ਚੰਡੀਗੜ੍ਹ : ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਸ਼ਾਰਪ ਸ਼ੂਟਰ ਮਨਪ੍ਰੀਤ ਮਨੂੰ ਅਤੇ ਜਗਰੂਪ ਰੂਪਾ ਦੇ ਐਨਕਾਊਂਟਰ ਤੋਂ ਬਾਅਦ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿਚ ਗੋਲਡੀ ਬਰਾੜ ਨੇ ਪੁਲਸ ਵਲੋਂ ਢੇਰ ਕੀਤੇ ਗਏ ਮਨਪ੍ਰੀਤ ਮਨੂੰ ਅਤੇ ਜਗਰੂਪ ਰੂਪਾ ਨੂੰ ਸ਼ੇਰ ਦੱਸਿਆ ਹੈ। ਗੋਲਡੀ ਨੇ ਕਿਹਾ ਹੈ ਕਿ ਐਨਕਾਊਂਟਰ ਸਮੇਂ ਉਸ ਨੂੰ ਜਗਰੂਪ ਰੂਪਾ ਦਾ ਫੋਨ ਆਇਆ ਸੀ ਅਤੇ ਮੈਂ ਉਨ੍ਹਾਂ ਨੂੰ ਸਰੰਡਰ ਕਰਨ ਲਈ ਆਖਿਆ ਸੀ। ਜਿਸ ’ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਆਪਣੀ ਆਖਰੀ ਪਰਫਾਰਮੈਂਸ ਦਿਖਾ ਕੇ ਜਾਵਾਂਗੇ। ਜਿਸ ਤੋਂ ਬਾਅਦ ਦੋਵਾਂ ਨੇ 6 ਘੰਟੇ ਤੱਕ ਪੁਲਸ ਨੂੰ ਰੋਕੀ ਰੱਖਿਆ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਕਾਤਲ ਛੇਵੇਂ ਸ਼ਾਰਪ ਸ਼ੂਟਰ ਨੂੰ ਦਬੋਚਣ ਲਈ ਪੁਲਸ ਨੇ ਤਿਆਰ ਕੀਤਾ ਮਾਸਟਰ ਪਲਾਨ
ਕੀ ਲਿਖਿਆ ਗੋਲਡੀ ਬਰਾੜ ਨੇ
ਗੈਂਗਸਟਰ ਗੋਲਡੀ ਬਰਾੜ ਨੇ ਕਿਹਾ ਕਿ ਥੋੜ੍ਹੇ ਦਿਨ ਪਹਿਲਾਂ ਅੰਮ੍ਰਿਤਸਰ ’ਚ ਐਨਕਾਊਂਟਰ ਵਿਚ ਸਾਡੇ ਦੋ ਭਰਾਵਾਂ ਦੀ ਮੌਤ ਹੋ ਗਈ। ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਸਾਡੇ ਭਰਾ ਬੱਬਰ ਸ਼ੇਰ ਸਨ। ਉਨ੍ਹਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ। ਅਸੀਂ ਹਮੇਸ਼ਾ ਇਨ੍ਹਾਂ ਦੇ ਅਹਿਸਾਨਮੰਦ ਰਹਾਂਗੇ। ਇਨ੍ਹਾਂ ਦੇ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਵੇਗੀ। ਮੈਂ ਛੋਟੇ ਭਰਾ ਗੋਲੀ ਕਾਜੀਕੋਟ ਦਾ ਧੰਨਵਾਦ ਕਰਦਾ ਹਾਂ, ਜਿਸ ਨੇ ਇਨ੍ਹਾਂ ਦੋਵਾਂ ਨੂੰ ਮੇਰੇ ਨਾਲ ਮਿਲਾਇਆ ਸੀ।
ਇਹ ਵੀ ਪੜ੍ਹੋ : ਬੰਬੀਹਾ ਗਰੁੱਪ ਦਾ ਖ਼ਤਰਨਾਕ ਗੈਂਗਸਟਰ ਕਾਬੂ, ਗੈਂਗਵਾਰ ’ਚ ਵੀ ਸ਼ਾਮਲ
ਛੇ ਘੰਟੇ ਕੀਤਾ ਪੁਲਸ ਦਾ ਮੁਕਾਬਲਾ
ਗੋਲਡੀ ਨੇ ਲਿਖਿਆ ਕਿ ਐਨਕਾਊਂਟਰ ਵਾਲੇ ਦਿਨ ਜਦੋਂ ਪੁਲਸ ਨਾਲ ਟਾਕਰਾ ਹੋਇਆ ਤਾਂ ਮੈਨੂੰ ਜਗਰੂਪ ਨੇ ਫੋਨ ਕੀਤਾ ਸੀ, ਜਿਸ ’ਤੇ ਮੈਂ ਉਸ ਨੂੰ ਸਰੰਡਰ ਕਰਨ ਲਈ ਆਖਿਆ ਅਤੇ ਕਿਹਾ ਕਿ ਮੈਂ ਤੁਹਾਨੂੰ ਬਾਹਰ ਕੱਢਵਾ ਲਵਾਂਗਾ। ਅੱਗੋਂ ਸ਼ੇਰ ਕਹਿੰਦੇ ਕਿ ਭਰਾ ਤੁਹਾਨੂੰ ਆਪਣੀ ਆਖਰੀ ਪਰਫਾਰਮੈਂਸ ਦਿਖਾਉਣੀ ਹੈ। ਅਸੀਂ ਸਰੰਡਰ ਨਹੀਂ ਕਰਾਂਗੇ। ਮੇਰੇ ਡੈੱਡਲੀ ਬੁਆਇਜ਼ ਨੇ 6 ਘੰਟੇ ਤੱਕ ਪੁਲਸ ਨੂੰ ਰੋਕ ਕੇ ਰੱਖਿਆ। ਜਿਹੜੇ ਲੋਕ ਕਹਿੰਦੇ ਹਨ ਕਿ ਸਿੱਧੂ ਮੂਸੇਵਾਲਾ ਨੂੰ 8 ਲੋਕਾਂ ਨੇ ਮਾਰ ਦਿੱਤਾ। ਉਨ੍ਹਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਉਥੇ 8 ਸੀ ਅਤੇ ਇਥੇ ਇਕ ਹਜ਼ਾਰ ਪੁਲਸ ਵਾਲੇ, ਮੁਕਾਬਲਾ ਫਿਰ ਵੀ ਪੂਰਾ ਕੀਤਾ।
ਇਹ ਵੀ ਪੜ੍ਹੋ : ਛੋਟੇ ਨੇ ਵੱਡੇ ਭਰਾ ਨੂੰ ਦਿੱਤੀ ਦਿਲ ਕੰਬਾਊ ਮੌਤ, ਵਾਰਦਾਤ ਤੋਂ ਬਾਅਦ ਸਾਹਮਣੇ ਆਏ ਸੱਚ ਨੇ ਪੁਲਸ ਦੇ ਉਡਾਏ ਹੋਸ਼
ਅੰਕਿਤ ਨੂੰ ਪੈਸੇ ਨਾ ਦੇਣ ਦੀ ਗੱਲ ਗ਼ਲਤ
ਗੋਲਡੀ ਨੇ ਕਿਹਾ ਕਿ ਪੁਲਸ ਮੀਡੀਆ ਵਿਚ ਚੱਲ ਰਿਹਾ ਹੈ ਕਿ ਅੰਕਿਤ ਸੇਰਸਾ ਨੂੰ ਮੈਂ ਪੈਸੇ ਨਹੀਂ ਦਿੱਤੇ। ਮੈਂ ਉਸ ਦਾ ਫੋਨ ਨਹੀਂ ਚੁੱਕ ਰਿਹਾ। ਅਜਿਹੀ ਕੋਈ ਗੱਲ ਨਹੀਂ ਹੈ। ਉਹ ਮੇਰਾ ਭਰਾ ਹੈ। ਉਸ ਦਾ ਸਾਰਾ ਕੁੱਝ ਮੈਂ ਸੈੱਟ ਕਰ ਦਿੱਤਾ ਹੈ। ਪੁਲਸ ਅਜਿਹੀਆਂ ਗਲਤ ਗੱਲਾਂ ਨਾਕਰੇ।
ਇਹ ਵੀ ਪੜ੍ਹੋ : ਸਿੱਧੂ ਦੇ ਕਤਲ ਤੋਂ ਬਾਅਦ ਸ਼ੂਟਰ ਨੇ ਲਾਰੈਂਸ ਨੂੰ ਕੀਤਾ ਫੋਨ, ਕਿਹਾ ਗਿਆਨੀ ਗੱਡੀ ਚਾੜ੍ਹ ’ਤਾ, ਸਾਹਮਣੇ ਆਈ ਕਾਲ ਰਿਕਾਰਡਿੰਗ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜੰਮੂ-ਕਸ਼ਮੀਰ ’ਚ ਸ਼ਹੀਦ ਹੋਏ ਫੌਜੀ ਚਮਕੌਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ (ਤਸਵੀਰਾਂ)
NEXT STORY