ਅੰਮ੍ਰਿਤਸਰ, (ਸੰਜੀਵ)- ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਵੱਡੇ ਬੇਟੇ ਇੰਦਰਪ੍ਰੀਤ ਚੱਢਾ ਵੱਲੋਂ ਗੋਲੀ ਮਾਰ ਕੇ ਆਤਮਹੱਤਿਆ ਕੀਤੇ ਜਾਣ ਦੇ ਮਾਮਲੇ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਜਾਂਚ ਉਪਰੰਤ ਪਿਛਲੇ ਦਿਨ ਇੰਦਰਪ੍ਰੀਤ ਦੇ ਛੋਟੇ ਭਰਾ ਹਰਜੀਤ ਸਿੰਘ ਚੱਢਾ ਸਮੇਤ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਵਿਚ ਸੁਰਜੀਤ ਸਿੰਘ, ਇੰਦਰਪ੍ਰੀਤ ਸਿੰਘ ਅਨੰਦ, ਵਿਜੇ ਉਮਟ, ਵਰੁਣਦੀਪ ਸਿੰਘ, ਰਵਿੰਦਰ ਕੌਰ, ਡਬਲਿਊ. ਡਬਲਿਊ. ਆਈ. ਸੀ. ਐੱਸ. ਕੇ. ਦਵਿੰਦਰ ਸੰਧੂ ਤੇ ਕੁਲਜੀਤ ਕੌਰ ਸ਼ਾਮਲ ਸਨ। ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀਆਂ ਨੂੰ ਥਾਣਾ ਕੰਟੋਨਮੈਂਟ ਦੀ ਹਵਾਲਾਤ ਵਿਚ ਰੱਖਿਆ ਗਿਆ ਸੀ, ਜਿਥੇ ਸਵੇਰ ਤੋਂ ਹੀ ਮਿਲਣ ਵਾਲਿਆਂ ਦੀਆਂ ਰੌਣਕਾਂ ਲੱਗੀਆਂ ਰਹੀਆਂ। ਹਵਾਲਾਤ 'ਚ ਬੰਦ ਦੋਸ਼ੀਆਂ ਦੀ ਸੇਵਾ ਵਿਚ ਕਦੇ ਚਾਹ-ਨਾਸ਼ਤਾ ਤਾਂ ਕਦੇ ਭੋਜਨ ਦੀਆਂ ਥਾਲੀਆਂ ਜਾਂਦੀਆਂ ਦਿਖਾਈ ਦੇ ਰਹੀਆਂ ਸਨ। ਦੁਪਹਿਰ ਨੂੰ ਬਹੁਤ ਸਾਰੇ ਕਾਂਗਰਸੀ ਨੇਤਾ ਵੀ ਹਵਾਲਾਤ 'ਚ ਬੰਦ ਦੋਸ਼ੀਆਂ ਨਾਲ ਮਿਲਣ ਲਈ ਪੁੱਜੇ।
3 ਵਜੇ ਲਿਜਾਇਆ ਗਿਆ ਮੈਡੀਕਲ ਕਰਵਾਉਣ
ਦੁਪਹਿਰ 3 ਵਜੇ ਸਾਰੇ ਦੋਸ਼ੀਆਂ ਨੂੰ ਇਕੱਠੇ ਪੁਲਸ ਬੱਸ ਵਿਚ ਬਿਠਾ ਕੇ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਮੈਡੀਕਲ ਉਪਰੰਤ ਸਾਰਿਆਂ ਨੂੰ ਸੁਣਵਾਈ ਲਈ ਪੁਲਸ ਜ਼ਿਲਾ ਕਚਹਿਰੀ ਲੈ ਕੇ ਆਈ। ਠੀਕ 3:34 'ਤੇ ਪੁਲਸ ਬੱਸ ਥਾਣਾ ਕੰਟੋਨਮੈਂਟ ਤੋਂ ਨਿਕਲੀ ਅਤੇ ਜੀ. ਟੀ. ਰੋਡ ਦੇ ਰਸਤੇ ਹਸਪਤਾਲ ਪਹੁੰਚੀ, ਜਿਥੋਂ 4:28 'ਤੇ ਜ਼ਿਲਾ ਕਚਹਿਰੀ ਲਈ ਰਵਾਨਾ ਹੋਈ। 5:10 'ਤੇ ਕਚਹਿਰੀ ਪੁੱਜਣ ਉਪਰੰਤ ਸਾਰੇ ਦੋਸ਼ੀਆਂ ਨੂੰ ਸੁਣਵਾਈ ਲਈ ਮਾਣਯੋਗ ਜੱਜ ਸਾਹਮਣੇ ਪੇਸ਼ ਕੀਤਾ ਗਿਆ। ਕਰੀਬ 1 ਘੰਟਾ ਚੱਲੀ ਬਹਿਸ ਉਪਰੰਤ ਸਾਰੇ ਦੋਸ਼ੀਆਂ ਨੂੰ 2 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਹੁਣ ਸਾਰੇ 2 ਦਿਨ ਰਹਿਣਗੇ ਹਵਾਲਾਤ 'ਚ
ਇੰਦਰਪ੍ਰੀਤ ਆਤਮਹੱਤਿਆ ਕਾਂਡ ਵਿਚ ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀ 2 ਦਿਨਾਂ ਤੱਕ ਪੁਲਸ ਹਿਰਾਸਤ ਵਿਚ ਰਹਿਣਗੇ, ਜਿਥੇ ਸਿਟ ਦੇ ਅਧਿਕਾਰੀ ਉਨ੍ਹਾਂ ਤੋਂ ਕੀ ਪੁੱਛਗਿੱਛ ਕਰਦੇ ਹਨ ਇਹ ਜਾਂਚ ਦੀ ਕੁੱਖ ਵਿਚ ਹੈ।
ਥਾਣਾ ਏਅਰਪੋਰਟ ਦੀ ਇੰਚਾਰਜ ਘੱਟ ਚੁੱਕਦੀ ਹੈ ਸਰਕਾਰੀ ਫੋਨ
ਇੰਦਰਪ੍ਰੀਤ ਆਤਮਹੱਤਿਆ ਕਾਂਡ 'ਚ ਮ੍ਰਿਤਕ ਦੇ ਬੇਟੇ ਦੀ ਸ਼ਿਕਾਇਤ 'ਤੇ ਥਾਣਾ ਏਅਰਪੋਰਟ ਵਿਖੇ ਕੇਸ ਦਰਜ ਕੀਤਾ ਗਿਆ ਸੀ। ਪਿਛਲੇ ਦਿਨ ਚੰਡੀਗੜ੍ਹ ਵਿਚ ਹੋਈ ਦੋਸ਼ੀਆਂ ਦੀ ਗ੍ਰਿਫਤਾਰੀ ਉਪਰੰਤ ਸਾਰਿਆਂ ਨੂੰ ਅੰਮ੍ਰਿਤਸਰ ਲਿਆਂਦਾ ਗਿਆ, ਜਿਥੇ ਸਿਟ ਦੀ ਟੀਮ ਨਾਲ ਥਾਣਾ ਏਅਰਪੋਰਟ ਦੀ ਇੰਚਾਰਜ ਮਾਮਲੇ ਨੂੰ ਦੇਖ ਰਹੀ ਹੈ। ਜਦੋਂ ਵੀ ਜਾਣਕਾਰੀ ਲੈਣ ਲਈ ਉਨ੍ਹਾਂ ਦੇ ਸਰਕਾਰੀ ਮੋਬਾਇਲ 'ਤੇ ਘੰਟੀ ਵਜਾਈ ਜਾਂਦੀ ਹੈ ਤਾਂ ਅਕਸਰ ਨੋ-ਰਿਪਲਾਈ ਮਿਲਦਾ ਹੈ। ਦੇਖਣ 'ਚ ਆਇਆ ਹੈ ਕਿ ਪਬਲਿਕ ਲਈ ਥਾਣਾ ਇੰਚਾਰਜਾਂ ਨੂੰ ਦਿੱਤਾ ਗਿਆ ਸਰਕਾਰੀ ਫੋਨ ਮੈਡਮ ਘੱਟ ਚੁੱਕਦੇ ਹਨ, ਜਦੋਂ ਕਿ ਜ਼ਰੂਰਤ ਪੈਣ 'ਤੇ ਹਰ ਵਿਅਕਤੀ ਥਾਣਾ ਮੁਖੀ ਨਾਲ ਇਸ ਨੰਬਰ 'ਤੇ ਸੰਪਰਕ ਕਰ ਸਕਦਾ ਹੈ।
ਇਨਕਮ ਟੈਕਸ ਵਿਭਾਗ ਵੱਲੋਂ ਭੋਗਪੁਰ 'ਚ ਸੈਣੀ ਕਲਾਥ ਹਾਊਸ ਦਾ ਸਰਵੇ, 70 ਲੱਖ ਦੀ ਰਾਸ਼ੀ ਸਰੰਡਰ
NEXT STORY