ਗੁਰਦਾਸਪੁਰ (ਵਿਨੋਦ) : ਲੜਕੇ ਦੇ ਲਈ ਰਿਸ਼ਤਾ ਮੰਗਣ 'ਤੇ ਇਨਕਾਰ ਸੁਣਨ 'ਤੇ ਇਕ ਵਿਅਕਤੀ ਨੇ ਆਪਣੇ ਲੜਕਿਆਂ ਨਾਲ ਮਿਲ ਕੇ ਲੜਕੀ, ਉਸ ਦੀ ਭੈਣ ਤੇ ਲੜਕੀਆਂ ਦੀ ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸਰਹੱਦ ਪਾਰ ਸੂਤਰਾਂ ਅਨੁਸਾਰ ਜ਼ਿਲਾ ਮਰਦਾਨ ਦੇ ਕਸਬਾ ਸਰੀਫਾਬਾਦ 'ਚ ਇਕ ਵਿਅਕਤੀ ਕੈਸਰ ਖਾਨ ਵਲੋਂ ਆਪਣੇ ਲੜਕੇ ਨਾਸੀਰ ਖਾਨ ਲਈ ਆਪਣੇ ਭਰਾ ਦੇ ਕੋਲ ਜਾ ਕੇ ਉਸ ਦੀ ਲੜਕੀ ਸੈਲਾ ਬੀਬੀ ਦਾ ਰਿਸ਼ਤਾ ਮੰਗਿਆ ਪਰ ਕੈਸਰ ਖਾਨ ਦੇ ਭਰਾ ਅਸਗਰ ਖਾਨ ਨੇ ਆਪਣੀ ਲੜਕੀ ਦਾ ਰਿਸ਼ਤਾ ਕੈਸਰ ਖਾਨ ਦੇ ਲੜਕੇ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਸਬੰਧੀ ਕੈਸਰ ਖਾਨ ਨੇ ਬੁਰਾ ਮਨਾਇਆ ਤੇ ਆਪਣੇ ਲੜਕੇ ਨਾਸਿਰ ਖਾਨ ਤੇ ਜੁਬੇਰ ਖਾਨ ਦੇ ਨਾਲ ਉਸ ਨੇ ਬੀਤੀ ਸ਼ਾਮ ਅਸਗਰ ਖਾਨ ਦੇ ਘਰ ਜਾ ਕੇ ਅੰਧਾਧੁੰਦ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ 'ਚ ਅਸਗਰ ਖਾਨ ਦੀ ਪਤਨੀ ਅਸਗਾ ਸਮੇਤ ਉਸ ਦੀਆਂ ਲੜਕੀਆਂ ਸੈਲਾ ਬੀਬੀ ਤੇ ਨੈਯਨਾ ਬੀਬੀ ਮੌਕੇ 'ਤੇ ਹੀ ਮਾਰੀ ਗਈ। ਪੁਲਸ ਨੇ ਅਸਗਰ ਖਾਨ ਦੇ ਬਿਆਨ 'ਤੇ ਕੈਸਰ ਖਾਨ ਸਮੇਤ ਉਸ ਦੇ ਦੋਵਾਂ ਲੜਕਿਆਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਪਰ ਕਿਸੇ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਬੱਬਰ ਖਾਲਸਾ ਦਾ ਤੀਜਾ ਮੈਂਬਰ ਗ੍ਰਿਫਤਾਰ
NEXT STORY