ਗੁਰਦਾਸਪੁਰ (ਗੁਰਪ੍ਰੀਤ ਸਿੰਘ) - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਤੋਂ 4 ਕਿਲੋਮੀਟਰ ਦੂਰ ਪਿੰਡ ਅਵਾਨ ’ਚ ਅੰਨ੍ਹੇਵਾਹ ਗੋਲੀਆਂ ਚਲਣ ਨਾਲ 3 ਵਿਅਕਤੀਆਂ ਦੇ ਗੰਭੀਰ ਰੂਪ ਨਾਲ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਆਂ ਲੱਗਣ ਨਾਲ 22 ਸਾਲਾ ਲਵਜੋਤ ਸਿੰਘ, 21 ਗੁਰਪ੍ਰੀਤ ਸਿੰਘ ਅਤੇ 55 ਸਾਲਾ ਕੁਲਦੀਪ ਸਿੰਘ ਜਖਮੀ ਹੋਏ। ਇਨ੍ਹਾਂ ਨੂੰ ਫਤਿਹਗੜ੍ਹ ਚੂੜੀਆਂ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਨਾਂ ਨੂੰ ਡਾਕਟਰਾਂ ਨੇ ਮੁੱਢਲੀ ਸਹਾਇਤਾਂ ਤੋਂ ਬਾਅਦ ਅਮ੍ਰਿਤਸਰ ਰੈਫਰ ਕਰ ਦਿੱਤਾ ਹੈ।
ਇਸ ਸਬੰਧੀ ਜ਼ਖਮੀ ਗੁਰਪ੍ਰੀਤ ਸਿੰਘ, ਲਵਜੋਤ ਸਿੰਘ ਅਤੇ ਜ਼ਖਮੀ ਕੁਲਦੀਪ ਸਿੰਘ ਬੇਟੇ ਰਾਜਬੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਸੀਂ ਆਪਣੇ ਘਰ ਦੇ ਬਾਹਰ ਖੜ੍ਹੇ ਸੀ ਕਿ ਪਿੰਡ ਦੇ ਇੱਕ ਰਸਤੇ ਨੂੰ ਲੈ ਕੇ ਪਿੰਡ ਦੇ ਸਰਪੰਚ ਮਨਾ ਉਸ ਦਾ ਭਰਾ ਸਾਬਕਾ ਪੁਲਸ ਮੁਲਾਜਮ ਅਤੇ ਉਨ੍ਹਾਂ ਦੇ ਸਾਥੀ ਅਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਆਉਣ ਸਾਰ ਹੀ ਸਾਡੇ ਉਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਸਾਡੇ 3 ਵਿਅਕੀਤਆਂ ਦੇ ਪੱਟਾਂ ਵਿਚ ਗੋਲੀਆਂ ਲੱਗੀਆਂ ਹਨ।
ਇਸ ਸਬੰਧੀ ਫਤਿਹਗੜ੍ਹ ਚੂੜੀਆਂ ਦੇ ਡਿਉਟੀ 'ਤੇ ਮੌਜੂਦ ਡਾਕਟਰ ਰਿਸ਼ਬ ਨੇ ਦੱਸਿਆ ਕਿ ਪਿੰਡ ਅਵਾਨ ਤੋਂ 3 ਵਿਅਕਤੀ ਆਏ ਹਨ। ਜਿੰਨਾਂ ਦੇ ਪੱਟ ਵਿਚ ਗੋਲੀਆਂ ਲੱਗੀਆਂ ਅਤੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਇਲਾਜ ਲਈ ਭੇਜ ਦਿੱਤਾ ਹੈ। ਹਸਪਤਾਲ ਪਹੁੰਚੇ ਐਸ.ਐਚ.ਓ. ਕਿਰਨਦੀਪ ਸਿੰਘ ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਗੜ੍ਹ ਚੂੜੀਆਂ ਦੇ ਐਸ.ਐਚ.ਓ. ਕਿਰਨਦੀਪ ਸਿੰਘ ਮੌਕੇ 'ਤੇ ਪਹੁੰਚ ਗਏ ਅਤੇ ਗੱਲਬਾਤ ਕਰਦਿਆਂ ਐਸ.ਐਚ.ਓ. ਨੇ ਕਿਹਾ ਕਿ ਪਿੰਡ ਅਵਾਨ ’ਚ ਗੋਲੀ ਲੱਗਣ 3 ਵਿੱਅਕਤੀ ਜ਼ਖਮੀ ਹੋਏ ਹਨ ਅਤੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵਿਧਾਇਕ ਬੁੱਧ ਰਾਮ ਤੇ ਠੇਕੇਦਾਰ ਗੁਰਪਾਲ ਦੇ ਯਤਨਾ ਸਦਕਾ ਟਰੱਕ ਯੂਨੀਅਨ ਹੋਈ ਇਕੱਠੀ, ਕਮੇਟੀ ਦਾ ਗਠਨ
NEXT STORY