ਮੋਗਾ (ਅਜ਼ਾਦ) : ਸਿਟੀ ਸਾਊਥ ਪੁਲਸ ਵਲੋਂ 9 ਲੜਕਿਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 95 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਮੋਗਾ ਨਿਵਾਸੀ ਪਤੀ-ਪਤਨੀ ਟਰੈਵਲ ਏਜੰਟ ਅਤੇ ਉਨ੍ਹਾਂ ਦੇ ਲੜਕੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਕੀ ਹੈ ਸਾਰਾ ਮਾਮਲਾ
ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤੇਜਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਨਿਵਾਸੀ ਪੰਡੋਰੀ ਜੱਟਾ (ਫਿਰੋਜ਼ਪੁਰ) ਨੇ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਸੌਂਪੀ ਸ਼ਿਕਾਇਤ 'ਚ ਕਿਹਾ ਕਿ ਉਸਨੇ ਆਪਣੇ ਭਾਣਜੇ ਨੂੰ ਵਿਦੇਸ਼ ਭੇਜਣਾ ਸੀ, ਜਿਸ 'ਤੇ ਉਨ੍ਹਾਂ ਦੀ ਗੱਲਬਾਤ ਸ਼ਹੀਦ ਭਗਤ ਸਿੰਘ ਮਾਰਕੀਟ ਮੋਗਾ ਸਥਿਤ ਟਰੈਵਲ ਏਜੰਟ ਰੁਪਿੰਦਰ ਸਿੰਘ ਉਰਫ ਰਿੰਕੂ ਪੁੱਤਰ ਗੁਰਚਰਨ ਸਿੰਘ ਧੁੰਨਾ, ਦਵਿੰਦਰ ਧੁੰਨਾ ਪਤਨੀ ਰੁਪਿੰਦਰ ਸਿੰਘ ਉਰਫ ਰਿੰਕੂ, ਗੁਰਚਰਨ ਸਿੰਘ ਧੁੰਨਾ ਪੁੱਤਰ ਹਰਬੰਸ ਸਿੰਘ ਨਿਵਾਸੀ ਨਿਊ ਸੋਢੀ ਨਗਰ ਜ਼ੀਰਾ ਰੋਡ ਮੋਗਾ ਨਾਲ ਹੋਈ। ਇਸ ਦੌਰਾਨ ਉਨ੍ਹਾਂ ਤੋਂ ਇਲਾਵਾ ਸ਼ਿਕਾਇਤ ਕਰਤਾ ਪ੍ਰਵੀਨ ਕੁਮਾਰ ਪੁੱਤਰ ਸੁਖਪਾਲ ਸੂਦ ਨਿਵਾਸੀ ਡੁਗਰੀ (ਲੁਧਿਆਣਾ), ਚਮਕੌਰ ਸਿੰਘ ਪੁੱਤਰ ਕਰਤਾਰ ਸਿੰਘ ਨਿਵਾਸੀ ਅਜੀਤਵਾਲ, ਗੁਰਚਰਨ ਸਿੰਘ, ਕੁਲਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਸ੍ਰੀ ਮੁਕਤਸਰ ਸਾਹਿਬ, ਜਗਤਾਰ ਸਿੰਘ, ਦਰਬਾਰਾ ਸਿੰਘ ਪੁੱਤਰ ਜਾਗੀਰ ਸਿੰਘ ਨਿਵਾਸੀ ਤਤਾਰੀÂੈ ਵਾਲਾ, ਅਮਨਪ੍ਰੀਤ ਿਸੰਘ ਪੁੱਤਰ ਗੁਰਚਰਨ ਸਿੰਘ ਨਿਵਸੀ ਥੰਮਣ ਵਾਲਾ ਅਤੇ ਸ਼ਿੰਗਾਰਾ ਸਿੰਘ ਪੁੱਤਰ ਮੇਹਰ ਸਿੰਘ ਨਿਵਾਸੀ ਸਿੰਘਾਂਵਾਲਾ ਨਾਲ ਵੀ ਵੱਖ-ਵੱਖ ਸਮੇਂ ਦੌਰਾਨ ਕਥਿਤ ਟਰੈਵਲ ਏਜੰਟ ਨਾਲ ਵਿਦੇਸ਼ ਭੇਜਣ ਦੀ ਗੱਲਬਾਤ ਹੋਈ। ਸਾਰੇ ਸ਼ਿਕਾਇਤਕਰਾ ਨੇ ਵੱਖ-ਵੱਖ ਸਮੇਂ ਦੌਰਾਨ ਕਰੀਬ 95 ਲੱਖ 20 ਹਜ਼ਾਰ ਰੁਪਏ ਦੀ ਨਕਦੀ, ਪਾਸਪੋਰਟ ਤੋਂ ਇਲਾਵਾ ਹੋਰ ਦਸਤਾਵੇਜ਼ ਦਿੱਤੇ। ਸ਼ਿਕਾਇਤ ਕਰਤਾਵਾਂ ਨੇ ਕਿਹਾ ਕਿ ਜਦੋਂ ਅਸੀਂ ਕਥਿਤ ਦੋਸ਼ੀਆਂ ਨਾਲ ਵਿਦੇਸ਼ ਜਾਣ ਦੀ ਗੱਲਬਾਤ ਕਰਦੇ ਤਾਂ ਉਨ੍ਹਾਂ ਨੂੰ ਟਾਲਮਟੋਲ ਦੀ ਨੀਤੀ ਅਪਨਾਉਂਦੇ ਰਹਿੰਦੇ, ਜਿਸ 'ਤੇ ਸਾਰਿਆਂ ਨੇ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਪੱਤਰ ਦੇ ਕੇ ਇੰਨਸਾਫ ਦੀ ਗੁਹਾਰ ਲਗਾਈ।
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਡੀ. ਐੱਸ. ਪੀ. ਆਈ ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ। ਪੁਲਸ ਵਲੋਂ ਮਾਮਲੇ ਦੀ ਪ੍ਰਾਰੰਭਿਕ ਜਾਂਚ 'ਚ ਸ਼ਿਕਾਇਤ ਕਰਤਾਵਾਂ ਦੀ ਸ਼ਿਕਾਇਤ ਸਹੀ ਪਾਏ ਜਾਣ 'ਤੇ ਕਥਿਤ ਟਰੈਵਲ ਏਜੰਟ ਰੁਪਿੰਦਰ ਸਿੰਘ ਉਰਫ ਰਿੰਕੂ, ਦਵਿੰਦਰ ਧੁੰਨਾ ਪਤਨੀ ਰੁਪਿੰਦਰ ਸਿੰਘ ਅਤੇ ਗੁਰਚਰਨ ਸਿੰਘ ਧੁੰਨਾ ਖਿਲਾਫ ਮਾਮਲਾ ਦਰਜ ਕਰ ਲਿਆ। ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ, ਜਿੰਨਾਂ ਦੀ ਤਲਾਸ਼ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਸ਼ਿਵ ਜੈਯੰਤੀ ਦੇ ਤਿਉਹਾਰ ਨੂੰ ਸਮਰਪਿਤ ਆਸ਼ਰਮ 'ਚ ਲਹਿਰਾਇਆ ਝੰਡਾ
NEXT STORY