ਲੁਧਿਆਣਾ (ਰਿਸ਼ੀ) : ਥਾਣਾ ਮਾਡਲ ਟਾਊਨ ਦੇ ਇਲਾਕੇ 'ਚ ਇਕ ਐੱਨ. ਆਰ. ਆਈ. ਦੀ ਕੋਠੀ ’ਚੋਂ 19 ਸਾਲ ਦੀ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਹਾਲ ਦੀ ਘੜੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀ ਹੈ। ਇਸ ਗੱਲ ਨੂੰ ਲੈ ਕੇ ਇਲਾਕੇ 'ਚ ਚਰਚਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਉਸ ਦੀ ਮੌਤ ਹੋਈ ਹੈ। ਹਾਲ ਦੀ ਘੜੀ ਪੋਸਟਮਾਰਟਮ ਅਤੇ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਭੇਤ ਖੁੱਲ੍ਹੇਗਾ।
ਇਹ ਵੀ ਪੜ੍ਹੋ : ਭਾਰਤ 'ਚ 10 ਹਫਤਿਆਂ ਦਾ ਲਾਕ ਡਾਊਨ ਟਾਲ ਸਕਦਾ ਹੈ 'ਕੋਰੋਨਾ ਦਾ ਖਤਰਾ' : ਰਿਚਰਡ ਹਾਰਟਨ (ਵੀਡੀਓ)
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਪਵਨ ਕੁਮਾਰ ਦੇ ਮੁਤਾਬਕ ਮ੍ਰਿਤਕਾ ਆਪਣੇ ਪਿਤਾ ਦੇ ਨਾਲ ਐੱਨ. ਆਰ. ਆਈ. ਦੀ ਕੋਠੀ 'ਚ 4 ਮਹੀਨੇ ਪਹਿਲਾਂ ਰਹਿਣ ਆਈ ਸੀ ਅਤੇ ਬਤੌਰ ਕੇਅਰ ਟੇਕਰ ਦੋਵੇਂ ਰਹਿ ਰਹੇ ਸਨ। ਬੇਟੀ ਇਕ ਟੈਲੀਕਾਮ ਕੰਪਨੀ 'ਚ ਨੌਕਰੀ ਕਰਦੀ ਸੀ। ਪਿਤਾ ਮੁਤਾਬਕ 15 ਦਿਨ ਪਹਿਲਾਂ ਉਸ ਨੂੰ ਬੁਖਾਰ ਹੋਇਆ ਸੀ ਅਤੇ ਦਵਾਈ ਲੈਣ 'ਤੇ ਠੀਕ ਹੋ ਗਈ ਸੀ, ਜਿਸ ਤੋਂ 4 ਦਿਨਾਂ ਬਾਅਦ ਖਾਂਸੀ, ਜ਼ੁਕਾਮ ਦੀ ਸ਼ਿਕਾਇਤ ਆਉਣ 'ਤੇ ਦਵਾਈ ਲੈ ਕੇ ਦਿੱਤੀ।
ਇਹ ਵੀ ਪੜ੍ਹੋ : ਵੱਡੀ ਖਬਰ : ਲੁਧਿਆਣਾ 'ਚ ਨਵੇਂ ਕੋਰੋਨਾ ਕੇਸ ਦੀ ਪੁਸ਼ਟੀ, ਜ਼ਿਲਾ ਮੰਡੀ ਅਫਸਰ ਦੀ ਬੇਟੀ ਵੀ ਪਾਜ਼ੇਟਿਵ
ਬੁੱਧਵਾਰ ਰਾਤ 2 ਵਜੇ ਅਚਾਨਕ ਸਾਹ ਨਾ ਆਉਣ ਕਾਰਨ ਦਮ ਤੋੜ ਦਿੱਤਾ। ਪੁਲਸ ਮੁਤਾਬਕ ਪਿਤਾ ਵੱਲੋਂ ਦੱਸੀਆਂ ਗਈਆਂ ਗੱਲਾਂ ਤੋਂ ਤਾਂ ਕੋਰੋਨਾ ਦੇ ਲੱਛਣ ਨਜ਼ਰ ਆ ਰਹੇ ਹਨ ਪਰ ਹਾਲ ਦੀ ਘੜੀ ਕੁਝ ਕਿਹਾ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ : ਪੰਜਾਬ ਅੰਦਰ ਕੋਰੋਨਾ ਦੇ ਕਹਿਰ 'ਚ ਖੁਸ਼ੀਆਂ, ਲੁਧਿਆਣਾ ਸਭ ਤੋਂ ਅੱਗੇ
ਟੋਭਾ ਟੇਕ ਸਿੰਘ ਦਾ ਦਾਨਾ ਬੰਦਾ ‘ਟੇਕ ਸਿੰਘ’
NEXT STORY