ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਪੁਲਸ ਨੇ ਵੱਖ-ਵੱਖ ਕਾਰਵਾਈਆਂ ਦੌਰਾਨ ਨਸ਼ਾ ਕਰਨ ਦੇ ਸ਼ੱਕ ਹੇਠ 4 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਡੋਪ ਟੈਸਟ ਕਰਵਾਏ। ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਵਿਸ਼ੂ ਸ਼ਰਮਾ ਵਾਸੀ ਜ਼ੀਰਕਪੁਰ, ਪ੍ਰਿੰਸ ਵਾਸੀ ਜ਼ੀਰਕਪੁਰ, ਰਵਿੰਦਰ ਕੁਮਾਰ ਵਾਸੀ ਜ਼ਿਲ੍ਹਾ ਸਮਸਤੀਪੁਰ ਬਿਹਾਰ ਤੇ ਅਜੈ ਵਰਮਾ ਡੇਰਾਬੱਸੀ ਵਜੋਂ ਹੋਈ ਹੈ।
ਪਹਿਲੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਡੇਰਾਬੱਸੀ ਦੇ ਦੁਸਹਿਰਾ ਗਰਾਊਂਡ ਨੇੜੇ ਗਸ਼ਤ ਕਰਦੇ ਹੋਏ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਸਕਾਰਪੀਓ ਗੱਡੀ ’ਚ ਸਵਾਰ ਵਿਅਕਤੀਆਂ ਤੋਂ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ। ਸਿਵਲ ਹਸਪਤਾਲ ਡੇਰਾਬੱਸੀ ’ਚ ਕਰਵਾਏ ਡੋਪ ਟੈਸਟ ’ਚ ਤਿੰਨਾਂ ਦੀ ਰਿਪੋਰਟ ਪਾਜ਼ੇਟਿਵ ਆਈ, ਜਿਸ ਦੇ ਆਧਾਰ ’ਤੇ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਦੂਜੇ ਮਾਮਲੇ ਮੁਖਬਰ ਖ਼ਾਸ ਦੀ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਤੁਰੰਤ ਛਾਪੇਮਾਰੀ ਕਰਕੇ ਅਜੈ ਵਰਮਾ ਵਾਸੀ ਮੀਰਪੁਰ-ਮੁਬਾਰਕਪੁਰ ਡੇਰਾਬੱਸੀ ਨੂੰ ਕਾਬੂ ਕਰ ਲਿਆ। ਸਿਵਲ ਹਸਪਤਾਲ ’ਚ ਕਰਵਾਏ ਡੋਪ ਟੈਸਟ ’ਚ ਰਿਪੋਰਟ ਪਾਜ਼ੇਟਿਵ ਆਈ। ਇਸ ਤੋਂ ਬਾਅਦ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਚੰਨੀ ਦੇ ਹੱਕ 'ਚ ਨਿੱਤਰੇ ਰੰਧਾਵਾ, ਤਸਵੀਰ ਸਾਂਝੀ ਕਰਦਿਆਂ ਲਿਖਿਆ...
NEXT STORY