ਜਲੰਧਰ(ਅਮਿਤ)– ਐੱਲ. ਪੀ. ਜੀ. ਗੈਸ ਸਿਲੰਡਰ ਜਿਸ ਦੇ ਬਿਨਾਂ ਕਿਸੇ ਵੀ ਘਰ ਦੀ ਰਸੋਈ ਚੱਲ ਹੀ ਨਹੀਂ ਸਕਦੀ। ਭਾਵੇਂ ਗਰੀਬ ਹੋਵੇ ਜਾਂ ਅਮੀਰ, ਹਰ ਘਰ ਵਿਚ ਰੋਟੀ ਐੱਲ. ਪੀ. ਜੀ. ਗੈਸ ਸਿਲੰਡਰ 'ਤੇ ਹੀ ਬਣਦੀ ਹੈ। 'ਜਗ ਬਾਣੀ' ਨਾਲ ਵਿਸ਼ੇਸ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਲੀਡਰ ਅਤੇ ਚੇਅਰਮੈਨ ਐਂਟੀ ਕੁਰੱਪਸ਼ਨ ਸੋਸਾਇਟੀ (ਰਜਿ.) ਸੁਦੇਸ਼ ਵਿੱਜ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਮੋਬਾਇਲ ਨੰਬਰ ਪੋਰਟੇਬਿਲਟੀ ਦੀ ਤਰ੍ਹਾਂ ਐੱਲ. ਪੀ. ਜੀ. ਗੈਸ ਕੁਨੈਕਸ਼ਨ ਦੀ ਪੋਰਟੇਬਿਲਟੀ ਦੀ ਮੰਗ ਉਠ ਰਹੀ ਸੀ। ਭਾਰਤ ਸਰਕਾਰ ਵੱਲੋਂ ਐੱਲ. ਪੀ. ਜੀ. ਗੈਸ ਕੁਨੈਕਸ਼ਨ ਪੋਰਟੇਬਿਲਟੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਤਾਂ ਜੋ ਹਰ ਗਾਹਕ ਨੂੰ ਆਪਣੀ ਮਰਜ਼ੀ ਨਾਲ ਆਪਣਾ ਮਨਪਸੰਦ ਡੀਲਰ ਚੁਣਨ ਦਾ ਅਧਿਕਾਰ ਪ੍ਰਾਪਤ ਹੋ ਸਕੇ ਪਰ ਮੌਜੂਦਾ ਸਮੇਂ 'ਚ ਇਹ ਸੁਵਿਧਾ ਸਿਰਫ ਨਾਂ ਦੀ ਹੀ ਬਣ ਕੇ ਰਹਿ ਗਈ ਹੈ ਅਤੇ ਕਿਸੇ ਵੀ ਗਾਹਕ ਨੂੰ ਇਸਦਾ ਸਹੀ ਲਾਭ ਮਿਲ ਹੀ ਨਹੀਂ ਰਿਹਾ। ਦੇਸ਼ ਵਿਚ ਗੈਸ ਸਿਲੰਡਰ ਦੀ ਸਪਲਾਈ ਕਰਨ ਵਾਲੀਆਂ 3 ਮੁੱਖ ਕੰਪਨੀਆਂ ਆਈ. ਓ. ਸੀ., ਬੀ. ਪੀ. ਸੀ. ਐੱਲ. ਅਤੇ ਐੱਚ. ਪੀ. ਸੀ. ਵੱਲੋਂ ਵੀ ਗਾਹਕਾਂ ਦੀ ਇਸ ਸੁਵਿਧਾ ਦੀ ਖੂਬ ਦੁਰਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਦੇਸ਼ ਦੇ ਕਰੋੜਾਂ ਗੈਸ ਉਪਭੋਗਤਾਵਾਂ ਕੋਲੋਂ ਇਹ ਅਧਿਕਾਰ ਜ਼ਬਰਦਸਤੀ ਖੋਹਿਆ ਜਾ ਰਿਹਾ ਹੈ।
ਕੀ ਹੈ ਐੱਲ. ਪੀ. ਜੀ. ਗੈਸ ਕੁਨੈਕਸ਼ਨ ਪੋਰਟੇਬਿਲਟੀ
ਐੱਲ. ਪੀ. ਜੀ. ਗੈਸ ਕੁਨੈਕਸ਼ਨ ਪੋਰਟੇਬਿਲਟੀ ਦੇ ਤਹਿਤ ਕੋਈ ਵੀ ਗਾਹਕ ਆਪਣੀ ਮਰਜ਼ੀ ਨਾਲ ਆਪਣੇ ਡੀਲਰ ਨੂੰ ਕਦੇ ਵੀ ਬਦਲ ਸਕਦਾ ਹੈ। ਇਸਦੀ ਜ਼ਰੂਰਤ ਇਸ ਲਈ ਪਈ ਕਿਉਂਕਿ ਕਈ ਵਾਰ ਕੁਝ ਡੀਲਰ ਗਾਹਕਾਂ ਨੂੰ ਗੈਸ ਸਿਲੰਡਰ ਦੀ ਸਪਲਾਈ ਸਹੀ ਢੰਗ ਨਾਲ ਨਹੀਂ ਕਰਦੇ ਜਾਂ ਫਿਰ ਕਿਸੇ ਹੋਰ ਕਾਰਨ ਗਾਹਕਾਂ ਨੂੰ ਕੋਈ ਪ੍ਰੇਸ਼ਾਨੀ ਉਠਾਉਣੀ ਪੈਂਦੀ ਹੈ ਤਾਂ ਉਸ ਸੂਰਤ ਵਿਚ ਉਹ ਇਸ ਸੁਵਿਧਾ ਦਾ ਇਸਤੇਮਾਲ ਕਰ ਸਕਦਾ ਹੈ।
ਕਿਵੇਂ ਗੈਸ ਕੰਪਨੀਆਂ ਕਰ ਰਹੀਆਂ ਹਨ ਗਾਹਕਾਂ ਦੇ ਅਧਿਕਾਰਾਂ ਦਾ ਹਨਨ?
ਸੁਦੇਸ਼ ਵਿੱਜ ਨੇ ਦੱਸਿਆ ਕਿ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਤਿੰਨੇ ਗੈਸ ਕੰਪਨੀਆਂ ਸਿਰਫ ਆਪਣੇ ਨਿੱਜੀ ਮੁਨਾਫੇ ਨੂੰ ਮੁੱਖ ਰੱਖਦੇ ਹੋਏ ਲੱਖਾਂ ਗਾਹਕਾਂ ਦੇ ਮੌਲਿਕ ਅਧਿਕਾਰਾਂ ਦਾ ਹਨਨ ਕਰਨ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਗੈਸ ਕੰਪਨੀਆਂ ਜਦੋਂ ਕਿਸੇ ਇਲਾਕੇ ਵਿਚ ਨਵਾਂ ਡੀਲਰ ਬਣਾਉਂਦੀਆਂ ਹਨ ਤਾਂ ਉਸ ਨੂੰ ਕੰਮ ਦੇਣ ਦੇ ਨਾਂ 'ਤੇ ਪਹਿਲਾਂ ਹੀ ਕੰਮ ਕਰ ਰਹੇ ਡੀਲਰਾਂ ਕੋਲ ਮੌਜੂਦ ਗਾਹਕਾਂ ਦੇ ਕੁਨੈਕਸ਼ਨਾਂ ਨੂੰ ਆਪਣੇ ਦਫਤਰ ਵਿਚ ਬੈਠੇ-ਬੈਠੇ ਹੀ ਨਵੇਂ ਡੀਲਰਾਂ ਕੋਲ ਟਰਾਂਸਫਰ ਕਰ ਦਿੱਤਾ ਜਾਂਦਾ ਹੈ। ਕੁਨੈਕਸ਼ਨ ਟਰਾਂਸਫਰ ਕਰਦੇ ਸਮੇਂ ਗਾਹਕਾਂ ਕੋਲੋਂ ਇਹ ਵੀ ਨਹੀਂ ਪੁੱਛਿਆ ਜਾਂਦਾ ਹੈ ਕਿ ਨਵੇਂ ਡੀਲਰ ਤੋਂ ਉਹ ਗੈਸ ਸਿਲੰਡਰ ਲੈਣਾ ਵੀ ਚਾਹੁੰਦੇ ਹਨ ਜਾਂ ਨਹੀਂ? ਇੰਨਾ ਹੀ ਨਹੀਂ, ਕੁਨੈਕਸ਼ਨ ਟਰਾਂਸਫਰ ਕਰਦੇ ਸਮੇਂ ਇਸ ਗੱਲ ਦਾ ਖਿਆਲ ਨਹੀਂ ਰੱਖਿਆ ਜਾਂਦਾ ਕਿ ਨਵਾਂ ਡੀਲਰ ਗਾਹਕਾਂ ਨੂੰ ਡਲਿਵਰੀ ਦੇਣ ਵਿਚ ਸਮਰੱਥ ਹੈ ਜਾਂ ਨਹੀਂ? ਇਸ ਤੋਂ ਇਲਾਵਾਂ ਇਕ ਇਲਾਕੇ ਦੇ ਗਾਹਕ ਨੂੰ ਉਸ ਦੇ ਨਜ਼ਦੀਕ ਸਥਿਤ ਡੀਲਰ ਨਾਲੋਂ ਕਾਫੀ ਦੂਰ ਸਥਿਤ ਡੀਲਰ ਕੋਲ ਟਰਾਂਸਫਰ ਕਰ ਦਿੱਤਾ ਜਾਂਦਾ ਹੈ, ਜੋ ਕਿ ਸਰਾਸਰ ਗਲਤ ਅਤੇ ਗਾਹਕਾਂ ਨਾਲ ਧੋਖੇ ਦੇ ਸਮਾਨ ਹੈ।
ਮਾਸੂਮ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਲਈ ਹੋਵੇ ਫਾਂਸੀ ਦੀ ਸਜ਼ਾ
NEXT STORY