ਪੱਟੀ, (ਸੌਰਭ, ਸੌਢੀ, ਪਾਠਕ)- ਸ੍ਰੀ ਗੁਰੂ ਗੋਬਿੰਦ ਸਿੰਘ ਸਰਕਾਰੀ ਹਾਈ ਸਕੂਲ ਕੈਰੋਂ ਦੀ 311 ਕਨਾਲ (39 ਏਕੜ) ਜ਼ਮੀਨ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਕਬਜ਼ਾ ਮੁਕਤ ਕਰ ਕੇ ਜ਼ਮੀਨ ਵਾਪਸ ਸਕੂਲ ਨੂੰ ਸੌਂਪੀ ਜਾ ਰਹੀ ਹੈ।
ਇਹ ਪ੍ਰਗਟਾਵਾ ਪੱਟੀ ਹਲਕੇ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਅੱਜ ਰੈਸਟ ਹਾਊਸ ਪੱਟੀ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਦੌਰਾਨ ਗਿੱਲ ਨੇ ਕਿਹਾ ਕਿ ਮੈਂ ਕਾਂਗਰਸ ਸਰਕਾਰ ਬਣਨ 'ਤੇ ਪੰਜਾਬ ਵਿਧਾਨ ਸਭਾ ਦੇ ਪਹਿਲੇ ਸੈਸ਼ਨ 'ਚ ਹੀ ਸਾਰਾ ਮਾਮਲ੍ਰਾ ਉਠਾਇਆ ਸੀ, ਜਿਸ 'ਤੇ ਕਾਰਵਾਈ ਕਰਦਿਆਂ ਸਰਕਾਰ ਨੇ ਇਸ ਦੀ ਜਾਂਚ ਸ਼ੁਰੂ ਕਰਵਾਈ। ਇਸ ਤਹਿਤ ਸਕੱਤਰ ਸਕੂਲ ਸਿੱਖਿਆ ਪੰਜਾਬ ਚੰਡੀਗੜ੍ਹ ਦੇ ਅ-ਸ ਪੱਤਰ ਨੰਬਰ 10/06-17 (ਵ 5) 661 ਮਿਤੀ 9 ਅਕਤੂਬਰ 2017 ਦੇ ਸਬੰਧ 'ਚ ਸਕੱਤਰ ਸਕੂਲ ਸਿੱਖਿਆ ਪੰਜਾਬ ਵੱਲੋਂ ਉਪਰੋਕਤ ਵਿਸ਼ੇ ਸਬੰਧੀ ਡੀ. ਸੀ. ਤਰਨਤਾਰਨ ਨੂੰ ਸਕੂਲ ਦੀ ਜ਼ਮੀਨ ਦੇ ਗਲਤ ਇੰਤਕਾਲਾਂ ਨੂੰ ਰੀਵਿਊ ਕਰਨ ਲਈ ਲਿਖਿਆ ਗਿਆ ਅਤੇ ਜ਼ਿਲਾ ਸਿੱਖਿਆ ਸੈਕੰਡਰੀ ਅਫਸਰ ਤਰਨਤਾਰਨ ਵੱਲੋਂ ਦਰਖਾਸਤ ਨੰਬਰ 145-ਆਈ. ਜੀ. ਪੀ.-2 ਮਿਤੀ 24 ਅਕਤੂਬਰ 2017 ਨੂੰ ਐੱਸ. ਐੱਸ. ਪੀ. ਤਰਨਤਾਰਨ ਨੂੰ ਕਾਰਵਾਈ ਹਿੱਤ ਦਿੱਤੀ ਗਈ, ਜਿਸ 'ਤੇ ਡੀ. ਸੀ. ਤਰਨਤਾਰਨ ਵੱਲੋਂ ਮਿਲੀਆਂ ਹਦਾਇਤਾਂ ਮੁਤਾਬਕ ਪੁਲਸ ਨੇ ਕਾਰਵਾਈ ਕਰਦਿਆਂ ਇਸ 'ਤੇ ਨਾਜਾਇਜ਼ ਕਬਜ਼ਾਧਾਰੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗਿੱਲ ਨੇ ਦੱਸਿਆ ਕਿ ਕੈਰੋਂ ਸਕੂਲ ਦੀ ਜ਼ਮੀਨ 'ਤੇ 25 ਸਾਲਾਂ ਬਾਅਦ ਇੰਤਕਾਲ ਦੁਬਾਰਾ ਸਕੂਲ ਦੇ ਨਾਮ ਕਰਵਾਉਣ 'ਚ ਕਾਮਯਾਬ ਹੋਏ ਹਾਂ ਅਤੇ 8 ਨਵੰਬਰ 2017 ਨੂੰ ਇੰਤਕਾਲ ਨੰਬਰ 2314, 2315 ਅਤੇ 2316 ਰਾਹੀਂ 311 ਕਨਾਲ ਮੁੜ ਸਕੂਲ ਦੇ ਨਾਂ ਹੋ ਗਈ ਹੈ। ਗਿੱਲ ਨੇ ਕਿਹਾ ਕਿ ਪੁਲਸ ਥਾਣਾ ਸਦਰ ਪੱਟੀ 'ਚ ਇਨ੍ਹਾਂ ਕਬਜ਼ਾਧਾਰੀਆਂ ਅਤੇ ਇਨ੍ਹਾਂ ਨਾਲ ਮਿਲੀਭੁਗਤ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਲਖਬੀਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਸ਼ਕਰੀ, ਗੁਰਬਖਸ਼ ਸਿੰਘ ਪੁੱਤਰ ਬਲਦੇਵ ਸਿੰਘ, ਦਵਿੰਦਰ ਸਿੰਘ ਪੁੱਤਰ ਚਰਨ ਸਿੰਘ, ਮਨਜੀਤ ਸਿੰਘ ਪੁੱਤਰ ਕੁੰਦਨ ਸਿੰਘ, ਹਰਨੇਕ ਸਿੰਘ ਪੁੱਤਰ ਕੁੰਦਨ ਸਿੰਘ, ਭੁਪਿੰਦਰ ਸਿੰਘ ਪੁੱਤਰ ਰਣਜੀਤ ਸਿੰਘ, ਗੁਰਿੰਦਰ ਸਿੰਘ ਪੁੱਤਰ ਰਣਜੀਤ ਸਿੰਘ, ਗੁਰਨਾਮ ਸਿੰਘ ਪੁੱਤਰ ਅਮਰ ਸਿੰਘ, ਸੁਰਜੀਤ ਸਿੰਘ ਪੁੱਤਰ ਅਮਰੀਕ ਸਿੰਘ (ਸਾਰੇ ਵਾਸੀ ਪਿੰਡ ਕੈਰੋਂ), ਗੁਰਚਰਨ ਸਿੰਘ ਹੁੰਦਲ ਤਹਿਸੀਲਦਾਰ, ਊਧਮ ਸਿੰਘ ਕਾਨੂੰਗੋ, ਪ੍ਰਕਾਸ਼ ਚੰਦ ਪਟਵਾਰੀ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਇਨ੍ਹਾਂ 'ਚੋਂ 3 ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ 2 ਦੀ ਮੌਤ ਹੋ ਚੁੱਕੀ ਹੈ। ਬਾਕੀਆਂ ਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਪਿੰਡ ਕੈਰੋਂ ਦੀ ਪੰਚਾਇਤ ਦੀ 55 ਕਿੱਲੇ ਜ਼ਮੀਨ ਵੀ ਕਬਜ਼ਾ ਮੁਕਤ ਕਰਵਾਈ ਜਾਵੇਗੀ ਕਿਉਂਕਿ ਇਸ 'ਤੇ ਕਬਜ਼ਾਧਾਰਕਾਂ ਵੱਲੋਂ ਜਾਅਲੀ ਇੰਤਕਾਲ ਰਾਹੀਂ ਸਟੇਅ ਲੈ ਕੇ ਆਮਦਨ ਖਾਧੀ ਜਾ ਰਹੀ ਹੈ। ਇਸ ਮੌਕੇ ਸੁਖਵਿੰਦਰ ਸਿੰਘ ਸਿੱਧੂ, ਦਲਬੀਰ ਸਿੰਘ ਸੇਖੋਂ, ਹਰਮਨ ਸੇਖੋਂ, ਵਜ਼ੀਰ ਸਿੰਘ ਪਾਰਸ, ਸਾਧੂ ਸਿੰਘ ਚੰਬਲ, ਰਾਜਕਰਨ ਸਿੰਘ ਭੱਗੂਪੁਰ, ਐਡਵੋਕੇਟ ਵਰਿੰਦਰ ਕੁਮਾਰ ਸ਼ਰਮਾ ਤੇ ਗੁਰਲਾਲ ਸਿੰਘ ਸੇਖੋਂ ਆਦਿ ਵੀ ਹਾਜ਼ਰ ਸਨ।
ਡਿਪਟੀ ਮੈਡੀਕਲ ਕਮਿਸ਼ਨਰ ਵੱਲੋਂ ਸਰਕਾਰੀ ਹਸਪਤਾਲ ਆਲਮਵਾਲਾ ਦਾ ਨਿਰੀਖਣ
NEXT STORY