ਫਰੀਦਕੋਟ (ਜਗਤਾਰ) : ਫਰੀਦਕੋਟ ਜੇਲ੍ਹ 'ਚ ਲੈ ਕੇ ਜਾਣ ਮੌਕੇ ਇਕ ਕੈਦੀ ਗਾਰਡ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ। ਇਸ ਦੌਰਾਨ ਕੈਦੀ ਨਾਲ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਮਗਰੋਂ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦਰਅਸਲ ਫਾਜ਼ਿਲਕਾ ਪੁਲਸ ਵੱਲੋਂ ਜੱਜ ਸਿੰਘ ਨਾਮਕ ਭਗੌੜੇ ਕੈਦੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਦੇ ਹੁਕਮਾਂ 'ਤੇ ਕੈਦੀ ਨੂੰ ਫਰੀਦਕੋਟ ਜੇਲ੍ਹ 'ਚ ਭੇਜਿਆ ਜਾ ਰਿਹਾ ਸੀ। ਇਸ ਦੌਰਾਨ ਜਦੋਂ ਪੁਲਸ ਕੈਦੀ ਨੂੰ ਜੇਲ੍ਹ ਲੈ ਕੇ ਜਾ ਰਹੀ ਸੀ ਤਾਂ ਉਹ ਕਸਬਾ ਸਾਦਿਕ ਨੇੜੇ ਗਾਰਡ ਨੂੰ ਧੱਕਾ ਦੇ ਕੇ ਗੱਡੀ 'ਚੋ ਛਲਾਂਗ ਮਾਰ ਕੇ ਫਰਾਰ ਹੋ ਗਿਆ। ਭੱਜਦਾ ਹੋਇਆ ਕੈਦੀ 66KV ਗਰਿੱਡ 'ਚ ਜਾ ਵੜਿਆ, ਜਿਥੇ ਉਹ ਇਕ ਟਾਵਰ 'ਤੇ ਚੜ੍ਹ ਗਿਆ।
ਇਹ ਵੀ ਪੜ੍ਹੋ : ਥਾਣਾ ਬੁੱਲੋਵਾਲ ਦਾ SHO ਤੇ ASI ਗ੍ਰਿਫ਼ਤਾਰ, ਕਾਰਾ ਜਾਣ ਉੱਡਣਗੇ ਹੋਸ਼
ਇਸ ਦੌਰਾਨ ਜਦੋਂ ਉਹ ਟਾਵਰ 'ਤੇ ਚੜ੍ਹਿਆ ਤਾਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆਉਣ ਕਾਰਣ ਉਸ ਨੂੰ ਜ਼ਬਰਦਸਤ ਕਰੰਟ ਲੱਗ ਗਿਆ ਜਿਸ ਤੋਂ ਬਾਅਦ ਉਹ ਹੇਠਾਂ ਡਿੱਗ ਗਿਆ। ਇਸ ਘਟਨਾ 'ਚ ਕੈਦੀ ਜੱਜ ਸਿੰਘ ਕਾਫੀ ਝੁਲਸ ਗਿਆ ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ ਕੈਦੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਨਾਕ ਘਟਨਾ, ਸਕੂਲ ਲੈ ਕੇ ਜਾਂਦੇ ਆਟੋ ਵਾਲੇ ਨੇ ਗਰਭਵਤੀ ਕੀਤੀ ਕੁੜੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰੈਕਟਰ 'ਤੇ ਚੜ੍ਹ ਖੇਡ ਰਹੇ ਸੀ ਤਿੰਨ ਬੱਚੇ, ਅਚਾਨਕ ਸਟਾਰਟ ਹੋਣ ਕਾਰਣ ਵਾਪਰ ਗਿਆ ਵੱਡਾ ਹਾਦਸਾ
NEXT STORY