ਮੋਹਾਲੀ (ਸੰਦੀਪ) : ਫਰਜ਼ੀ ਕਾਲ ’ਤੇ ਕੈਨੇਡਾ ਰਹਿੰਦੇ ਭਤੀਜੇ ਨੂੰ ਝਾਂਸਾ ਦੇ ਕੇ ਇਕ ਔਰਤ ਤੋਂ 2 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਅਣਪਛਾਤੇ ਦੋਸ਼ੀ ਖ਼ਿਲਾਫ਼ ਥਾਣਾ ਸਦਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਹਰਜੀਤ ਕੌਰ ਨੇ ਦੱਸਿਆ ਕਿ 2 ਫਰਵਰੀ ਨੂੰ ਉਸ ਦੇ ਨੰਬਰ ’ਤੇ ਇਕ ਅੰਤਰਰਾਸ਼ਟਰੀ ਮੋਬਾਇਲ ਨੰਬਰ ਤੋਂ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਕੈਨੇਡਾ ’ਚ ਰਹਿ ਰਹੇ ਭਤੀਜੇ ਸੰਨੀ ਵਜੋਂ ਦਿੱਤੀ।
ਉਸ ਨੇ ਕਿਹਾ ਕਿ ਮੈਂ ਤੁਹਾਡੇ ਖ਼ਾਤੇ ਵਿਚ ਪੈਸੇ ਪਾ ਰਿਹਾ ਹਾਂ। ਇਸ ਬਾਰੇ ਕਿਸੇ ਨੂੰ ਨਾ ਦੱਸੋ। ਮੈਂ ਇੰਡੀਆ ਆ ਕੇ ਤੁਹਾਡੇ ਕੋਲੋਂ ਉਹ ਪੈਸੇ ਲੈ ਲਵਾਂਗਾ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਪੈਸੇ ਦੁਪਹਿਰ 1.30 ਵਜੇ ਪਹੁੰਚ ਜਾਣਗੇ ਅਤੇ ਮੈਨੂੰ ਤੁਰੰਤ ਪੈਸਿਆਂ ਦੀ ਲੋੜ ਹੈ। ਇਸ ਲਈ ਤੁਹਾਡੇ ਖ਼ਾਤੇ 'ਚ ਜੋ ਵੀ ਪੈਸਾ ਹੈ, ਮੈਨੂੰ ਭੇਜ ਦਿਓ। ਕੱਲ੍ਹ ਤੱਕ ਤੁਹਾਡੇ ਕੋਲ ਪੈਸੇ ਆ ਜਾਣਗੇ, ਉਥੋਂ ਲੈ ਜਾਓ। ਸ਼ਿਕਾਇਤਕਰਤਾ ਨੇ ਦਿੱਤੇ ਖ਼ਾਤੇ ਨੰਬਰ ’ਤੇ 2 ਲੱਖ ਰੁਪਏ ਭੇਜ ਦਿੱਤੇ।
ਕੁਝ ਸਮੇਂ ਬਾਅਦ ਜਦੋਂ ਉਸ ਨੇ ਸੰਨੀ ਨੂੰ ਦੱਸਿਆ ਤਾਂ ਪਤਾ ਲੱਗਾ ਕਿ ਉਸ ਦੇ ਨੰਬਰ ’ਤੇ ਕਾਲ ਕਰਨ ਵਾਲਾ ਫਰਾਡ ਸੀ। ਇਸ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਕੀਤੀ। ਜਾਂਚ ਦੇ ਆਧਾਰ ’ਤੇ ਸਬੰਧਤ ਥਾਣੇ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ ਸਰਕਾਰ ਸੂਬੇ ਦੇ ਆਂਗਣਵਾੜੀ ਸੈਂਟਰਾਂ ਦੀਆਂ ਬੁਨਿਆਦੀ ਸਹੂਲਤਾਂ ਲਈ ਚੁੱਕ ਰਹੀ ਹੈ ਠੋਸ ਕਦਮ : ਡਾ. ਬਲਜੀਤ ਕੌਰ
NEXT STORY