧਿਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਸਤਬੀਰ ਸਿੰਘ ਅਤੇ ਉਸਦਾ ਭਰਾ ਹਮੇਸ਼ਾ ਘਰ ਦੇ ਕੋਲੋਂ ਟਰੈਕਟਰ ਤੇ ਉੱਚੀ ਆਵਾਜ਼ ਵਿਚ ਗਾਣੇ ਲਗਾ ਕੇ ਹੁੱਲੜਬਾਜੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਅਸੀਂ ਇਹਨਾਂ ਨੂੰ ਇਸ ਬਾਬਤ ਪਹਿਲਾਂ ਵੀ ਸਮਝਾ ਚੁੱਕੇ ਆਂ ਅਤੇ ਕੁਝ ਸਾਂਝੇ ਬੰਦਿਆਂ ਰਾਹੀਂ ਵੀ ਸੁਨੇਹਾ ਲਾ ਚੁੱਕੇ ਆਂ ਪਰ ਬਾਵਜੂਦ ਇਸਦੇ ਇਨ੍ਹਾਂ ਨੇ ਹੁੱਲੜਬਾਜ਼ੀ ਕਰਦੇ ਹੋਏ ਸਾਡੇ ਨਾਲ ਝਗੜਾ ਕੀਤਾ। ਜਿਸ ਤੇ ਅਸੀਂ ਆਪਣੀ ਸ਼ਿਕਾਇਤ ਵੀ ਥਾਣਾ ਪੁਲਸ ਨੂੰ ਦੇ ਚੁੱਕੇ ਆਂ। ਪੁਲਸ ਨੇ ਦੋਨਾਂ ਧਿਰਾਂ ਦੀ ਸ਼ਿਕਾਇਤ ਤੋਂ ਬਾਅਦ ਬਣਦੀ ਕਾਰਵਾਈ ਕਰ ਦਿੱਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿਸਤੌਲ ਦੀ ਨੋਕ ਅੱਗੇ ਵੀ ਡੱਟ ਗਿਆ ਬਹਾਦਰ ਦੁਕਾਨਦਾਰ, ਜਾਨ 'ਤੇ ਖੇਡ ਕੇ ਭਜਾਏ ਲੁਟੇਰੇ
NEXT STORY