ਜਲੰਧਰ, (ਪ੍ਰੀਤ)- ਕੁਝ ਦਿਨ ਪਹਿਲਾਂ ਰਾਜਸਥਾਨ ਬਾਰਡਰ 'ਤੇ ਪੁਲਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਪ੍ਰੇਮਾ ਲਾਹੌਰੀਆ ਦੀ ਅੱਜ ਜਲੰਧਰ ਵਿਚ ਅੰਤਿਮ ਅਰਦਾਸ ਕੀਤੀ ਗਈ। ਇਸ ਦੌਰਾਨ ਵਿੱਕੀ ਗੌਂਡਰ ਦੇ ਪਰਿਵਾਰ ਵਾਲੇ ਵੀ ਪਹੁੰਚੇ। ਅੰਤਿਮ ਅਰਦਾਸ ਤੋਂ ਬਾਅਦ ਪ੍ਰੇਮਾ ਲਾਹੌਰੀਆ ਤੇ ਵਿੱਕੀ ਗੌਂਡਰ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਏ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਪੁਲਸ ਨੇ ਫਰਜ਼ੀ ਮੁਕਾਬਲੇ ਵਿਚ ਧੋਖੇ ਨਾਲ ਮਾਰਿਆ ਹੈ। ਉਹ ਮੁੱਖ ਧਾਰਾ 'ਚ ਮੁੜ ਪਰਤਣਾ ਚਾਹੁੰਦੇ ਸਨ ਪਰ ਪੁਲਸ ਨੇ ਝਾਂਸੇ ਵਿਚ ਲੈ ਕੇ ਐਨਕਾਊਂਟਰ ਕਰ ਦਿੱਤਾ। ਪ੍ਰੇਮਾ ਲਾਹੌਰੀਆ ਤੇ ਵਿੱਕੀ ਗੌਂਡਰ ਦੇ ਪਰਿਵਾਰਾਂ ਨੇ ਫਰਜ਼ੀ ਐਨਕਾਊਂਟਰ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ
NEXT STORY