ਲੁਧਿਆਣਾ (ਰਾਜ) : ਸਤਲੁਜ ਦਰਿਆ ਕੰਢੇ ਹੋਏ ਬਿਲਡਿੰਗ ਮਟੀਰੀਅਲ ਸਟੋਰ ਦੇ ਮਾਲਕ ਬਲਕਾਰ ਸਿੰਘ ਦੇ ਕਤਲ ਦੇ ਮਾਮਲੇ ਨੂੰ ਪੁਲਸ ਨੇ 24 ਘੰਟੇ ਦੇ ਅੰਦਰ ਸੁਲਝਾ ਲਿਆ ਹੈ। ਬਲਕਾਰ ਦਾ ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਉਸ ਦੇ ਛੋਟੇ ਭਰਾ ਨੇ ਕਰਵਾਇਆ ਸੀ। ਪ੍ਰਾਪਰਟੀ ਲਈ ਉਸ ਨੇ ਕੁਝ ਵਿਅਕਤੀਆਂ ਨੂੰ ਭਰਾ ਦੇ ਕਤਲ ਲਈ 5 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਕਾਤਲ ਮੁਲਜ਼ਮ ਕੁਲਦੀਪ ਸਿੰਘ, ਸੌਰਭ ਕੁਮਾਰ ਅਤੇ ਗੌਰੀ ਹਨ, ਜਦੋਂਕਿ ਮ੍ਰਿਤਕ ਦਾ ਭਰਾ ਗੁਰਦੀਪ ਸਿੰਘ ਉਰਫ ਦੀਪਾ ਹੈ, ਜਿਸ ਨੇ ਮੁਲਜ਼ਮਾਂ ਨੂੰ ਕਤਲ ਕਰਨ ਲਈ ਸੁਪਾਰੀ ਦਿੱਤੀ ਸੀ। ਥਾਣਾ ਮਿਹਰਬਾਨ ਦੀ ਪੁਲਸ ਨੇ ਮੁਲਜ਼ਮ ਗੁਰਦੀਪ ਸਿੰਘ ਅਤੇ ਸੌਰਭ ਕੁਮਾਰ ਨੂੰ ਕਾਬੂ ਕਰ ਲਿਆ ਹੈ, ਜਦੋਂਕਿ ਕੁਲਦੀਪ ਸਿੰਘ ਅਤੇ ਗੋਰੀ ਦੀ ਭਾਲ ਕੀਤੀ ਜਾ ਰਹੀ ਹੈ। ਫੜੇ ਗਏ ਮੁਲਜ਼ਮਾਂ ਤੋਂ ਕਤਲ ਵਿਚ ਵਰਤੀ ਕੁਹਾੜੀ ਅਤੇ ਬਾਈਕ ਬਰਾਮਦ ਹੋਈ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦੋ ਨੌਜਵਾਨਾਂ ਨੇ ਜ਼ਹਿਰ ਨਿਗਲ ਕੇ ਕੀਤੀ ਖ਼ੁਦਕੁਸ਼ੀ, ਪਰਿਵਾਰਾਂ ’ਚ ਵਿਛੇ ਸਥਰ
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ, ਜੁਆਇੰਟ ਸੀ. ਪੀ. ਰਵਚਰਣ ਸਿੰਘ ਬਰਾੜ, ਡੀ. ਸੀ. ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ ਬਲਕਾਰ ਸਿੰਘ, ਚਾਰ ਭਰਾ ਸਨ, ਜਿਸ ਵਿਚ ਬਲਕਾਰ ਦੂਜੇ ਨੰਬਰ ’ਤੇ ਅਤੇ ਮੁਲਜ਼ਮ ਗੁਰਦੀਪ ਸਿੰਘ ਸਭ ਤੋਂ ਛੋਟਾ ਭਰਾ ਸੀ। ਬਲਕਾਰ ਸਿੰਘ ਦਾ ਬਿਲਡਿੰਗ ਮਟੀਰੀਅਲ ਦਾ ਕੰਮ ਸੀ। 2 ਉਸ ਦੇ ਨਾਲ ਹੀ ਭਰਾ ਦੁਕਾਨ ’ਤੇ ਕੰਮ ਕਰਦੇ ਸਨ, ਜਦੋਂਕਿ ਗੁਰਦੀਪ ਸਿੰਘ ਵਾਟਰ ਟਰੀਟਮੈਂਟ ਪਲਾਂਟ ਵਿਚ ਡਰਾਇਵਰੀ ਕਰਦਾ ਸੀ। ਉਹ ਵਿਦੇਸ਼ ਜਾਣਾ ਚਾਹੁੰਦਾ ਸੀ ਪਰ ਉਸ ਕੋਲ ਇੰਨੇ ਪੈਸੇ ਨਹੀਂ ਸਨ ਕਿ ਵਿਦੇਸ਼ ਜਾ ਸਕੇ। ਉਨ੍ਹਾਂ ਦੀ ਸਾਂਝੀ ਇਕ 600 ਵਰਗ ਗਜ ਪ੍ਰਾਪਰਟੀ ਸੀ, ਜੋ ਗੁਰਦੀਪ ਸਿੰਘ ਵੇਚਣਾ ਚਾਹੁੰਦਾ ਸੀ। ਉਹ ਵਾਰ-ਵਾਰ ਬਲਕਾਰ ਤੋਂ ਉਕਤ ਪ੍ਰਾਪਰਟੀ ਵੇਚਣ ਦੀ ਜ਼ਿੱਦ ਕਰ ਰਿਹਾ ਸੀ ਪਰ ਬਲਕਾਰ ਉਸ ਪ੍ਰਾਪਰਟੀ ਨੂੰ ਅਜੇ ਵੇਚਣਾ ਨਹੀਂ ਚਾਹੁੰਦਾ ਸੀ। ਇਸ ਲਈ ਇਨ੍ਹਾਂ ਦੋਵਾਂ ’ਚ ਆਮ ਕਰ ਕੇ ਝਗੜਾ ਰਹਿੰਦਾ ਸੀ। ਉਦੋਂ ਤੋਂ ਉਸ ਦੇ ਮਨ ਵਿਚ ਸੀ ਕਿ ਉਹ ਬਲਕਾਰ ਨੂੰ ਮਰਵਾ ਕੇ ਪ੍ਰਾਪਰਟੀ ਵੇਚ ਦੇ ਉਸ ਦੇ ਪੈਸਿਆਂ ਨਾਲ ਵਿਦੇਸ਼ ਚਲਾ ਜਾਵੇਗਾ।
ਇਹ ਵੀ ਪੜ੍ਹੋ : ਸਿੱਧੂ ਦੇ ਕਤਲ ਤੋਂ ਬਾਅਦ ਸ਼ੂਟਰ ਨੇ ਲਾਰੈਂਸ ਨੂੰ ਕੀਤਾ ਫੋਨ, ਕਿਹਾ ਗਿਆਨੀ ਗੱਡੀ ਚਾੜ੍ਹ ’ਤਾ, ਸਾਹਮਣੇ ਆਈ ਕਾਲ ਰਿਕਾਰਡਿੰਗ
ਲਾਸਟ ਕਾਲ ਤੋਂ ਪੁਲਸ ਮੁਲਜ਼ਮਾਂ ਤੱਕ ਪੁੱਜੀ
ਪੁਲਸ ਦਾ ਕਹਿਣਾ ਹੈ ਕਿ ਮੋਬਾਇਲ ਦੀ ਲਾਸਟ ਕਾਲ ਜ਼ਰੀਏ ਹੀ ਮੁਲਜ਼ਮਾਂ ਤੱਕ ਪੁੱਜ ਸਕੀ ਹੈ। ਬਲਕਾਰ ਨੂੰ ਘਟਨਾ ਸਥਾਨ ’ਤੇ ਬੁਲਾਉਣ ਲਈ ਸੌਰਭ ਨੇ ਆਪਣੇ ਮੋਬਾਇਲ ਦੀ ਵਰਤੋਂ ਕੀਤੀ ਸੀ। ਉਸ ਦੀ ਲਾਸਟ ਕਾਲ ਦੀ ਡਿਟੇਲ ਕਢਵਾ ਕੇ ਪਹਿਲਾਂ ਪੁਲਸ ਸੌਰਭ ਤੱਕ ਪੁੱਜੀ। ਇਸ ਤੋਂ ਬਾਅਦ ਸੌਰਭ ਤੋਂ ਪੁੱਛਗਿੱਛ ਵਿਚ ਗੁਰਦੀਪ ਸਿੰਘ ਦਾ ਨਾਮ ਸਾਹਮਣੇ ਆਇਆ ਤਾਂ ਪੁਲਸ ਵੀ ਹੈਰਾਨ ਹੋ ਗਈ ਸੀ। ਇਸ ਤੋਂ ਬਾਅਦ ਪੁਲਸ ਨੇ ਗੁਰਦੀਪ ਨੂੰ ਹਿਰਾਸਤ ਵਿਚ ਲਿਆ, ਜਿਸ ਤੋਂ ਬਾਅਦ ਸਾਰੀਆਂ ਕੁੰਡੀਆਂ ਖੁੱਲ੍ਹ ਗਈਆਂ ਅਤੇ ਕਤਲ ਦੀ ਸਾਰੀ ਸਾਜ਼ਿਸ਼ ਸਾਹਮਣੇ ਆ ਗਈ।
ਇਹ ਵੀ ਪੜ੍ਹੋ : ਡੇਢ ਮਹੀਨਾ ਪਹਿਲਾਂ ਲਾਪਤਾ ਹੋਏ ਪਰਿਵਾਰ ਦੀਆਂ ਲਾਸ਼ਾਂ ਨਹਿਰ ’ਚੋਂ ਮਿਲੀਆਂ, ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ
8 ਮਹੀਨੇ ਪਹਿਲਾਂ ਵੀ ਦਿੱਤੀ ਸੀ ਕਤਲ ਲਈ ਇਕ ਲੱਖ ਦੀ ਸੁਪਾਰੀ
ਜੁਆਇੰਟ ਸੀ. ਪੀ. ਰਵਚਰਣ ਸਿੰਘ ਬਰਾੜ ਦਾ ਕਹਿਣਾ ਹੈ ਕਿ ਗੁਰਦੀਪ ਸਿੰਘ ਜਿਸ ਜਗ੍ਹਾ ਕੰਮ ਕਰਦਾ ਸੀ, ਉਥੇ ਕੁਲਦੀਪ ਸਿੰਘ ਵੀ ਕੰਮ ਕਰਦਾ ਸੀ। ਉਸ ਨੇ 8 ਮਹੀਨੇ ਪਹਿਲਾਂ ਭਰਾ ਦੇ ਕਤਲ ਦੀ ਯੋਜਨਾ ਬਣਾਈ ਸੀ। ਉਸ ਨੇ ਦਸੰਬਰ 2021 ’ਚ ਭਰਾ ਦੇ ਕਤਲ ਲਈ ਕੁਲਦੀਪ ਸਿੰਘ ਨੂੰ ਕਿਹਾ ਸੀ। ਉਸ ਨੇ ਕੰਮ ਦੇ ਬਦਲੇ ਕੁਲਦੀਪ ਨੂੰ ਇਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਉਦੋਂ ਕੁਲਦੀਪ ਸਿੰਘ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਬਲਕਾਰ ’ਤੇ ਹਮਲਾ ਕਰ ਦਿੱਤਾ ਸੀ। ਉਸ 0ਨੂੰ ਮਰਿਆ ਹੋਇਆ ਸਮਝ ਕੇ ਛੱਡ ਕੇ ਚਲੇ ਗਏ ਸਨ ਪਰ ਕਿਸਮਤ ਨਾਲ ਬਲਕਾਰ ਸਿੰਘ ਬਚ ਗਿਆ ਸੀ ਪਰ ਉਸ ਦਾ 2 ਮਹੀਨੇ ਹਸਪਤਾਲ ਵਿਚ ਇਲਾਜ ਚੱਲਿਆ ਸੀ, ਜਿਸ ਤੋਂ ਬਾਅਦ ਉਹ ਠੀਕ ਹੋ ਗਿਆ ਸੀ। ਉਸ ਦੌਰਾਨ ਜਦੋਂ ਪੁਲਸ ਹਸਪਤਾਲ ਵਿਚ ਬਲਕਾਰ ਦੇ ਬਿਆਨ ਲੈਣ ਗਈ ਸੀ ਤਾਂ ਗੁਰਦੀਪ ਸਿੰਘ ਨੇ ਹੀ ਪੁਲਸ ਨੂੰ ਗੁੰਮਰਾਹ ਕੀਤਾ ਸੀ। ਉਸ ਨੇ ਇਸ ਹਾਦਸੇ ਨੂੰ ਐਕਸੀਡੈਂਟ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ। ਇਸ ਲਈ ਪਹਿਲਾਂ ਪੁਲਸ ਕਾਰਵਾਈ ਨਹੀਂ ਕਰ ਸਕੀ ਸੀ ਪਰ ਜਦੋਂ ਬਲਕਾਰ ਖੁਦ ਠੀਕ ਹੋਇਆ ਤਾਂ ਉਸ ਨੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਕਿਹਾ ਸੀ ਕਿ ਉਸ ਦਾ ਐਕਸੀਡੈਂਟ ਨਹੀਂ ਸਗੋਂ ਹਮਲਾ ਕੀਤਾ ਗਿਆ ਸੀ। ਇਸ ਤੋਂ ਬਾਅਦ ਉਕਤ ਹਮਲੇ ’ਚ ਥਾਣਾ ਟਿੱਬਾ ਵਿਚ ਕਤਲ ਦੇ ਯਤਨ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਕਤ ਹਮਲੇ ’ਚ ਥਾਣਾ ਟਿੱਬਾ ਵਿਚ ਕਤਲ ਦੇ ਯਤਨ ਦਾ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ਪੁਲਸ ਵਲੋਂ ਮੂਸੇਵਾਲਾ ਦੇ ਕਾਤਲਾਂ ਨੂੰ ਐਨਕਾਊਂਟਰ ਕਰਨ ਤੋਂ ਬਾਅਦ ਅੰਦਰਲੀਆਂ ਤਸਵੀਰਾਂ ਆਈਆਂ ਸਾਹਮਣੇ
ਹੁਣ ਬਲਕਾਰ ਦੇ ਕਤਲ ਲਈ 5 ਲੱਖ ਦੀ ਦਿੱਤੀ ਸੀ ਸੁਪਾਰੀ
ਏ. ਡੀ. ਸੀ. ਪੀ. ਤੁਸ਼ਾਰ ਗੁਪਤਾ ਦਾ ਕਹਿਣਾ ਹੈ ਕਿ ਗੁਰਦੀਪ ਸਿੰਘ ਤਾਕ ਵਿਚ ਸੀ ਕਿ ਉਹ ਕਦੋਂ ਬਲਕਾਰ ਨੂੰ ਟਿਕਾਣੇ ਲਵਾਏ। ਇਸ ਲਈ ਉਸ ਨੇ ਫਿਰ ਕੁਲਦੀਪ ਸਿੰਘ ਦੇ ਨਾਲ ਮਿਲ ਕੇ ਭਰਾ ਨੂੰ ਮਾਰਨ ਦਾ ਪਲਾਨ ਤਿਆਰ ਕੀਤਾ ਪਰ ਇਸ ਵਾਰ ਉਸ ਨੂੰ ਇਕ ਲੱਖ ਨਹੀਂ, ਸਗੋਂ 5 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ ਅਤੇ ਕਿਹਾ ਸੀ ਕਿ ਕੰਮ ਹੋਣ ਤੋਂ ਬਾਅਦ ਉਸ ਨੂੰ ਪੈਸੇ ਮਿਲਣਗੇ। ਇਸ ਵਾਰ ਕੁਲਦੀਪ ਨੇ ਆਪਣੇ ਸਾਥੀ ਸੌਰਭ ਅਤੇ ਗੌਰੀ ਨੂੰ ਤਿਆਰ ਕਰ ਲਿਆ। ਸੌਰਭ ਨੇ ਵੀਰਵਾਰ ਦੀ ਦੁਪਹਿਰ ਨੂੰ ਬਲਕਾਰ ਨੂੰ ਕਾਲ ਕੀਤੀ ਸੀ। ਉਸ ਨੇ ਰੇਤ ਦਾ ਡੰਪ ਦਿਖਾਉਣ ਬਹਾਨੇ ਬਲਕਾਰ ਸਿੰਘ ਨੂੰ ਪਿੰਡ ਰੋਡ ਸਥਿਤ ਸਤਲੁਜ ਦਰਿਆ ਕੰਢੇ ਬੁਲਾਇਆ। ਬਲਕਾਰ ਵੀ ਉਸ ਦੀ ਕਾਲ ਤੋਂ ਬਾਅਦ ਮੁਲਜ਼ਮ ਵੱਲੋਂ ਕਹੀ ਗਈ ਜਗ੍ਹਾ ’ਤੇ ਪੁੱਜ ਗਿਆ, ਜਿਥੇ ਪਹਿਲਾਂ ਤੋਂ ਹੀ ਸੌਰਭ ਦੇ ਨਾਲ ਕੁਲਦੀਪ ਸਿੰਘ ਅਤੇ ਗੌਰੀ ਮੌਜੂਦ ਸਨ, ਜਿਥੇ ਉਨ੍ਹਾਂ ਨੇ ਬਲਕਾਰ ਸਿੰਘ ਨੂੰ ਫੜ ਕੇ ਕੁਹਾੜੀ ਨਾਲ ਪਹਿਲਾਂ ਉਸ ਦੇ ਸਿਰ ’ਤੇ ਵਾਰ ਕੀਤਾ, ਫਿਰ ਗਲਾ ਵੱਢ ਦਿੱਤਾ। ਬਲਕਾਰ ਦੇ ਕਤਲ ਤੋਂ ਬਾਅਦ ਮੁਲਜ਼ਮਾਂ ਨੇ ਗੁਰਦੀਪ ਨੂੰ ਕੰਮ ਹੋਣ ਦਾ ਕਹਿ ਕੇ ਮੋਬਾਇਲ ਬੰਦ ਕਰ ਦਿੱਤਾ ਸੀ ਅਤੇ ਮੁਲਜ਼ਮ ਆਪਣੇ ਨਾਲ ਬਲਕਾਰ ਦਾ ਮੋਬਾਇਲ ਵੀ ਲੈ ਗਏ। ਇਸ ਤੋਂ ਬਾਅਦ ਗੁਰਦੀਪ ਆਪਣੇ ਦੂਜੇ ਭਰਾ ਅਤੇ ਪਿਤਾ ਦੇ ਨਾਲ ਬਲਕਾਰ ਨੂੰ ਲੱਭਦੇ ਹੋਏ ਘਟਨਾ ਸਥਾਨ ’ਤੇ ਪੁੱਜਾ।
ਇਹ ਵੀ ਪੜ੍ਹੋ : ਦਿਲ ਕੰਬਾਅ ਦੇਣ ਵਾਲੇ ਹਾਦਸੇ ’ਚ ਨੌਜਵਾਨ ਅਧਿਆਪਕਾ ਦੀ ਮੌਤ, ਕੁੱਝ ਦਿਨ ਪਹਿਲਾਂ ਕੀਤੀ ਸੀ ਜੁਆਇਨਿੰਗ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਫਿਲੌਰ: 10ਵੀਂ ਦੇ ਵਿਦਿਆਰਥੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਇਆ ਹੈਰਾਨੀਜਨਕ ਸੱਚ
NEXT STORY