ਲੁਧਿਆਣਾ (ਰਿਸ਼ੀ) : ਸਿਲਾਈ ਮਸ਼ੀਨ ਮਾਰਕੀਟ, ਲੱਕੜ ਬਾਜ਼ਾਰ 'ਚ ਸੋਮਵਾਰ ਸਵੇਰੇ ਸ਼ਾਪ 'ਤੇ ਆਏ ਵਿਅਕਤੀ ਨੇ ਕੁਝ ਮਿੰਟਾਂ ਬਾਅਦ ਨਾਲ ਦੀ ਗਲੀ 'ਚ ਬਣੀ ਵਰਕਸ਼ਾਪ 'ਚ ਜਾ ਕੇ ਖੁਦ ਨੂੰ ਅੱਗ ਲਾ ਲਈ। ਪਤਾ ਲਗਦੇ ਹੀ ਉਸ ਦੇ ਰਿਸ਼ਤੇਦਾਰਾਂ ਨੇ ਮਾਰਕੀਟ ਦੇ ਲੋਕਾਂ ਤੇ ਦੁਕਾਨਦਾਰਾਂ ਦੀ ਮਦਦ ਨਾਲ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਦਾਖਲ ਕਰਵਾਇਆ। 60 ਫੀਸਦੀ ਝੁਲਸੇ ਵਿਅਕਤੀ ਦੇ ਦੇਰ ਰਾਤ ਸਮਾਚਾਰ ਲਿਖੇ ਜਾਣ ਤੱਕ ਪੁਲਸ ਬਿਆਨ ਨੋਟ ਨਹੀਂ ਕਰ ਸਕੀ ਸੀ।
ਥਾਣਾ ਇੰਚਾਰਜ ਬੀਰਬਲ ਸਿੰਘ ਅਨੁਸਾਰ ਜ਼ਖ਼ਮੀ ਦੀ ਪਛਾਣ ਗੁਰਦੇਵ ਨਗਰ ਦੇ ਰਹਿਣ ਵਾਲੇ ਰਮਨਦੀਪ ਸਿੰਘ (42) ਦੇ ਰੂਪ ਵਿਚ ਹੋਈ ਹੈ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਦੀ ਮਾਰਕੀਟ 'ਚ ਰਿੰਕੂ ਸਿਲਾਈ ਮਸ਼ੀਨ ਕੰਪਨੀ ਨਾਂ ਦੀ ਫਰਮ ਹੈ। ਦੁਕਾਨ ਦੇ ਬਿਲਕੁਲ ਨਾਲ ਗਲੀ 'ਚ ਕੁਝ ਕਦਮਾਂ ਦੀ ਦੂਰੀ 'ਤੇ ਵਰਕਸ਼ਾਪ ਹੈ। ਸੋਮਵਾਰ ਸਵੇਰੇ ਲਗਭਗ 9.15 ਵਜੇ ਹਰ ਰੋਜ਼ ਦੀ ਤਰ੍ਹਾਂ ਰਮਨਦੀਪ ਦੁਕਾਨ 'ਤੇ ਆਇਆ ਅਤੇ ਬਾਹਰ ਸਕੂਟਰ ਖੜ੍ਹਾ ਕਰਨ ਤੋਂ ਬਾਅਦ ਵਰਕਸ਼ਾਪ ਵੱਲ ਚਲਾ ਗਿਆ। ਦੁਕਾਨ 'ਤੇ ਮਾਂ ਅਤੇ ਪਿਤਾ ਹਰਜੀਤ ਸਿੰਘ ਮੌਜੂਦ ਸਨ। ਲਗਭਗ 20 ਮਿੰਟ ਬਾਅਦ ਵਰਕਸ਼ਾਪ ਤੋਂ ਆਏ ਵਰਕਰ ਨੇ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ। ਰਮਨਦੀਪ ਸਿੰਘ ਨੇ ਖੁਦ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾਈ ਸੀ, ਤਦ ਉੱਪਰ ਕੰਮ ਕਰ ਰਹੇ ਵਰਕਰ ਨੇ ਧੂੰਆਂ ਆਉਂਦਾ ਦੇਖ ਹੇਠਾਂ ਰੌਲਾ ਪਾ ਦਿੱਤਾ, ਜਿਸ ਦੇ ਬਾਅਦ ਉਸ ਨੂੰ ਝੁਲਸੀ ਹਾਲਤ 'ਚ ਡੀ. ਐੱਮ. ਸੀ. ਹਸਪਤਾਲ ਪਹੁੰਚਾਇਆ ਗਿਆ। ਪੁਲਸ ਅਨੁਸਾਰ ਰਮਨਦੀਪ ਮਾਪਿਆਂ ਦਾ ਇਕਲੌਤਾ ਬੇਟਾ ਹੈ। ਰਮਨਦੀਪ ਦੀ 17 ਸਾਲਾ ਬੇਟੀ ਅਤੇ ਇਕ ਬੇਟਾ ਹੈ। ਇੰਸ. ਬੀਰਬਲ ਅਨੁਸਾਰ ਮੌਕੇ ਦਾ ਮੁਆਇਨਾ ਕੀਤਾ ਗਿਆ ਹੈ। ਆਸ-ਪਾਸ ਦੇ ਲੋਕਾਂ ਅਨੁਸਾਰ ਰਮਨਦੀਪ ਨੇ ਅੱਜ ਤੱਕ ਕਦੇ ਉੱਚੀ ਆਵਾਜ਼ 'ਚ ਗੱਲ ਨਹੀਂ ਕੀਤੀ। ਉਹ ਹੈਰਾਨ ਹਨ ਕਿ ਉਸ ਨੇ ਇੰਨਾ ਵੱਡਾ ਕਦਮ ਕਿਵੇਂ ਚੁੱਕਿਆ।
ਪ੍ਰਾਈਵੇਟ ਬੱਸਾਂ ਦੌੜਦੀਆਂ ਪੰਜਾਬ 'ਚ, ਪਾਸ ਹੁੰਦੀਆਂ ਜੰਮੂ 'ਚ
NEXT STORY