ਬੁਢਲਾਡਾ (ਬਾਸਲ) : ਸਥਾਨਕ ਸ਼ਹਿਰ ਅੰਦਰ ਪਿਛਲੇ ਕੁਝ ਦਿਨਾਂ ਤੋਂ ਚੋਰੀ ਦੀਆਂ ਵੱਧ ਰਹੀਆ ਵਾਰਦਾਤਾਂ ਕਾਰਨ ਲੋਕਾਂ ਦੇ ਮੰਨਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਸ਼ਹਿਰ ਦੇ ਕੁਲਾਣਾ ਚੌਂਕ ਸਥਿਤ ਮਾਤਾ ਕੱਲਰਾ ਵਾਲੀ ਮੰਦਿਰ ਵਿਖੇ ਚੋਰਾਂ ਵੱਲੋਂ ਗੋਲਕਾਂ ਭੰਨ੍ਹ ਕੇ ਨਕਦੀ ਚੋਰੀ ਕਰ ਲਈ। ਮੰਦਿਰ ਕਮੇਟੀ ਦੇ ਪ੍ਰਧਾਨ ਡਾ. ਜਗਨ ਨਾਥ ਨੇ ਦੱਸਿਆ ਕਿ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਚੋਰਾ ਵੱਲੋਂ ਮੰਦਿਰ ਦੀ ਗੋਲਕ ਭੰਨ੍ਹ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਜਾਂਦੇ ਹੋਏ ਚੋਰਾਂ ਨੇ ਮੰਦਿਰ ਅੰਦਰ ਖੜ੍ਹਾ ਉਨ੍ਹਾਂ ਦਾ ਮੋਟਰਸਾਇਕਲ ਵੀ ਚੋਰੀ ਕਰ ਲਿਆ ਜੋ ਮੰਦਿਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆ ਵਿਚ ਕੈਦ ਹੋ ਚੁੱਕੀ ਹੈ।
ਵਰਣਨਯੋਗ ਹੈ ਕਿ ਇਸ ਤੋਂ ਪਹਿਲਾ ਸ਼ਹਿਰ ਅੰਦਰ ਕਰਫਿਊ ਦੌਰਾਨ ਪਿਛਲੇ ਦਿਨੀਂ ਵੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਮੰਦਿਰ ਵਿਖੇ ਗੋਲਕ ਭੰਨ੍ਹ ਕੇ ਨਕਦੀ ਚੋਰੀ ਕਰ ਲਈ ਸੀ ਅਤੇ ਇਸੇ ਤਰ੍ਹਾਂ ਸ਼ਹਿਰ ਅੰਦਰ ਰਾਹਗੀਰਾਂ ਤੋਂ ਮੋਬਾਇਲ ਖੋਹਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਪਿਛਲੇ ਦਿਨੀਂ ਸ਼ਹਿਰ ਦੀ ਚੂੰਗੀ ਰੋਡ ਸਥਿਤ ਵੀ ਦਿਨੇ ਹੀ ਚੋਰਾਂ ਵੱਲੋਂ ਮੋਟਰਸਾਇਕਲ ਚੋਰੀ ਕਰ ਲਿਆ ਗਿਆ ਸੀ। ਚੋਰਾਂ ਦਾ ਅਜੇ ਤੱਕ ਕੋਈ ਵੀ ਪਤਾ ਨਾ ਲੱਗਣ ਕਾਰਨ ਵਾਰਦਾਤਾਂ ਵੱਧ ਰਹੀਆ ਹਨ ਜਿਸ ਕਾਰਨ ਲੋਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਰਫਿਊ ਦੌਰਾਨ ਰਾਤ ਸਮੇਂ ਪੁਲਸ ਦੀ ਗਸ਼ਤ ਵਧਾਈ ਜਾਵੇ। ਇਸ ਸੰਬੰਧੀ ਜਦੋਂ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਚੋਰੀ ਦੀਆਂ ਵਾਰਦਾਤਾਂ ਸੰਬੰਧੀ ਪੁਲਸ ਨੇ ਗਸ਼ਤ ਹੋਰ ਤੇਜ਼ ਕਰ ਦਿੱਤੀ ਹੈ ਅਤੇ ਚੋਰਾ ਦੀ ਜਲਦ ਹੀ ਭਾਲ ਕੀਤੀ ਜਾ ਰਹੀ ਹੈ।
ਚੰਡੀਗੜ੍ਹ 'ਚ ਪਤੀ-ਪਤਨੀ ਨੂੰ ਹੋਇਆ ਕੋਰੋਨਾ, 352 'ਤੇ ਪੁੱਜੀ ਪੀੜਤਾਂ ਦੀ ਗਿਣਤੀ
NEXT STORY