ਮਾਨਸਾ(ਮਿੱਤਲ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ 'ਚ ਪੁਲਸ ਨੇ ਪੀੜਤ ਵਿਅਕਤੀ ਦੀ ਸ਼ਿਕਾਇਤ 'ਤੇ ਇਕ ਵਿਅਕਤੀ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਹਰਪਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸੰਘਾ ਬੇਰੋਜ਼ਗਾਰ ਹੋਣ ਕਾਰਨ ਕੈਨੇਡਾ ਜਾਣ ਲਈ ਪਿੰਡ ਦੇ ਹੀ ਇਕ ਵਿਅਕਤੀ ਸਾਹਿਬ ਸਿੰਘ ਦੇ ਝਾਂਸੇ 'ਚ ਆ ਗਿਆ, ਜਿਸ ਨੇ ਉਸ ਨੂੰ ਕੈਨੇਡਾ ਭੇਜਣ ਲਈ 16 ਲੱਖ ਰੁਪਏ ਦੀ ਮੰਗ ਕੀਤੀ। ਹਰਪਾਲ ਸਿੰਘ ਨੇ ਉਸ ਨੂੰ ਚਾਰ ਲੱਖ ਰੁਪਏ ਐਡਵਾਂਸ ਦੇ ਦਿੱਤੇ ਪਰ ਸਾਹਿਬ ਸਿੰਘ ਨੇ ਨਾ ਤਾਂ ਉਸ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਉਸ ਦੀ ਉਕਤ ਰਾਸ਼ੀ ਵਾਪਸ ਕੀਤੀ। ਇਸ ਸਬੰਧੀ ਠੱਗੀ ਦਾ ਸ਼ਿਕਾਰ ਹੋਏ ਹਰਪਾਲ ਸਿੰਘ ਨੇ ਜ਼ਿਲਾ ਪੁਲਸ ਮੁਖੀ ਮਾਨਸਾ ਕੋਲ ਸ਼ਿਕਾਇਤ ਕਰ ਕੇ ਇਨਸਾਫ਼ ਦੀ ਮੰਗ ਕੀਤੀ, ਜਿਸ ਦੀ ਜਾਂਚ ਕਰਵਾਉਣ ਉਪਰੰਤ ਉਨ੍ਹਾਂ ਵੱਲੋਂ ਜਾਰੀ ਹੁਕਮਾਂ 'ਤੇ ਥਾਣਾ ਸਰਦੂਲਗੜ੍ਹ ਪੁਲਸ ਨੇ ਸਾਹਿਬ ਸਿੰਘ ਦੇ ਵਿਰੁੱਧ ਧਾਰਾ 420 ਦੇ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਬੈਂਕ ਨਾਲ ਧੋਖਾਦੇਹੀ ਦੇ ਦੋਸ਼ 'ਚ ਨਾਮਜ਼ਦ
NEXT STORY