ਜਲੰਧਰ, (ਗੁਲਸ਼ਨ)— ਉੱਤਰ ਭਾਰਤ ਵਿਚ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ। ਵਿਜ਼ੀਬਿਲਟੀ ਕਾਫੀ ਘੱਟ ਹੋ ਗਈ ਹੈ। ਵਿਜ਼ੀਬਿਲਟੀ ਘੱਟ ਹੋਣ ਕਾਰਨ ਸਮੇਂ 'ਤੇ ਟਰੇਨ ਚੱਲਣ ਦੇ ਬਾਵਜੂਦ ਆਪਣੀ ਮੰਜ਼ਿਲ 'ਤੇ ਠੀਕ ਸਮੇਂ 'ਤੇ ਨਹੀਂ ਪਹੁੰਚ ਰਹੀ। ਟਰੇਨਾਂ ਆਪਣੇ ਤੈਅ ਸਮੇਂ ਤੋਂ ਕਈ ਘੰਟੇ ਲੇਟ ਪਹੁੰਚ ਰਹੀਆਂ ਹਨ, ਜਿਸ ਕਾਰਨ ਮੁਸਾਫਿਰ ਕਾਫੀ ਪ੍ਰੇਸ਼ਾਨ ਹੋ ਰਹੇ ਹਨ।
ਮੰਗਲਵਾਰ ਨੂੰ ਸ਼ਤਾਬਦੀ ਸਣੇ ਸਾਰੀਆਂ ਟਰੇਨਾਂ ਦੇਰ ਨਾਲ ਚੱਲ ਰਹੀਆਂ ਸਨ। ਸ਼ਤਾਬਦੀ ਐਕਸਪ੍ਰੈੱਸ ਕਰੀਬ 12.30 ਘੰਟੇ ਲੇਟ ਜਲੰਧਰ ਪਹੁੰਚੀ, ਜਦੋਂਕਿ ਅੱਜ ਤਕ ਇਹ ਟਰੇਨ ਕਦੀ ਵੀ ਇੰਨੀ ਲੇਟ ਨਹੀਂ ਹੋਈ।
ਟਰੇਨਾਂ ਦੀ ਉਡੀਕ ਵਿਚ ਮੁਸਾਫਿਰ ਪਲੇਟਫਾਰਮ 'ਤੇ ਖੜ੍ਹੇ ਠੰਡ ਵਿਚ ਠਰਦੇ ਰਹੇ। ਮੰਗਲਵਾਰ ਨੂੰ ਦਿਨ ਭਰ ਚੱਲੀ ਸੀਤ ਲਹਿਰ ਨੇ ਮੁਸਾਫਿਰਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ। ਸਿਟੀ ਸਟੇਸ਼ਨ 'ਤੇ ਫਸਟ ਕਲਾਸ ਵਿਚ ਸਫਰ ਕਰਨ ਵਾਲੇ ਮੁਸਾਫਿਰਾਂ ਲਈ ਬਣੇ ਵੇਟਿੰਗ ਹਾਲਾਂ ਵਿਚ ਬੈਠੇ ਮੁਸਾਫਿਰ ਵੀ ਠੰਡ ਤੋਂ ਨਹੀਂ ਬਚ ਸਕੇ ਕਿਉਂਕਿ ਅੰਤਾਂ ਦੀ ਠੰਡ ਹੋਣ ਦੇ ਬਾਵਜੂਦ ਰੇਲਵੇ ਵਿਭਾਗ ਨੇ ਅਜੇ ਤਕ ਵੇਟਿੰਗ ਹਾਲ ਵਿਚ ਹੀਟਰ ਨਹੀਂ ਲਾਏ।

ਉਥੇ ਦੂਜੇ ਪਾਸੇ ਰੋਜ਼ਾਨਾ ਟਰੇਨਾਂ ਲੇਟ ਹੋਣ ਕਾਰਨ ਲੋਕਾਂ ਦਾ ਸ਼ਡਿਊਲ ਖਰਾਬ ਹੋ ਰਿਹਾ ਹੈ। ਲੋਕਾਂ ਦੀ ਜੇਬ ਵੀ ਢਿੱਲੀ ਹੋ ਰਹੀ ਹੈ। ਮੁਸਾਫਿਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਜੇਕਰ ਕਿਸੇ ਨੇ ਸ਼ਤਾਬਦੀ ਐਕਸਪ੍ਰੈੱਸ ਵਿਚ ਦਿੱਲੀ ਜਾ ਕੇ ਫਲਾਈਟ ਫੜਨੀ ਹੋਵੇ ਤਾਂ ਉਸਨੂੰ ਇਕ ਦਿਨ ਪਹਿਲਾਂ ਜਾਣਾ ਪੈ ਰਿਹਾ ਹੈ ਕਿਉਂਕਿ ਸ਼ਤਾਬਦੀ ਪਿਛਲੇ ਕਈ ਦਿਨਾਂ ਤੋਂ ਲੇਟ ਆ ਤੇ ਜਾ ਰਹੀ ਹੈ। ਮੁਸਾਫਿਰਾਂ ਨੂੰ ਮਜਬੂਰਨ ਇਕ ਦਿਨ ਪਹਿਲਾਂ ਦਿੱਲੀ ਜਾ ਕੇ ਹੋਟਲ ਵਿਚ ਰੁਕਣਾ ਪੈ ਰਿਹਾ ਹੈ ਤਾਂ ਜੋ ਉਹ ਫਲਾਈਟ ਫੜਨ ਲਈ ਠੀਕ ਟਾਈਮ 'ਤੇ ਏਅਰਪੋਰਟ ਪਹੁੰਚ ਸਕਣ। ਦੂਜੇ ਪਾਸੇ ਆਉਣ ਵਾਲੇ ਦਿਨਾਂ ਵਿਚ ਵੀ ਟਰੇਨਾਂ ਦੇ ਟਾਈਮ ਟੇਬਲ ਵਿਚ ਅਜੇ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਮੁਸਾਫਿਰਾਂ ਨੂੰ ਧੁੰਦ ਦੇ ਮੌਸਮ ਵਿਚ ਇਸੇ ਤਰ੍ਹਾਂ ਪ੍ਰੇਸ਼ਾਨੀ ਝੱਲਣੀ ਪਵੇਗੀ।
ਚੂਰਾ ਪੋਸਤ ਤੇ ਹਰਿਆਣਾ ਸ਼ਰਾਬ ਸਮੇਤ 2 ਗ੍ਰਿਫਤਾਰ
NEXT STORY