ਕਪੂਰਥਲਾ, (ਭੂਸ਼ਣ)- ਗਣਤੰਤਰ ਦਿਵਸ ਨੂੰ ਲੈ ਕੇ ਲੋਕਾਂ ਦਾ ਵਿਸ਼ਵਾਸ ਜਗਾਉਣ ਦੇ ਮਕਸਦ ਨਾਲ ਕਪੂਰਥਲਾ ਪੁਲਸ ਨੇ ਸ਼ਹਿਰ ਵਿਚ ਇਕ ਵੱਡਾ ਫਲੈਗ ਮਾਰਚ ਕੱਢਿਆ। ਮੁੱਖ ਬੱਸ ਸਟੈਂਡ ਤੋਂ ਸ਼ੁਰੂ ਹੋਇਆ ਇਹ ਫਲੈਗ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਮਾਲ ਰੋਡ ਖੇਤਰ ਵਿਚ ਜਾ ਕੇ ਸਮਾਪਤ ਹੋਇਆ ।
ਇਸ ਫਲੈਗ ਮਾਰਚ 'ਚ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੱਬਰ ਸਿੰਘ, ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਅਤੇ ਥਾਣਾ ਸਦਰ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਦੇ ਨਾਲ-ਨਾਲ ਪੀ. ਸੀ. ਆਰ. ਟੀਮ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਸ਼ਾਮਲ ਹੋਏ। ਉਥੇ ਹੀ ਇਸ ਫਲੈਗ ਮਾਰਚ ਵਿਚ 50 ਦੇ ਕਰੀਬ ਪੁਲਸ ਕਰਮਚਾਰੀ ਵੀ ਮੌਜੂਦ ਸਨ। ਜਿਨ੍ਹਾਂ ਨੇ ਸ਼ਹਿਰ ਦੇ ਬੱਸ ਸਟੈਂਡ, ਸ਼੍ਰੀ ਸਤਨਾਰਾਇਣ ਬਾਜ਼ਾਰ, ਕਚਹਿਰੀ ਚੌਕ ਤੋਂ ਹੁੰਦੇ ਹੋਏ ਸਾਰੇ ਬਾਜ਼ਾਰਾਂ ਤੋਂ ਮਾਲ ਰੋਡ 'ਤੇ ਫਲੈਗ ਮਾਰਚ ਨੂੰ ਖਤਮ ਕੀਤਾ। ਪੁਲਸ ਅਨੁਸਾਰ ਇਸ ਫਲੈਗ ਮਾਰਚ ਨੂੰ ਕੱਢਣ ਦਾ ਮਕਸਦ ਸਮਾਜ ਵਿਰੋਧੀ ਅਨਸਰਾਂ 'ਚ ਦਹਿਸ਼ਤ ਪੈਦਾ ਕਰਨਾ ਸੀ, ਉਥੇ ਹੀ ਲੋਕਾਂ ਦਾ ਵਿਸ਼ਵਾਸ ਵਧਾਉਣਾ ਸੀ।
ਨਾਭਾ ਜੇਲ 'ਚ ਨਾਈਜੀਰੀਅਨ ਹਵਾਲਾਤੀ ਸਮੱਗਲਰ ਕੋਲੋਂ ਮੋਬਾਇਲ ਬਰਾਮਦ
NEXT STORY