ਜਲੰਧਰ (ਨਰੇਂਦਰ ਮੋਹਨ): ਡਿਜ਼ੀਟਲ ਪ੍ਰਕਿਰਿਆ ਨੂੰ ਤੇਜ਼ੀ ਨਾਲ ਲਾਗੂ ਕਰ ਰਿਹਾ ਪੰਜਾਬ ਦਾ ਟਰਾਂਸਪੋਰਟ ਵਿਭਾਗ ਹੁਣ ਜਲਦ ਤੋਂ ਜਲਦ ਹੀ ਸਰਕਾਰੀ ਬੱਸਾਂ 'ਚ ਟਿਕਟਾਂ ਦੀ ਵਿਕਰੀ ਏ.ਟੀ.ਐੱਮ., ਪੇ.ਟੀ.ਐੱਮ., ਰਾਹੀਂ ਕਰਨ ਦੇ ਲਈ ਏ.ਟੀ.ਐੱਮ. (ਇਲੈਕਟਰਾਨਿਕ ਟਿਕਟ ਮਸ਼ੀਨ) ਪ੍ਰਣਾਲੀ ਨੂੰ ਲਾਗੂ ਕਰਨ ਦੀ ਤਿਆਰੀ 'ਚ ਹੈ। ਟਰਾਂਸਪੋਰਟ ਵਿਭਾਗ ਵਲੋਂ ਇਸ ਪ੍ਰਣਾਲੀ ਨੂੰ ਲਾਗੂ ਕਰਨ ਦੇ ਲਈ ਟਰਾਇਲ ਜਾਰੀ ਹੈ। ਟਰਾਇਲ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਟਰਾਂਪਰੋਟ ਵਿਭਾਗ ਇਨ੍ਹਾਂ ਮਸ਼ੀਨਾਂ ਨੂੰ ਬੱਸਾਂ 'ਚ ਲਾਗੂ ਕਰਨ ਵਾਲੀ ਕੰਪਨੀ ਨੂੰ ਇਸ ਮਸ਼ੀਨਾਂ 'ਚ ਕੁਝ ਪਰਿਵਰਤਨ ਕਰਕੇ ਭੇਜਣ ਦੇ ਲਈ ਕਿਹਾ ਹੈ, ਤਾਂਕਿ ਇਨ੍ਹਾਂ ਨੂੰ ਜਲਦ ਹੀ ਪੂਰੇ ਸੂਬੇ 'ਚ ਲਾਗੂ ਕਰ ਸਕਣ।
Punjab Wrap Up : ਪੜ੍ਹੋ 10 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ
NEXT STORY