ਬੁਢਲਾਡਾ (ਬਾਂਸਲ) : ਗੈਸ ਏਜੰਸੀ ਦੇ ਗੋਦਾਮ 'ਚੋਂ ਸਿਲੰਡਰ ਲੈਣ ਦੇ ਬਾਵਜੂਦ ਏਜੰਸੀ ਪ੍ਰਬੰਧਕਾਂ ਉੱਪਰ ਵੱਧ ਪੈਸੇ ਵਸੂਲਣ ਦਾ ਦੋਸ਼ ਲਗਾਉਦਿਆਂ ਖਪਤਕਾਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਗੈਸ ਦੀ ਡਿਲਵਰੀ ਦੀ ਪਰਚੀ ਲੈਣ ਸਮੇਂ ਉਨ੍ਹਾ ਨੇ ਕਾਊਂਟਰ ਤੋਂ ਗੁਦਾਮ ਡਿਲਵਰੀ ਦੀ ਪਰਚੀ ਕੱਟਣ ਦੀ ਬੇਨਤੀ ਕੀਤੀ ਸੀ ਪਰ ਪ੍ਰਬੰਧਕਾਂ ਵੱਲੋਂ ਹੋਮ ਡਿਲਵਰੀ ਦੇ ਹਿਸਾਬ ਨਾਲ 20 ਰੁਪਏ ਵੱਧ ਵਸੂਲ ਕੇ ਪਰਚੀ ਕੱਟ ਦਿੱਤੀ ਜਦੋਂਕਿ ਉਸਨੇ ਸਿਲੰਡਰ ਗੋਦਾਮ 'ਚੋਂ ਪ੍ਰਾਪਤ ਕੀਤਾ। ਉਨ੍ਹਾਂ ਏਜੰਸੀ ਦੇ ਖਿਲਾਫ ਵੱਧ ਪੈਸੇ ਵਸੂਲਣ ਦੀ ਸ਼ਿਕਾਇਤ ਪ੍ਰਸ਼ਾਸਨ ਨੂੰ ਦਿੱਤੀ ਅਤੇ ਕਾਰਵਾਈ ਦੀ ਮੰਗ ਕੀਤੀ। ਦੂਸਰੇ ਪਾਸੇ ਗੈਸ ਏਜੰਸੀ ਪ੍ਰਬੰਧਕਾਂ ਵੱਲੋਂ ਲੱਗੇ ਦੋਸ਼ਾਂ ਨੂੰ ਮੁੱਢੋ ਨਕਾਰਦਿਆਂ ਕਿਹਾ ਕਿ ਵੱਧ ਪੈਸੇ ਵਸੂਲਣ ਦਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀ ਹੈ ਉਹ ਇਸ ਦੀ ਜਾਂਚ ਕਰਨਗੇ।
ਡਾਕਟਰਾਂ ਵੱਲੋਂ ਔਜਲਾ ਦੇ ਬਾਈਕਾਟ ਦਾ ਐਲਾਨ
NEXT STORY