ਮਲੋਟ (ਜੁਨੇਜਾ) - ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਮਲੋਟ ਵਿਖੇ ਪਾਰਟੀ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਨੂੰ ਨਿਕੰਮੀ, ਬਦਨਾਮ ਅਤੇ ਭ੍ਰਿਸ਼ਟ ਆਖਿਆ। ਕਾਂਗਰਸ ਸਰਕਾਰ 'ਤੇ ਨਿਸ਼ਾਨੇ ਲਾਉਣ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਅਕਾਲੀ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਕੀਤਾ ਅਤੇ ਮੌਜੂਦਾ ਕਾਂਗਰਸ ਸਰਕਾਰ ਨੂੰ ਹਰ ਫਰੰਟ 'ਤੇ ਫੇਲ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ ਤੇ ਝੂਠੇ ਵਾਅਦਿਆਂ ਨਾਲ ਸਰਕਾਰ ਬਣਾ ਲਈ ਪਰ ਹੁਣ ਮੁਲਾਜ਼ਮ ਤਨਖਾਹਾਂ ਨੂੰ, ਬਜ਼ੁਰਗ ਪੈਨਸ਼ਨਾਂ ਨੂੰ, ਨੌਜਵਾਨ ਨੌਕਰੀਆਂ ਤੇ ਮੋਬਾਇਲਾਂ ਨੂੰ ਉਡੀਕ ਰਹੇ ਹਨ। ਰਾਜ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਅਸਫਲ ਖਜ਼ਾਨਾ ਮੰਤਰੀ ਦੱਸਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮਨਪ੍ਰੀਤ ਨੂੰ ਪਤਾ ਹੀ ਨਹੀਂ ਕਿ ਅਰਥ ਸ਼ਾਸਤਰ ਕੀ ਹੁੰਦਾ ਹੈ?'। ਉਹ ਕਦੇ ਜੀ. ਐੱਸ. ਟੀ. ਦਾ ਸਵਾਗਤ ਕਰਦਾ ਹੈ, ਕਦੇ ਇਸ ਨੂੰ ਕਾਹਲੀ 'ਚ ਲਿਆ ਕਦਮ ਦੱਸ ਰਿਹਾ ਹੈ। ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਚੇਅਰਮੈਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਨਗਰ ਕੌਂਸਲ ਪ੍ਰਧਾਨ ਰਾਮ ਸਿੰਘ ਭੁੱਲਰ, ਸਾਬਕਾ ਸਰਪੰਚ ਸਰੋਜ ਸਿੰਘ ਬਰਾੜ, ਕੇਵਲ ਅਰੋੜਾ ਅਕਾਲੀ ਕੌਂਸਲਰ, ਹਰਪਾਲ ਵਿਰਦੀ ਜ਼ਿਲਾ ਪ੍ਰਧਾਨ ਤੋਂ ਇਲਾਵਾ ਭਾਜਪਾ ਜ਼ਿਲਾ ਪ੍ਰਧਾਨ ਰਾਜੇਸ਼ ਪਠੇਲਾ, ਸ਼ਹਿਰੀ ਪ੍ਰਧਾਨ ਹਰੀਸ਼ ਗਰੋਵਰ ਤੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਡਾ. ਜਗਦੀਸ਼ ਸ਼ਰਮਾ ਹਾਜ਼ਰ ਸਨ।
ਸੜਕ 'ਚ ਲੱਗੇ ਗੰਦਗੀ ਦੇ ਢੇਰਾਂ ਤੋਂ ਬੀਮਾਰੀਆਂ ਫੈਲਣ ਦਾ ਡਰ
NEXT STORY