ਲੁਧਿਆਣਾ (ਅਨਿਲ): ਸਲੇਮ ਟਾਬਰੀ ਥਾਣੇ ਦੀ ਪੁਲਸ ਨੇ ਇਕ ਅਣਪਛਾਤੇ ਸ਼ੱਕੀ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਸ ਨੇ ਨਿੱਜੀ ਲਾਭ ਲਈ ਇਕ ਨਾਬਾਲਗ ਲੜਕੀ ਨੂੰ ਬੰਧਕ ਬਣਾਇਆ ਸੀ। ਜਾਂਚ ਅਧਿਕਾਰੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਚਿੱਟੀ ਕਲੋਨੀ ਦੇ ਰਹਿਣ ਵਾਲੇ ਅਜੈ ਕੁਮਾਰ ਦੀ ਪਤਨੀ ਪੂਜਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 30 ਅਕਤੂਬਰ ਨੂੰ ਉਹ ਆਪਣੀ ਵੱਡੀ ਧੀ ਨਾਲ ਕੰਮ ਲਈ ਘਰੋਂ ਨਿਕਲੀ ਸੀ। ਜਦੋਂ ਉਹ ਦੇਰ ਰਾਤ ਘਰ ਵਾਪਸ ਆਈ ਤਾਂ ਉਸ ਦੀ 13 ਸਾਲਾ ਨਾਬਾਲਗ ਧੀ ਲਾਪਤਾ ਸੀ। 
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਐਕਸ਼ਨ! ਨੌਕਰੀ ਤੋਂ Dismiss ਕੀਤੇ ਗਏ ਮੁਲਾਜ਼ਮ, ਪੁਲਸ ਨੇ ਕਰ ਲਿਆ ਗ੍ਰਿਫ਼ਤਾਰ
ਉਹ ਆਪਣੀ ਧੀ ਦੀ ਭਾਲ ਕਰਦੀ ਰਹੀ, ਪਰ ਉਹ ਨਹੀਂ ਮਿਲੀ। ਇਸ ਤੋਂ ਬਾਅਦ, ਪੀੜਤ ਪਰਿਵਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੂੰ ਸ਼ੱਕ ਹੈ ਕਿ ਕੋਈ ਅਣਪਛਾਤਾ ਵਿਅਕਤੀ ਉਸ ਦੀ 13 ਸਾਲਾ ਨਾਬਾਲਗ ਧੀ ਨੂੰ ਨਿੱਜੀ ਲਾਭ ਲਈ ਬੰਧਕ ਬਣਾ ਰਿਹਾ ਹੈ। ਇਸ ਤੋਂ ਬਾਅਦ, ਪੁਲਸ ਨੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ, ਅਣਪਛਾਤੇ ਸ਼ੱਕੀ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 
ਸਕੂਲ ’ਚ ਚੋਰੀ ਕਰਨ ਦੇ ਦੋਸ਼ ’ਚ ਨੌਜਵਾਨ ਗ੍ਰਿਫ਼ਤਾਰ
NEXT STORY