ਜਲੰਧਰ (ਜ. ਬ.)–ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਗੈਂਗਸਟਰ ਬੜੇ ਆਰਾਮ ਨਾਲ ਅੰਦਰ ਬੈਠ ਕੇ ਆਪਣਾ ਨੈੱਟਵਰਕ ਚਲਾ ਰਹੇ ਹਨ। ਭਾਵੇਂ ਫਿਰੌਤੀ ਵਸੂਲਣੀ ਹੋਵੇ, ਨਸ਼ਾ ਵਿਕਵਾਉਣਾ ਹੋਵੇ ਜਾਂ ਫਿਰ ਕਿਸੇ ਦਾ ਕਤਲ ਕਰਨਾ ਹੋਵੇ, ਇਸ ਦਾ ਤਾਣਾ-ਬਾਣਾ ਜੇਲ੍ਹਾਂ ਵਿਚ ਬੁਣਿਆ ਜਾਂਦਾ ਹੈ, ਜਿਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਵੀ ਦੇ ਦਿੱਤਾ ਜਾਂਦਾ ਹੈ। ਹਾਲ ਹੀ ਵਿਚ ਅੱਤਵਾਦੀਆਂ ਦੇ ਜੇਲ੍ਹ ਵਿਚ ਬੈਠੇ ਗੈਂਗਸਟਰਾਂ ਨਾਲ ਸੰਪਰਕ ਵਿਚ ਹੋਣ ਦੇ ਵੀ ਇਨਪੁੱਟ ਮਿਲੇ, ਜੋ ਸਿਰਫ਼ ਮੋਬਾਇਲਾਂ ਜ਼ਰੀਏ ਹੀ ਸੰਭਵ ਹੈ। ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਅਜਿਹਾ ਕੋਈ ਵੀ ਗੈਂਗਸਟਰ ਨਹੀਂ, ਜਿਸ ਕੋਲ ਮੋਬਾਇਲ ਫੋਨ ਨਾ ਹੋਵੇ। ਬੜੇ ਆਰਾਮ ਨਾਲ ਉਹ ਜੇਲ੍ਹਾਂ ਵਿਚੋਂ ਆਪਣੀਆਂ ਤਸਵੀਰਾਂ ਸੋਸ਼ਲ ਸਾਈਟਾਂ ’ਤੇ ਅਪਲੋਡ ਕਰਦੇ ਹਨ। ਇੰਟਰਨੈੱਟ ਕਾਲਿੰਗ ਜ਼ਰੀਏ ਆਪਣੇ ਸਾਥੀਆਂ ਦੇ ਸੰਪਰਕ ਵਿਚ ਹਨ।
ਇਹ ਵੀ ਪੜ੍ਹੋ: ਕੈਪਟਨ ਨੇ ਸੋਨੀਆ ਗਾਂਧੀ ਨਾਲ ਅਰੂਸਾ ਆਲਮ ਦੀ ਤਸਵੀਰ ਕੀਤੀ ਸ਼ੇਅਰ, ਰੰਧਾਵਾ ਲਈ ਲਿਖੀ ਇਹ ਗੱਲ
ਇੰਨਾ ਹੀ ਨਹੀਂ, ਕੁਝ ਅਜਿਹੇ ਗੈਂਗਸਟਰ ਵੀ ਹਨ, ਜਿਨ੍ਹਾਂ ਦੇ ਅੱਤਵਾਦੀਆਂ ਨਾਲ ਸੰਪਰਕ ਹੋਣ ਦਾ ਸ਼ੱਕ ਹੈ ਅਤੇ ਉਹ ਬਿਨਾਂ ਰੋਕ-ਟੋਕ ਜੇਲਾਂ ਵਿਚ ਬੈਠ ਕੇ ਆਰਾਮ ਨਾਲ ਮੋਬਾਇਲ ਦੀ ਵਰਤੋਂ ਕਰ ਰਹੇ ਹਨ। ਮਹਿਜ਼ ਕੁਝ ਪੈਸਿਆਂ ਲਈ ਜੇਲ ਪ੍ਰਸ਼ਾਸਨ ਦੀਆਂ ਕੁਝ ਕਾਲੀਆਂ ਭੇਡਾਂ ਜੇਲ੍ਹਾਂ ਵਿਚ ਗੈਂਗਸਟਰਾਂ ਨੂੰ ਮੋਬਾਇਲ ਮੁਹੱਈਆ ਕਰਵਾ ਦਿੰਦੀਆਂ ਹਨ। ਜੇਲ੍ਹਾਂ ਵਿਚ ਮੋਬਾਇਲਾਂ ਦੀ ਹੋ ਰਹੀ ਵਰਤੋਂ ਪੰਜਾਬ ਦੀ ਸੁਰੱਖਿਆ ਲਈ ਵੀ ਖ਼ਤਰਾ ਹੈ। ਹੈਰਾਨੀ ਦੀ ਗੱਲ ਹੈ ਕਿ ਕਈ ਅਜਿਹੇ ਮਾਮਲੇ ਵੀ ਪੁਲਸ ਨੇ ਸਾਹਮਣੇ ਰੱਖੇ, ਜਿਸ ਤੋਂ ਸਾਫ਼ ਹੋਇਆ ਹੈ ਕਿ ਜੇਲ੍ਹਾਂ ਵਿਚ ਬੈਠ ਕੇ ਗੈਂਗਸਟਰ ਕਤਲ ਵਰਗੀਆਂ ਵਾਰਦਾਤਾਂ ਕਰਵਾ ਰਹੇ ਹਨ ਪਰ ਇਸ ਦੇ ਬਾਵਜੂਦ ਕੋਈ ਸਖ਼ਤ ਐਕਸ਼ਨ ਨਹੀਂ ਲਿਆ ਗਿਆ। ਜੇਕਰ ਕੋਈ ਸਖ਼ਤੀ ਵੀ ਹੁੰਦੀ ਹੈ ਤਾਂ ਜੇਲ੍ਹ ਵਿਚ ਮੌਜੂਦ ਕਾਲੀਆਂ ਭੇਡਾਂ ਪਹਿਲਾਂ ਤੋਂ ਹੀ ਮੋਬਾਇਲ ਵਰਤ ਰਹੇ ਮੁਲਜ਼ਮਾਂ ਨੂੰ ਚੌਕਸ ਕਰ ਦਿੰਦੀਆਂ ਹਨ, ਜਦਕਿ ਕਈਆਂ ਕੋਲੋਂ ਮੋਬਾਇਲ ਵਾਪਸ ਲੈ ਕੇ ਟਿਕਾਣੇ ਵੀ ਲਾ ਦਿੱਤੇ ਜਾਂਦੇ ਹਨ। ਜੇਲ੍ਹਾਂ ਦੀਆਂ ਚੱਕੀਆਂ ਤੱਕ ਵਿਚ ਮੋਬਾਇਲ ਪਹੁੰਚਾ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਨੂੰ ਟ੍ਰੈਫਿਕ ਤੋਂ ਮਿਲੇਗੀ ਰਾਹਤ, ਜਲੰਧਰ-ਪਠਾਨਕੋਟ ਹਾਈਵੇਅ ’ਤੇ ਬਣਨਗੇ 4 ਨਵੇਂ ਬਾਈਪਾਸ
ਜੇਲ੍ਹਾਂ ’ਚ ਮੋਬਾਇਲ ਚਲਾਉਣ ਲਈ ਦਿੱਤੇ ਜਾਂਦੇ ਹਨ ਵਿਦੇਸ਼ੀ ਨੰਬਰ
ਜੇਲ੍ਹਾਂ ਵਿਚ ਮੋਬਾਇਲ ਚਲਾਉਣ ਲਈ ਲੋਕਲ ਨੰਬਰ ਨਹੀਂ, ਵਿਦੇਸ਼ੀ ਨੰਬਰ ਦਿੱਤੇ ਜਾਂਦੇ ਹਨ। ਇਨ੍ਹਾਂ ਨੰਬਰਾਂ ਤੋਂ ਸਿਰਫ਼ ਇੰਟਰਨੈੱਟ ਹੀ ਚਲਾਇਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਜੇਲ੍ਹਾਂ ਤੋਂ ਆਉਣ ਵਾਲੀਆਂ ਕਾਲਾਂ ਇੰਟਰਨੈੱਟ ਜ਼ਰੀਏ ਹੀ ਆਉਂਦਆਂ ਹਨ ਅਤੇ ਇਹ ਟਰੇਸ ਕਰਨੀਆਂ ਵੀ ਮੁਸ਼ਕਿਲ ਹੁੰਦੀਆਂ ਹਨ। ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਕਹਿ ਚੁੱਕੇ ਹਨ ਕਿ ਅੱਤਵਾਦੀ ਹੁਣ ਗੈਂਗਸਟਰਾਂ ਨੂੰ ਨਿਰਦੇਸ਼ ਦੇ ਰਹੇ ਹਨ।
ਇਹ ਵੀ ਪੜ੍ਹੋ: 'ਆਪ' ਦਾ ਮੁਕਾਬਲਾ ਕਰਨ ਲਈ CM ਚੰਨੀ ਖ਼ੁਦ ਨੂੰ ਆਮ ਆਦਮੀ ਦੇ ਰੂਪ ’ਚ ਪ੍ਰਦਰਸ਼ਿਤ ਕਰਨ ’ਚ ਜੁਟੇ
ਜੇਲ੍ਹਾਂ ’ਚ ਮੋਬਾਇਲ ਹੀ ਨਹੀਂ, ਐੱਲ. ਸੀ. ਡੀ. ਤੱਕ ਹੋ ਜਾਂਦੀ ਹੈ ਮੁਹੱਈਆ
ਮੋਬਾਇਲ ਤੋਂ ਇਲਾਵਾ ਜੇਲ੍ਹਾਂ ਵਿਚ ਮੁਲਜ਼ਮਾਂ ਨੂੰ ਐੱਲ. ਸੀ. ਡੀ. ਤੱਕ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ। ਕਈ ਗੈਂਗਸਟਰਾਂ ਨੇ ਆਪਣੀਆਂ ਤਸਵੀਰਾਂ ਵੀ ਸੋਸ਼ਲ ਸਾਈਟਾਂ ’ਤੇ ਅਪਲੋਡ ਕੀਤੀਆਂ, ਜਿਨ੍ਹਾਂ ਵਿਚ ਐੱਲ. ਸੀ. ਡੀ. ਦੇਖੀ ਜਾ ਸਕਦੀ ਹੈ। ਹਾਲ ਹੀ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਉਹ ਆਪਣੇ ਸਾਥੀਆਂ ਨਾਲ ਜੇਲ ਵਿਚ ਇਕ ਜਨਮ ਦਿਨ ਦੀ ਪਾਰਟੀ ਕਰਦਾ ਵਿਖਾਈ ਦਿੱਤਾ ਅਤੇ ਪਿੱਛਿਓਂ ਗਾਣਿਆਂ ਦੀਆਂ ਆਵਾਜ਼ਾਂ ਵੀ ਆ ਰਹੀਆਂ ਸਨ। ਸੂਤਰਾਂ ਦੀ ਮੰਨੀਏ ਤਾਂ ਹਰੇਕ ਸਹੂਲਤ ਵਾਲੀ ਬੈਰਕ ਦਾ ਪ੍ਰਤੀ ਮਹੀਨਾ ਖ਼ਰਚਾ ਦੇਣਾ ਪੈਂਦਾ ਹੈ। ਇਸ ਤੋਂ ਇਲਾਵਾ ਜੇਲਾਂ ਵਿਚ ਕੇਕ ਤੱਕ ਮੁਹੱਈਆ ਕਰਵਾ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: ਆਜ਼ਾਦੀ ਦੇ 74 ਸਾਲਾਂ ’ਚ ਇੰਨੇ ਕਿਸਾਨ ਅੰਦੋਲਨ ਨਹੀਂ ਹੋਏ, ਜਿੰਨੇ ਪਿਛਲੇ 7 ਸਾਲਾਂ ’ਚ ਹੋਏ: ਜਾਖੜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਾਵਰਕਾਮ ਵੱਲੋਂ 2 ਕਿੱਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖ਼ਪਤਕਾਰਾਂ ਦੇ 77.37 ਕਰੋੜ ਦੇ ਬਕਾਏ ਬਿੱਲ ਮੁਆਫ਼
NEXT STORY