ਸਮਾਣਾ (ਦਰਦ) : ਪਟਿਆਲਾ ਸੜਕ ’ਤੇ ਚਾਰੇ ਨਾਲ ਭਰੇ ਇਕ ਟਰੱਕ ਨੂੰ ਅਚਾਨਕ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਪਿੰਡ ਚੌਂਹਠ ਨੇੜੇ ਚਾਰੇ ਨਾਲ ਭਰੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਸੂਚਨਾ ਮਿਲਣ ’ਤੇ ਸਮਾਣਾ ਤੋਂ ਪਹੁੰਚੇ ਫਾਇਰ ਬ੍ਰਿਗੇਡ ਦੇ ਦਸਤੇ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਪਰ ਇਸ ਦੌਰਾਨ ਟਰੱਕ ਦੇ ਟਾਇਰ ਅਤੇ ਕੈਬਨ ਸੜ ਗਏ ਅਤੇ ਚਾਲਕ ਝੁਲਸ ਗਿਆ।
ਮਾਮਲੇ ਦੇ ਜਾਂਚ ਅਧਿਕਾਰੀ ਸਦਰ ਪੁਲਸ ਦੇ ਏ. ਐੱਸ. ਆਈ. ਜਗਦੀਸ਼ ਰਾਜ ਨੇ ਦੱਸਿਆ ਕਿ ਉਕਤ ਟਰੱਕ ਰਾਜਪੁਰਾ ਤੋਂ ਹਰਾ ਚਾਰਾ ਭਰ ਕੇ ਗੁਜਰਾਤ ਲਈ ਰਵਾਨਾ ਹੋਇਆ ਸੀ। ਸੋਮਵਾਰ ਦੇਰ ਰਾਤ ਸਮਾਣਾ ਸੜਕ ’ਤੇ ਪਿੰਡ ਚੌਂਹਠ ਨੇੜੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਦਸਤੇ ਨੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਚਾਲਕ ਸੁੱਚਾ ਸਿੰਘ ਵਾਸੀ ਪਿੰਡ ਬਾਦਸ਼ਾਹਪੁਰ ਕਾਲੇਕੀ ਵੀ ਅੱਗ ਬਝਾਉਂਦੇ ਸਮੇਂ ਝੁਲਸ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।
ਫੈਸ਼ਨ ਦੇ ਦੌਰ 'ਚ ਵੱਡਾ ਨਾਮ ਬਣਿਆ ਬਲਿਊ ਸਟਾਰ ਟੇਲਰਜ਼
NEXT STORY