ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਦੇ ਬੇਗਮਪੁਰ-ਸਲੋਹ ਰੋਡ ’ਤੇ ਨਾਬਾਲਗ ਵਿਦਿਆਰਥੀ ਵੱਲੋਂ ਰਿਵਾਲਵਰ ਨਾਲ ਕਰੀਬ ਅੱਧਾ ਦਰਜਨ ਫਾਇਰ ਕਰਨ ਅਤੇ ਦੂਜੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਚਾਲੇ ਕੁੱਟਮਾਰ ਦਾ ਸ਼ਿਕਾਰ ਹੋਏ ਸਕੂਲੀ ਵਿਦਿਆਰਥੀ ਦੇ 2 ਦੋਸਤ ਵੀ ਆਪਣੀ ਕਾਰ ’ਚ ਅਚਾਨਕ ਉੱਥੇ ਪਹੁੰਚੇ ਸਨ, ਜਿਨ੍ਹਾਂ ਦੀ ਗੱਡੀ ’ਤੇ ਦੂਜੇ ਗੁਟ ਦੇ ਵਿਦਿਆਰਥੀਆਂ ਨੇ 4 ਗੋਲ਼ੀਆਂ ਮਾਰੀਆਂ, ਜਿਸ ਨਾਲ ਕਾਰ ਦੇ ਅਗਲੇ ਅਤੇ ਪਿਛਲੇ ਸ਼ੀਸ਼ੇ ਟੁੱਟ ਗਏ ਅਤੇ ਬੌਨਟ ’ਤੇ ਗੋਲ਼ੀਆਂ ਦੇ ਨਿਸ਼ਾਨ ਦੇਖੇ ਗਏ। ਐੱਨ.ਆਰ.ਆਈ. ਕਾਲੋਨੀ ਦੇ ਕੋਲ ਕੁਝ ਹੀ ਮੀਟਰ ਦੀ ਦੂਰੀ ’ਤੇ ਇਕ ਸਕੂਲ ਵੀ ਸਥਿਤ ਹੈ। ਉਕਤ ਘਟਨਾ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦਾ ਨਸ਼ਿਆਂ ਖ਼ਿਲਾਫ਼ ਸਖ਼ਤ ਐਕਸ਼ਨ, ਆਪ੍ਰੇਸ਼ਨ CASO ਤਹਿਤ 41 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਮੌਕੇ ’ਤੇ ਮਿਲੀ ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਵਿਦਿਆਰਥੀ ਨੇ ਦੱਸਿਆ ਕਿ ਅੱਜ ਦੁਪਹਿਰ ਉਸ ਨੂੰ ਦੋਸਤ ਦਾ ਫ਼ੋਨ ਆਇਆ ਜਿਸ ਨੇ ਕੁਲਚੇ ਖਾਣ ਜਾਣ ਲਈ ਕਿਹਾ। ਉਹ ਉਸ ਨੂੰ ਆਪਣੀ ਗੱਡੀ ’ਚ ਬਿਠਾ ਕੇ ਬੇਗਮਪੁਰ-ਸਲੋਹ ਮਾਰਗ ’ਤੇ ਸਥਿਤ ਇਕ ਬਾਗ ਦੇ ਨੇੜੇ ਲੈ ਆਇਆ। ਉੱਥੇ ਉਸ ਨੇ ਉਸ ਦੇ ਦੂਜੇ ਦੋਸਤ ਨੂੰ ਬੁਲਾਉਣ ਲਈ ਕਿਹਾ, ਉਸ ਦੋਸਤ ਦੀ ਕਿਸੇ ਕੁੜੀ ਨੂੰ ਲੈ ਕੇ ਕੁਝ ਦਿੱਕਤ ਹੈ। ਸ਼ਿਕਾਇਤਕਰਤਾ ਨੇ ਦੋਸਤ ਨੂੰ ਫ਼ੋਨ ਕਰ ਕੇ ਬੁਲਾਉਣ ਤੋਂ ਮਨਾ ਕਰ ਦਿੱਤਾ ਜਿਸ ਦੇ ਚਲਦੇ ਉਕਤ ਵਿਦਿਆਰਥੀਆਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮੌਕੇ ’ਤੇ ਪਹੁੰਚੇ ਸ਼ਿਕਾਇਤਕਰਤਾ ਦੇ ਸਨਾਵਾ ਪਿੰਡ ਵਾਸੀ 1 ਦੋਸਤਾਂ ਨੇ ਦੱਸਿਆ ਕਿ ਉਹ ਦਵਾਈ ਲੈਣ ਲਈ ਬੇਗਮਪੁਰ ਸਥਿਤ ਇਕ ਡਾਕਟਰ ਦੇ ਜਾ ਰਹੇ ਸਨ ਕਿ ਉਕਤ ਮਾਮਲੇ ਵਿਚ ਆਪਣੇ ਦੋਸਤ ਨੂੰ ਦੇਖ ਕੇ ਆਪਣੀ ਕਾਰ ਖੜ੍ਹੀ ਕਰ ਲਈ। ਇਸ ਦੌਰਾਨ ਹਮਲਾਵਰ ਵਿਦਿਆਰਥੀਆਂ ਨੇ ਉਸ ਦੀ ਖੜ੍ਹੀ ਕਾਰ ਵਿਚ ਰਿਵਾਲਵਰ ਤੋਂ 4 ਰੌਂਦ ਗੋਲ਼ੀਆਂ ਚਲਾ ਕੇ ਕਾਰ ਦਾ ਬੁਰੀ ਤਰ੍ਹਾਂ ਨੁਕਸਾਨ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਵਿਰਾਸਤ-ਏ-ਖ਼ਾਲਸਾ, ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਜਾਣ ਵਾਲੇ ਸੈਲਾਨੀਆਂ ਲਈ ਅਹਿਮ ਖ਼ਬਰ
ਕੀ ਕਹਿੰਦੇ ਹਨ ਡੀ.ਐੱਸ.ਪੀ. ਸੁਰਿੰਦਰ ਚਾਂਦ
ਮੌਕੇ ’ਤੇ ਪੁਲਸ ਟੀਮ ਨਾਲ ਪਹੁੰਚੇ ਡੀ.ਐੱਸ.ਪੀ. ਸੁਰਿੰਦਰ ਚਾਂਦ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬੇਗਮਪੁਰ ਦੇ ਸਲੋਹ ਮਾਰਗ ’ਤੇ ਫਾਇਰਿੰਗ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਵਿਚ ਪਤਾ ਲੱਗਾ ਹੈ ਕਿ ਸ਼ਿਕਾਇਤਕਰਤਾ ਇਕ ਸਕੂਲ ਵਿਚ 12ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਸ ’ਤੇ ਹਮਲਾ ਕਰਨ ਵਾਲੇ ਵੀ ਵਿਦਿਆਰਥੀ ਹੀ ਦੱਸੇ ਜਾ ਰਹੇ ਹਨ, ਜੋ ਨਾਬਾਲਿਗ ਹਨ। ਉਨ੍ਹਾਂ ਕਿਹਾ ਕਿ ਜਾਣਕਾਰੀ ਵਿਚ ਪਤਾ ਲੱਗਾ ਹੈ ਕਿ ਉਕਤ ਹਮਲਾਵਰ ਇਕ ਬੇਲੈਨੋ ਕਾਰ ਅਤੇ ਬੁਲਟ ਮੋਟਰਸਾਈਕਲ ’ਤੇ ਸਵਾਰ ਸਨ, ਜਿਨ੍ਹਾਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਮੌਕੇ ਸੀ. ਆਈ. ਏ. ਇੰਚਾਰਜ ਇੰਸਪੈਕਟਰ ਅਵਤਾਰ ਸਿੰਘ, ਐੱਸ. ਐੱਚ. ਓ. ਸਿਟੀ ਸਤੀਸ਼ ਸ਼ਰਮਾ ਆਦਿ ਮੌਜੂਦ ਸਨ।
ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਆਈ ਸਿੱਖਿਆ ਕ੍ਰਾਂਤੀ ਨਾਲ ਦਾਖ਼ਲਿਆਂ 'ਚ ਹੋਇਆ ਚੋਖਾ ਵਾਧਾ, ਜਾਣੋ ਕਿਹੜਾ ਜ਼ਿਲ੍ਹਾ ਰਿਹਾ ਮੋਹਰੀ
NEXT STORY