ਫਿਰੋਜ਼ਪੁਰ (ਕੁਮਾਰ, ਖੁੱਲਰ, ਪਰਮਜੀਤ ਸੋਢੀ) : ਮਮਦੋਟ ਵਿਖੇ ਇਕ ਨੌਜਵਾਨ ਨੂੰ ਵਿਦੇਸ਼ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 9 ਲੱਖ 31 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਮਮਦੋਟ ਪੁਲਸ ਨੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਯੂ. ਆਈ. ਡੀ. 505501 ਮਿਤੀ 11 ਜਨਵਰੀ 2025 ਵੱਲੋਂ ਸਾਹਿਲ ਕੁਮਾਰ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਬੇਟੂ ਕਦੀਮ ਤਹਿਸੀਲ ਵਾ ਜ਼ਿਲ੍ਹਾ ਫਿਰੋਜ਼ਪੁਰ ਬਾਅਦ ਪੜਤਾਲ ਉਪ-ਕਪਤਾਨ ਪੁਲਸ ਸਬ-ਡਵੀਜ਼ਨ ਦਿਹਾਤੀ ਫਿਰੋਜ਼ਪੁਰ ਅਤੇ ਬਾਅਦ ਪ੍ਰਵਾਨਗੀ ਸੀਨੀਅਰ ਕਪਤਾਨ ਪੁਲਸ ਫਿਰੋਜ਼ਪੁਰ ਮੌਸੂਲ ਥਾਣਾ ਹੋਈ ਹੈ ਕਿ ਉਤਰਵਾਦੀਆਂ ਵੱਲੋਂ ਮੁੱਦਈ ਸਾਹਿਲ ਕੁਮਾਰ ਨੂੰ ਵਿਦੇਸ਼ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 9 ਲੱਖ 31 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਹੈ।
ਪੁਲਸ ਨੇ ਦੱਸਿਆ ਕਿ ਮੁਲਜ਼ਮ ਗੁਰਰਾਜਨਬੀਰ ਸਿੰਘ ਭੁੱਲਰ ਪੁੱਤਰ ਪਰਵਿੰਦਰ ਸਿੰਘ ਭੁੱਲਰ ਹਾਲ ਆਬਾਦ ਇੰਗਲੈਂਡ ਅਤੇ ਪਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਭੁੱਲਰ ਵਾਸੀ ਬੇਟੂ ਕਦੀਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੰਜਾਬ 'ਚ ਡਿਪੂਆਂ ਤੋਂ ਮੁਫਤ ਰਾਸ਼ਨ ਲੈਣ ਵਾਲਿਆਂ ਲਈ ਬੇਹੱਦ ਜ਼ਰੂਰੀ ਖ਼ਬਰ, ਨਵੇਂ ਹੁਕਮ ਹੋਏ ਜਾਰੀ
NEXT STORY