ਫਿਰੋਜ਼ਪੁਰ (ਮਲਹੋਤਰਾ) : ਘਰ ਅੰਦਰ ਵੜ ਕੇ ਨੌਜਵਾਨ 'ਤੇ ਹਮਲਾ ਕਰਨ ਵਾਲੇ ਪਿਓ-ਪੁੱਤ ਖ਼ਿਲਾਫ਼ ਥਾਣਾ ਸਿਟੀ ਪੁਲਸ ਨੇ ਪਰਚਾ ਦਰਜ ਕੀਤਾ ਹੈ। ਮਾਮਲਾ ਖਾਲਸਾ ਕਾਲੋਨੀ ਦਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਮੌਜੂਦ ਸੀ ਤਾਂ ਕਾਲਾ ਵਾਸੀ ਖਾਲਸਾ ਕਾਲੋਨੀ ਆਪਣੇ ਪੁੱਤਰ ਕਰਨ ਦੇ ਨਾਲ ਉਸ ਦੇ ਘਰ ਆਇਆ ਅਤੇ ਕਹਿਣ ਲੱਗਾ ਕਿ ਉਸਦਾ ਕਰਨ ਦੇ ਨਾਲ ਰਾਜ਼ੀਨਾਮਾ ਕਰਵਾਉਣ ਲਈ ਆਇਆ ਹੈ।
ਜਦ ਉਹ ਘਰ ਤੋਂ ਬਾਹਰ ਨਿਕਲਿਆ ਅਤੇ ਕਾਲੇ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਉਸਦੇ ਪੁੱਤਰ ਕਰਨ ਨੇ ਕਾਪੇ ਦੇ ਨਾਲ ਉਸ 'ਤੇ ਹਮਲਾ ਕਰ ਦਿੱਤਾ। ਇੱਕ ਵਾਰ ਉਸਦੇ ਸਿਰ ਅਤੇ ਇੱਕ ਉਸਦੀ ਠੋਡੀ 'ਤੇ ਕੀਤਾ। ਉਸਦੇ ਰੌਲਾ ਪਾਉਣ ਤੇ ਦੋਵੇਂ ਦੋਸ਼ੀ ਉੱਥੋਂ ਫ਼ਰਾਰ ਹੋ ਗਏ। ਏ. ਐੱਸ. ਆਈ. ਆਯੂਬ ਮਸੀਹ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ 'ਤੇ ਦੋਹਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਪੰਜਾਬ ਪੁਲਸ ਵੱਲੋਂ ਸੜਕ 'ਤੇ ਧਰਨਾ ਲਾਉਣ ਵਾਲਿਆਂ ਖ਼ਿਲਾਫ਼ FIR ਦਰਜ
NEXT STORY