ਲੁਧਿਆਣਾ (ਵਰਮਾ) : ਘਰੇਲੂ ਹਿੰਸਾ ਦੀ ਸ਼ਿਕਾਰ ਵਿਆਹੁਤਾ ਵੀਨੀ ਨਿਵਾਸੀ ਜਮਾਲਪੁਰ ਕਾਲੋਨੀ ਨੇ ਆਪਣੇ ਸਹੁਰੇ ਵਾਲਿਆਂ ਖ਼ਿਲਾਫ਼ ਥਾਣਾ ਵੂਮੈਨ ਸੈੱਲ ਦੀ ਪੁਲਸ ਕੋਲ ਉਸ ਨੂੰ ਦਾਜ ਲਈ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਾਏ ਸਨ। ਇਸ ਦੀ ਜਾਂਚ ਕਰਨ ’ਤੇ ਜਾਂਚ ਅਧਿਕਾਰੀ ਹਰਜਿੰਦਰ ਸਿੰਘ ਨੇ ਪੀੜਤਾ ਦੇ ਪਤੀ ਗੌਰਵ ਜਲੋਟਾ, ਸੱਸ ਆਸ਼ਾ ਰਾਣੀ ਜਲੋਟਾ ਨਿਵਾਸੀ ਵਿਕਾਸ ਨਗਰ ਮੋਹਾਲੀ ਖ਼ਿਲਾਫ਼ ਆਪਣੀ ਪਤਨੀ ਨੂੰ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰਨ ’ਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਵੀਨੀ ਨੇ ਦੱਸਿਆ ਕਿ ਉਸ ਦਾ ਵਿਆਹ ਮੁਲਜ਼ਮ ਦੇ ਨਾਲ 2006 ਵਿਚ ਹੋਇਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਮੇਰੇ ਸਹੁਰੇ ਵਾਲੇ ਮੈਨੂੰ ਦਾਜ ਲਈ ਪਰੇਸ਼ਾਨ ਕਰਨ ਲੱਗੇ। ਪੀੜਤਾ ਨੇ ਦੱਸਿਆ ਕਿ ਉਹ 17 ਸਾਲ ਤੱਕ ਆਪਣੇ ਸਹੁਰੇ ਵਾਲਿਆਂ ਦੇ ਹਰ ਜ਼ੁਲਮ ਨੂੰ ਇਸ ਲਈ ਸਹਿੰਦੀ ਰਹੀ ਕਿ ਸ਼ਾਇਦ ਦਾਜ ਦੇ ਲੋਭੀ ਸਹੁਰੇ ਵਾਲੇ ਸੁਧਰ ਜਾਣਗੇ ਪਰ ਅਜਿਹਾ ਕੁੱਝ ਨਹੀਂ ਹੋਇਆ।
ਪੰਜਾਬ ਸਰਕਾਰ ਵਲੋਂ ਜਲੰਧਰ ਵਾਸੀਆਂ ਨੂੰ ਵੱਡਾ ਤੋਹਫ਼ਾ
NEXT STORY