ਬੁਢਲਾਡਾ (ਬਾਂਸਲ) : ਪੂਰੇ ਹਿੰਦੂਸਤਾਨ ਭਰ 'ਚ ਸਿੱਖੀ ਦੇ ਪ੍ਰਚਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸ਼ਬਦ ਦੀ ਗੂੰਜ ਹਰ ਕੰਨ ਤੱਕ ਪਹੁੰਚਾਉਣ ਲਈ ਧਰਮ ਪ੍ਰਚਾਰ ਮੁਹਿੰਮ ਦਾ ਆਗਾਜ ਕੀਤਾ ਗਿਆ, ਜਿਸ ਦੇ ਦੂਜੇ ਪੜਾਅ 'ਚ 6 ਗੁਰਮਤਿ ਸਮਾਗਮ ਕਰਨ ਦਾ ਫੈਸਲਾ ਕੀਤਾ ਗਿਆ, ਜਿਸ ਨਾਲ ਲੋਕਾਂ ਨੂੰ ਧਰਮ ਨਾਲ ਜੋੜਿਆ ਜਾਵੇਗਾ। ਇਹ ਸ਼ਬਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਹਿਬਾਨ ਗਿਆਨੀ ਡਾ. ਹਰਪ੍ਰੀਤ ਸਿੰਘ ਨੇ ਗੁਰਦੁਆਰਾ ਸਾਹਿਬ ਪਾਤਸ਼ਾਹੀ 9ਵੀਂ ਵਿਖੇ ਮਾਲਵਾ ਖੇਤਰ ਦੇ ਗ੍ਰੰਥੀਆ, ਧਾਰਮਿਕ ਆਗੂਆਂ ਅਤੇ ਧਰਮ ਪ੍ਰਚਾਰਕਾ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਹੇ ਹਨ। ਇਹ ਗੁਰਮਤਿ ਸਮਾਗਮ ਮਾਲਵੇ ਦੀ ਧਰਤੀ ਤੇ 12 ਨਵੰਬਰ ਨੂੰ ਇਤਿਹਾਸਿਕ ਪਿੰਡ ਬਰ੍ਹੇ ਅਤੇ 19 ਨਵੰਬਰ ਨੂੰ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀਆਂ ਤਿਆਰੀਆਂ ਦੇ ਸਬੰਧ 'ਚ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ। ਇਸ ਸਮਾਗਮ 'ਚ ਰਾਗੀ ਜੱਥੇ ਭਾਈ ਭਿੰਦਰਪਾਲ ਸਿੰਘ, ਮਸ਼ਹੂਰ ਕਥਾ ਵਾਚਕ ਇੰਦਰਜੀਤ ਸਿੰਘ ਮੁਬੰਈ, ਭਾਈ ਰਾਏ ਸਿੰਘ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਰਾਗੀ ਜੱਥੇ ਦਰਸ਼ਨ ਸਿੰਘ ਵਿਸ਼ੇਸ ਤੌਰ 'ਤੇ ਪੁੱਜ ਰਹੇ ਹਨ। ਸਮਾਗਮ ਦੀਆਂ ਤਿਆਰੀਆਂ ਸੰਬਧੀ ਸਬ ਕਮੇਟੀਆਂ ਦਾ ਗਠਨ ਕੀਤਾ ਗਿਆ, ਜਿਸ ਦੀ ਅਗਵਾਈ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮਿੱਠੂ ਸਿੰਘ ਕਾਨੇਕੇ, ਚੇਅਰਮੈਨ ਬੱਲਮ ਸਿੰਘ ਕਲੀਪੁਰ, ਸੁਖਦੇਵ ਸਿੰਘ ਦਿਆਲਪੁਰਾ ਆਦਿ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ।
ਚੰਡੀਗੜ੍ਹ ਦੇ ਮਸ਼ਹੂਰ 'ਛੱਤਬੀੜ ਚਿੜੀਆਘਰ' 'ਚ ਹੁਣ ਇਕਲੌਤੇ ਮਗਰਮੱਛ ਦਾ ਸਾਥ ਦੇਣਗੇ 50 ਹੋਰ ਮਗਰਮੱਛ
NEXT STORY