ਸੰਗਰੂਰ(ਵਿਵੇਕ,ਸਿੰਧਵਾਨੀ, ਗੋਇਲ)— ਅਮਰੀਕਾ ਭੇਜਣ ਦੇ ਬਦਲੇ 19 ਲੱਖ 60 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ 'ਚ 2 ਵਿਅਕਤੀਆਂ ਖਿਲਾਫ ਪੁਲਸ ਨੇ ਕੇਸ ਦਰਜ ਕੀਤਾ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਮਨਦੀਪ ਸਿੰਘ ਨੇ ਦੱਸਿਆ ਕਿ ਬਚਿੱਤਰ ਸਿੰਘ ਵਾਸੀ ਖਾਂਗ ਜ਼ਿਲਾ ਪਟਿਆਲਾ ਨੇ ਬੀਤੀ 6 ਅਪ੍ਰੈਲ ਨੂੰ ਐੱਸ. ਐੱਸ. ਪੀ. ਦਫਤਰ 'ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਭੁਪਿੰਦਰ ਸਿੰਘ ਵਾਸੀ ਸੰਗਰੂਰ, ਜਸਵੀਰ ਸਿੰਘ ਵਾਸੀ ਜਲੰਧਰ ਨੇ ਉਸ ਦੇ ਲੜਕੇ ਹਰਵਿੰਦਰ ਸਿੰਘ ਨੂੰ ਅਮਰੀਕਾ ਭੇਜਣ ਦੇ ਬਦਲੇ 25 ਲੱਖ ਰੁਪਏ ਦੀ ਮੰਗ ਕੀਤੀ ਸੀ। ਬਾਹਰ ਦੇ ਭੇਜਣ ਦੇ ਨਾਂ 'ਤੇ ਉਨ੍ਹਾਂ ਨੂੰ 23 ਲੱਖ 72,000 ਰੁਪਏ ਨਕਦੀ ਦੇ ਦਿੱਤੇ ਗਏ ਪਰ ਲੜਕੇ ਨੂੰ ਅਮਰੀਕਾ ਨਾ ਭੇਜਿਆ। ਇਸ ਤੋਂ ਬਾਅਦ ਵਿਦੇਸ਼ ਭੇਜਣ ਦੇ ਨਾ ਭੇਜਣ 'ਤੇ ਦੋਹਾਂ 'ਚ 19 ਲੱਖ 60 ਹਜ਼ਾਰ ਰੁਪਏ ਵਾਪਸ ਕਰਨ ਦਾ ਸਮਝੌਤਾ ਕੀਤੀ ਪਰ ਬਾਅਦ 'ਚ ਪੈਸੇ ਵਾਪਸ ਨਾ ਕਰਕੇ ਉਨ੍ਹਾਂ ਨੇ ਉਸ ਦੇ ਨਾਲ ਠੱਗੀ ਕੀਤੀ।
ਔਰਤਾਂ ਪ੍ਰਤੀ ਵੱਧ ਰਹੇ ਅਪਰਾਧਾਂ ਨੂੰ ਠੱਲ੍ਹ ਪਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ 'ਸਵਯਮ' ਮੁਹਿੰਮ ਦਾ ਆਗਾਜ਼
NEXT STORY