ਅਜਨਾਲਾ(ਬਾਠ)- ਪੰਜਾਬ 'ਚ ਪੁਲਸ ਥਾਣਿਆਂ 'ਤੇ ਬੰਬ ਧਮਾਕਿਆਂ ਲਈ ਮਾਸਟਰ ਮਾਇੰਡ ਜੀਵਨ ਸਿੰਘ ਫੌਜੀ ਦੇ ਦੋ ਗੁਰਗਿਆਂ ਦੀ ਰਮਦਾਸ ਨੇੜੇ ਪੁਲਸ ਨਾਲ ਹੋਈ ਮੁੱਠਭੇੜ 'ਚ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਮੌਕੇ 'ਤੇ ਮੌਜੂਦ ਪੁਲਸ ਅਧਿਕਾਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੀਵਨ ਸਿੰਘ ਫੌਜੀ ਦੇ ਦੋ ਬਦਮਾਸ਼ ਗੁਰਗੇ ਰਮਦਾਸ ਥਾਣਾ ਏਰੀਆ ਅੰਦਰ ਘੁੰਮ ਰਹੇ ਹਨ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਹਨ।
ਇਹ ਵੀ ਪੜ੍ਹੋ- ਪੰਜਾਬ : ਪਿਤਾ ਦੀ ਰਿਵਾਲਵਰ ਲੈ ਕੇ ਕਲਾਸ 'ਚ ਪਹੁੰਚੀ ਵਿਦਿਆਰਥਣ, ਦੇਖ ਪੈ ਗਈਆਂ ਭਾਜੜਾਂ
ਇਸ ਦੌਰਾਨ ਉਨ੍ਹਾਂ ਨੇ ਥਾਣਾ ਰਮਦਾਸ ਦੀ ਪੁਲਸ ਪਾਰਟੀ ਨੂੰ ਨਾਲ ਲੈ ਕੇ ਉਕਤ ਗੁਰਗਿਆਂ ਦਾ ਪਿੱਛਾ ਕੀਤਾ ਅਤੇ ਪੁਲਸ ਮੁਠਭੇੜ ਵਿੱਚ ਦੋਵੇਂ ਬਦਮਾਸ਼ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਜ਼ੇਰੇ ਇਲਾਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਭਾਰਤ 'ਚ ਤੇਜ਼ੀ ਨਾਲ ਵੱਧ ਰਹੀ ਬੱਚਿਆਂ 'ਚ ਇਹ ਬੀਮਾਰੀ, ਹਰ ਸਾਲ ਆ ਰਹੇ 15 ਹਜ਼ਾਰ ਨਵੇਂ ਮਾਮਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੀ ਵਾਰਦਾਤ, 'ਸ਼ਕਤੀਮਾਨ' ਨੇ ਕਰ 'ਤਾ ਘਰਵਾਲੀ ਦਾ ਕਤਲ
NEXT STORY