ਬਠਿੰਡਾ (ਸੁਖਵਿੰਦਰ) : ਬੀਤੇ ਦਿਨ ਪਿੰਡ ਨਰੂਆਣਾ ਦੀ ਅਨਾਜ ਮੰਡੀ ਵਿੱਚ ਗੋਲੀ ਚਲਾ ਕੇ ਲੋਕਾਂ ਵਿਚ ਦਹਿਸ਼ਤ ਫੈਲਾਉਣ ਵਾਲੇ 9 ਅਣਪਛਾਤੇ ਮੁਲਜ਼ਮਾਂ ਸਮੇਤ 10 ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਪੁਲਸ ਨੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਜਸਵੀਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਬੀਤੀ ਰਾਤ ਕਰੀਬ 10 ਵਿਅਕਤੀ ਤਿੰਨ ਗੱਡੀਆਂ ਵਿਚ ਅਨਾਜ ਮੰਡੀ ਨਰੂਆਣਾ ਕੋਲ ਆਏ ਅਤੇ ਉੱਥੇ ਉਨ੍ਹਾਂ ਨੇ ਲੋਕਾਂ ਵਿਚ ਦਹਿਸ਼ਤ ਫੈਲਾਉਣ ਲਈ ਆਪਣੇ ਹਥਿਆਰਾਂ ਨਾਲ 10-15 ਗੋਲੀਆਂ ਚਲਾਈਆਂ।
ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਜਾ ਕੇ ਜਾਂਚ ਕੀਤੀ। ਇਸ ਮਗਰੋਂ ਪੁਲਸ ਨੇ ਇੱਕ ਮੁਲਜ਼ਮ ਸੌਰਵ ਚੌਧਰੀ ਵਾਸੀ ਬਠਿੰਡਾ ਅਤੇ ਉਸ ਦੇ 9-10 ਅਣਪਛਾਤੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਲਈ ਖ਼ਤਰੇ ਦੀ ਘੰਟੀ, ਦਿਨੋਂ-ਦਿਨ ਵੱਧਣ ਲੱਗੀ ਚਿੰਤਾ
NEXT STORY