ਚੰਡੀਗਡ਼੍ਹ, (ਸੁਸ਼ੀਲ)- ਸੈਕਟਰ-52 ਦੀ ਟੀਨ ਕਾਲੋਨੀ ਸਥਿਤ ਮਕਾਨ ’ਚ 18 ਸਾਲਾ ਲਡ਼ਕੀ ਨੇ ਸੋਮਵਾਰ ਸ਼ਾਮ ਨੂੰ ਫਾਹ ਲਾ ਲਿਆ। ਪੁਲਸ ਨੇ ਲਡ਼ਕੀ ਨੂੰ ਫਾਹੇ ਤੋਂ ਉਤਾਰਿਆ ਤੇ ਸੈਕਟਰ-16 ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਅਲਕਾ ਵਜੋਂ ਹੋਈ ਹੈ। ਪੁਲਸ ਨੂੰ ਮੌਕੇ ਤੋਂ ਕੋਈ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਸੈਕਟਰ-36 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਇੰਚਾਰਜ ਰਣਜੋਤ ਸਿੰਘ ਨੇ ਦੱਸਿਆ ਕਿ ਸੋਮਵਾਰ ਸ਼ਾਮ ਪੁਲਸ ਨੂੰ ਸੂਚਨਾ ਮਿਲੀ ਕਿ ਸੈਕਟਰ-52 ਦੀ ਟੀਨ ਕਾਲੋਨੀ ’ਚ ਇਕ ਲਡ਼ਕੀ ਨੇ ਫਾਹ ਲਾ ਲਿਆ ਹੈ। ਅਲਕਾ ਦਸਵੀਂ ’ਚ ਪਡ਼੍ਹਦੀ ਸੀ। ਘਟਨਾ ਸਮੇਂ ਉਹ ਘਰ ’ਚ ਇਕੱਲੀ ਸੀ।
ਡੀ. ਐੱਸ. ਪੀ. ਟ੍ਰੈਫਿਕ ’ਤੇ ਲਾਏ ਲੱਖਾਂ ਰੁਪਏ ਰਿਸ਼ਵਤ ਲੈਣ ਦੇ ਦੋਸ਼
NEXT STORY