ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਟਾਂਡਾ ਦੇ ਪਿੰਡ ਲੋਧੀਚੱਕ ਵਿਚ ਘਰੋਂ ਖੇਡਣ ਲਈ ਨਿਕਲੀ 5ਵੀਂ ਜਮਾਤ ਦੀ ਵਿਦਿਆਰਥਣ ਗਵਾਂਢੀਆਂ ਦੇ ਹੀ ਨਿਰਮਾਣ ਅਧੀਨ ਘਰ ਦੇ ਸੇਪਟਿਕ ਟੈਂਕ (ਗਟਰ) 'ਚ ਡਿੱਗ ਕੇ ਮੌਤ ਦਾ ਸ਼ਿਕਾਰ ਹੋਣ ਗਈ। ਮ੍ਰਿਤਿਕ ਬੱਚੀ ਦੀ ਪਛਾਣ ਮਨਦੀਪ ਕੌਰ ਪੁੱਤਰੀ ਜੀਤ ਰਾਮ ਦੇ ਰੂਪ 'ਚ ਹੋਈ ਹੈ। ਜ਼ਿਕਰਯੋਗ ਹੈ ਕਿ ਮਨਦੀਪ ਟੀ. ਵੀ. ਦੇਖਦੇ ਦੇਖਦੇ ਸ਼ੁੱਕਰਵਾਰ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਘਰੋਂ ਨਿਕਲੀ ਸੀ। ਕਾਫੀ ਸਮਾਂ ਘਰ ਵਾਪਸ ਨਾ ਆਉਣ 'ਤੇ ਜਦ ਪਰਿਵਾਰ ਨੇ ਉਸ ਦੀ ਭਾਲ ਕੀਤੀ ਤਾਂ 8 ਵਜੇ ਦੇ ਕਰੀਬ ਨਜ਼ਦੀਕੀ ਨਿਰਮਾਣ ਅਧੀਨ ਘਰ ਦੇ ਵੇਹੜੇ 'ਚ ਖੁੱਲੇ ਗਟਰ 'ਚ ਉਸ ਦੇ ਬੂਟ ਤੈਰਦੇ ਨਜ਼ਰ ਆਏ।

ਲਗਭਗ 7-8 ਫੁੱਟ ਡੂੰਘੇ ਗਟਰ ਦੇ ਪਾਣੀ 'ਚੋਂ ਮਨਦੀਪ ਨੂੰ ਕੱਢ ਕੇ ਟਾਂਡਾ ਦੇ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਇਸ ਦਰਦਨਾਕ ਮੌਤ ਕਾਰਨ ਜਿੱਥੇ ਪਰਿਵਾਰ ਸਦਮੇ 'ਚ ਹੈ, ਉਥੇ ਹੀ ਪਿੰਡ 'ਚ ਵੀ ਮਾਤਮ ਦੀ ਲਹਿਰ ਛਾਈ ਹੋਈ ਹੈ।
ਵਿਧਾਇਕ ਵੱਲੋਂ ਲਾਏ ਗਏ ਦੋਸ਼ ਬੇਬੁਨਿਆਦ : ਬਗੀਰਥ ਰਾਏ ਗੀਰਾ
NEXT STORY