ਜਲੰਧਰ (ਸੋਨੂੰ): ਜਲੰਧਰ ਲੰਮਾ ਪਿੰਡ ਫਲਾਈਓਵਰ 'ਤੇ 2 ਕਾਰਾਂ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਦਰਦਨਾਕ ਹਾਦਸੇ ਵਿਚ ਦੋ ਕਾਰਾਂ ਦੇ ਪਰਖੱਚੇ ਉੱਡ ਗਏ। ਇਹ ਹਾਦਸਾ ਅੱਜ ਤੜਕੇ ਵਾਪਰਿਆ। ਚਿੱਟੇ ਰੰਗ ਦੀ ਸਵਿੱਫਟ ਕਾਰ ਪੀ.ਏ.ਪੀ. ਚੌਕ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ ਕਿ ਲੰਮਾ ਪਿੰਡ ਫਲਾਈਓਵਰ ਨੇੜੇ ਇਕ ਕੁੜੀ ਜੋ ਡਿਵਾਈਟਰ 'ਤੇ ਸੜਕ ਪਾਰ ਕਰਨ ਲਈ ਖੜ੍ਹੀ ਸੀ। ਉਸ ਨੂੰ ਬਚਾਉਣ ਦੇ ਚੱਕਰ ਵਿਚ ਸਵਿੱਫਟ ਕਾਰ ਬੇਕਾਬੂ ਹੋ ਗਈ ਤੇ ਕੁੜੀ ਨੂੰ ਟੱਕਰ ਮਾਰਦੀ ਹੋਈ ਇਕ ਆਈ 20 ਕਾਰ ਨਾਲ ਜਾ ਟਕਰਾਈ। ਹਾਦਸਾ ਇੰਨਾਂ ਭਿਆਨਕ ਸੀ ਕਿ ਦੋ ਕਾਰਾਂ ਦੇ ਪਰਖੱਚੇ ਉੱਡ ਗਏ ਤੇ ਲੜਕੀ ਦੀਆਂ ਲੱਤਾਂ ਟੁੱਟ ਗਈਆਂ। ਪੀੜਤ ਲੜਕੀ ਦੀ ਪਛਾਣ ਬੜਾ ਸਈਪੁਰ ਦੀ ਰਹਿਣ ਵਾਲੀ ਅੰਜੂ ਬਾਲਾ ਦੇ ਰੂਪ ਵਿਚ ਹੋਈ ਹੈ।
![PunjabKesari](https://static.jagbani.com/multimedia/11_33_442644129e-ll.jpg)
ਦੋਹਾਂ ਕਾਰਾਂ ਵਿਚ ਸਵਾਰ ਲੋਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਸਵਿੱਫਟ ਕਾਰ ਵਿਚ ਸੂਰਿਆ ਇਨਕਲੇਵ ਵਾਸੀ ਨਵਜੋਤ ਸਿੰਘ ਇਕ ਕੁੜੀ ਦੇ ਨਾਲ ਸਵਾਰ ਸਨ ਤੇ ਆਈ 20 ਕਾਰ ਵਿਚ ਕਰਤਾਰਪੁਰ ਵਾਸੀ ਜਤਿੰਦਰ ਸਿੰਘ ਆਪਣੀ ਪਤਨੀ ਨਾਲ ਸਵਾਰ ਸਨ, ਜੋ ਹਾਦਸੇ ਵਿਚ ਵਾਲ-ਵਾਲ ਬਚ ਗਏ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ। ਪੁਲਸ ਨੇ ਦੋਹਾਂ ਕਾਰਾਂ ਦੇ ਡਰਾਈਵਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਵਿਧਾਨ ਸਭਾ ਇਜਲਾਸ : ਅਕਾਲੀ ਦਲ ਤੇ 'ਆਪ' ਵਲੋਂ ਵਾਕਆਊਟ
NEXT STORY